
ਕਮਰੇ ਦਾ ਕਿਰਾਇਆ 1000 ਤੋਂ ਵਧਾ ਕੇ 1500 ਕੀਤਾ ਗਿਆ ਹੈ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ MLA ਹੋਸਟਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਕਿਰਾਏ ਵਿਚ ਵਾਧਾ ਕੀਤਾ ਗਿਆ ਹੈ। ਕੁੱਝ ਸ਼੍ਰੇਣੀਆਂ ਵਿਚ ਤਾਂ ਦੁੱਗਣਾ ਵਾਧਾ ਕੀਤਾ ਗਿਆ ਹੈ। ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਹੁਕਮਾਂ ਅਨੁਸਾਰ MLAs ਵੱਲੋਂ ਆਪਣੇ ਮਹਿਮਾਨਾਂ ਲਈ , ਪ੍ਰਾਈਵੇਟ ਵਰਤੋਂ ਲਈ, ਅਫ਼ਸਰਾਂ ਲਈ ਅਤੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਅਫ਼ਸਰਾਂ ਲਈ ਵੀ ਕਮਰੇ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ।
ਇਹ ਕਿਰਾਇਆ ਸਦਨ ਦੀ ਹਾਊਸ ਕਮੇਟੀ ਦੀ ਸਿਫ਼ਾਰਸ਼ ਤੋਂ ਵਧਾਇਆ ਗਿਆ ਹੈ। ਬਿਨ੍ਹਾਂ ਪਰਮਿਟ ਤੋਂ ਜਾਂ ਅਨ-ਅਧਿਕਾਰਤ ਤੌਰ ਤੇ ਕਮਰਾ ਰੱਖਣ ਬਦਲੇ ਪੀਨਲ ਰੈਂਟ 2000 ਰੁਪਏ ਰੋਜ਼ਾਨਾ ਹੋਵੇਗਾ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਬੁਕਿੰਗ ਤਿੰਨ ਦਿਨਾਂ ਤੋਂ ਵੱਧ ਨਹੀਂ ਕੀਤੀ ਜਾ ਸਕੇਗੀ।