Auto Refresh
Advertisement

ਤਾਜ਼ਾ ਖ਼ਬਰਾਂ

ਤਾਜ਼ਾ ਖ਼ਬਰਾਂ

ਖ਼ਬਰਾਂ, ਪੰਜਾਬ

ਸਿੱਧੂ ਮੂਸੇਵਾਲਾ ਕਤਲ ਕੇਸ: ਸ਼ੱਕੀ ਭੂਮਿਕਾ ਲਈ ਮਿਊਜਿਕ ਇੰਡਸਟਰੀ ਨਾਲ ਜੁੜੀਆਂ ਦੋ ਹਸਤੀਆਂ ਖ਼ਿਲਾਫ਼ ਕੇਸ ਦਰਜ

Published Aug 28, 2022, 10:51 am IST | Updated Aug 28, 2022, 12:14 pm IST

ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿਚ ਦੋ ਸਿੱਧੂ ਮੂਸੇਵਾਲਾ ਦੇ ਗੁਆਂਢੀ

Sidhu Moosewala murder case
Sidhu Moosewala murder case

ਮਾਨਸਾ: ਸਿੱਧੂ ਮੂਸੇਵਾਲ ਕਤਲ ਮਾਮਲਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਿੱਤ ਨਵੇਂ ਮੋੜ ਲੈ ਰਿਹਾ ਹੈ। ਸ਼ੁਰੂਆਤ ਵਿੱਚ ਇਸ ਨੂੰ ਗੈਂਗਸਟਰਾਂ ਵੱਲੋਂ ਕੀਤਾ ਗਿਆ ਕਤਲ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ਦੇ ਤਾਰ ਮਿਊਜ਼ਿਕ ਇਡੰਸਟਰੀ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਮਿਊਜ਼ਿਕ ਇਡੰਸਟਰੀ ਨਾਲ ਜੁੜੀਆਂ ਦੋ ਹਸਤੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਹੈ। 
 ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਾਅਵਾ ਕੀਤਾ ਸੀ ਕਿ ਕਤਲ ਪਿੱਛੇ ਮਿਊਜ਼ਿਕ ਇਡੰਸਟਰੀ ਦੇ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ। ਇਸ ਮਗਰੋਂ ਪੁਲਿਸ ਵੱਲੋਂ ਹੋਰ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਵਿੱਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਮੁਲਿਸ ਨੇ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਖਿਲਾਫ ਕੇਸ ਦਰਜ ਕੀਤਾ ਹੈ। ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ’ ਤੇ ‘ਜੱਟ ਲਾਈਫ ਸਟੂਡੀਓ’ ਚਲਾਉਂਦੇ ਹਨ। 
ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਰੇਵਾਲ ਤੇ ਜੋਤੀ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦਿਨਾਂ ਤੋਂ ਉਸ ਦੇ ਦੋਸਤ ਸਨ ਤੇ ਦੋਵਾਂ ਨਾਲ ਸਿੱਧੂ ਦੀਆਂ ਕਾਫ਼ੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖ਼ਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ। 
ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿਚ ਦੋ ਸਿੱਧੂ ਮੂਸੇਵਾਲਾ ਦੇ ਗੁਆਂਢੀ ਹਨ, ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜਗਤਾਰ ਪਹਿਲਾਂ ਸਿੱਧੂ ਦਾ ਨਜ਼ਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ।
ਜਗਤਾਰ ਖ਼ਿਲਾਫ਼ ਇਹ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਘਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ ਅਸਲ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰਕੇ ਲਗਾਏ ਗਏ ਸਨ, ਜਿਸ ਰਾਹੀਂ ਉਹ ਸਿੱਧੂ ਦੀ 24 ਘੰਟੇ ਨਿਗਰਾਨੀ ਰੱਖ ਰਿਹਾ ਸੀ। ਸਾਲ 2020 ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੰਵਰਪਾਲ ਸਿੰਘ ਤੇ ਜੋਤੀ ਪੰਧੇਰ ਖ਼ਿਲਾਫ਼ ਸਿੱਧੂ ਦਾ ਇੱਕ ਗੀਤ ਲੀਕ ਕਰਨ ਸਬੰਧੀ ਇੱਕ ਐਫਆਈਆਰ ਵੀ ਦਰਜ ਕਰਵਾਈ ਗਈ ਸੀ।
 

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

Bambiha Gang ਵੱਲੋਂ Haryana Govt. ਨੂੰ ਗਿੱਦੜ ਧਮਕੀ ਪੁਲਿਸ ਦੀ ਕਾਰਵਾਈ ਨੂੰ ਕਹਿੰਦੇ 'ਤੁਸੀਂ ਇਹ ਠੀਕ ਨਹੀਂ ਕੀਤਾ'

01 Oct 2022 7:17 PM
ਵਿਰੋਧੀਆਂ ਨੂੰ ਟੁੱਟ ਕੇ ਪੈ ਗਏ ਅਮਨ ਅਰੋੜਾ, ਫਿਰ CM ਭਗਵੰਤ ਮਾਨ ਵੀ ਹੋ ਗਏ ਗਰਮ, ਵੇਖੋ ਖੜਕੇ-ਦੜਕੇ ਦੀਆਂ ਤਸਵੀਰਾਂ

ਵਿਰੋਧੀਆਂ ਨੂੰ ਟੁੱਟ ਕੇ ਪੈ ਗਏ ਅਮਨ ਅਰੋੜਾ, ਫਿਰ CM ਭਗਵੰਤ ਮਾਨ ਵੀ ਹੋ ਗਏ ਗਰਮ, ਵੇਖੋ ਖੜਕੇ-ਦੜਕੇ ਦੀਆਂ ਤਸਵੀਰਾਂ

Beadbi Golikand ਦੇ Case 'ਚ ਕਿੱਥੇ ਫਸਿਆ ਪੇਚ - MLA Kunwar Vijay Pratap Singh ਦੀ ਧਮਾਕੇਦਾਰ Interview

Beadbi Golikand ਦੇ Case 'ਚ ਕਿੱਥੇ ਫਸਿਆ ਪੇਚ - MLA Kunwar Vijay Pratap Singh ਦੀ ਧਮਾਕੇਦਾਰ Interview

ਵਿਰੋਧੀਆਂ ਨੂੰ ਟੁੱਟ ਕੇ ਪੈ ਗਏ ਸਿਹਤ ਮੰਤਰੀ,ਪ੍ਰਤਾਪ ਬਾਜਵਾ ਤੇ ਵਰ੍ਹੇ ਜੌੜਾਮਾਜਰਾ, 'ਲੁੱਟ ਕੇ ਗਏ ਪੰਜਾਬ'

ਵਿਰੋਧੀਆਂ ਨੂੰ ਟੁੱਟ ਕੇ ਪੈ ਗਏ ਸਿਹਤ ਮੰਤਰੀ,ਪ੍ਰਤਾਪ ਬਾਜਵਾ ਤੇ ਵਰ੍ਹੇ ਜੌੜਾਮਾਜਰਾ, 'ਲੁੱਟ ਕੇ ਗਏ ਪੰਜਾਬ'

Advertisement