ਔਰਤ ਨੂੰ ਜੀਪ ਉਤੇ ਘੁਮਾਉਣ ਅਤੇ ਸ਼ਰੇਰਾਹ ਸੁੱਟਣ ਦੇ ਮਾਮਲੇ ਚ ਹਾਈਕੋਰਟ ਵਲੋਂ ਨੋਟਿਸ ਜਾਰੀ
Published : Sep 28, 2018, 3:02 pm IST
Updated : Sep 28, 2018, 3:02 pm IST
SHARE ARTICLE
Forced Woman to sit on top of police jeep
Forced Woman to sit on top of police jeep

ਅਮ੍ਰਿਤਸਰ ਜਿਲੇ ਵਿਚ ਇਕ ਔਰਤ ਨੂੰ ਪੰਜਾਬ ਪੁਲਿਸ ਵਲੋਂ ਜੀਪ ਦੀ ਛੱਤ ਉਤੇ ਜਬਰੀ ਬਿਠਾ ਘੁਮਾਉਣ ਅਤੇ ਸਰੇਰਾਹ ਸੁੱਟ ਕੇ ਫੱਟੜ  ਕਰ ਦੇਣ ਦਾ ਮਾਮਲਾ ਪੰਜਾਬ ...

ਚੰਡੀਗੜ੍ਹ, 28 ਸਤੰਬਰ, (ਨੀਲ ਭਲਿੰਦਰ ਸਿੰਘ) : ਅਮ੍ਰਿਤਸਰ ਜਿਲੇ ਵਿਚ ਇਕ ਔਰਤ ਨੂੰ ਪੰਜਾਬ ਪੁਲਿਸ ਵਲੋਂ ਜੀਪ ਦੀ ਛੱਤ ਉਤੇ ਜਬਰੀ ਬਿਠਾ ਘੁਮਾਉਣ ਅਤੇ ਸਰੇਰਾਹ ਸੁੱਟ ਕੇ ਫੱਟੜ  ਕਰ ਦੇਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ. ਹਾਈਕੋਰਟ ਬੈਂਚ ਨੇ ਪੀੜਤਾ ਦੇ ਸਹੁਰਾ ਬਲਵੰਤ ਸਿੰਘ ਵਲੋਂ ਦਾਇਰ ਪਟੀਸ਼ਨ ਉਤੇ ਪੰਜਾਬ ਸਰਕਾਰ, ਡੀਜੀਪੀ ਅਤੇ ਅਮ੍ਰਿਤਸਰ ਦੇ ਐਸਐਸਪੀ ਨੂੰ ਨੋਟਿਸ ਜਾਰੀ  ਦਿੱਤਾ ਹੈ. ਪੀੜਤ ਪਰਵਾਰ ਨੇ ਬੀਤੇ ਕਲ ਇਹ ਪਟੀਸ਼ਨ ਦਾਇਰ ਕਰ ਪੰਜਾਬ ਪੁਲਿਸ ਖਾਸਕਰ ਘਟਨਾ ਲਈ  ਜਿੰਮੇਵਾਰ ਪੁਲਿਸ ਅਫਸਰਾਂ ਕੋਲੋਂ ਪੂਰੇ ਪਰਵਾਰ ਦੀ ਜਾਨਮਾਲ ਦੀ ਰਾਖੀ ਮੰਗੀ ਗਈ ਹੈ

ਅਤੇ ਨਾਲ ਹੀ ਇਸ ਘਟਨਾ ਉੱਚ ਪੱਧਰੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ. ਬਗੈਰ ਕਿਸੇ ਮਹਿਲਾ ਪੁਲਿਸ ਅਫਸਰ ਜਾਂ ਕਰਮਚਾਰੀ ਤੋਂ ਪੁਲਿਸ ਵਲੋਂ ਇਕ ਔਰਤ ਨਾਲ ਇੰਨਾਂ ਜਿਆਦਾ ਬਦਸਲੂਕੀ ਪੂਰਨ ਵਿਹਾਰ ਕੀਤੇ ਜਾਣ ਨੂੰ ਇਕ ਔਰਤ ਦੀ ਇਜੱਤ ਨਾਲ ਖਿਲਵਾੜ ਅਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦੇ ਤੁੱਲ ਦਸਿਆ ਗਿਆ ਹੈ. ਐਡਵੋਕੇਟ ਹਰਚਰਨ ਸਿੰਘ ਬਾਠ ਰਾਹੀਂ ਦਾਇਰ ਕੀਤੀ ਗਈ ਇਸ ਪਟੀਸ਼ਨ ਤਹਿਤ ਇਸ ਮਾਮਲੇ ਜਾਂਚ ਲਈ ਇਕ ਆਈਪੀਐਸ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਸੇਸ ਜਾਂਚ ਟੀਮ ਗਠਿਤ ਕਰਨ ਦੀ ਮੰਗ ਰੱਖੀ ਗਈ ਹੈ. 

Forced Woman to sit on top of police jeepForced Woman to sit on top of police jeep

ਦਸਣਯੋਗ ਹੈ ਕਿ ਬੀਤੇ ਕੱਲ ਅਮ੍ਰਿਤਸਰ ਜਿਲੇ ਦੇ ਪਿੰਡ ਸ਼ਹਿਜ਼ਾਦਾ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੂੰ ਪੁਲੀਸ ਵੱਲੋਂ ਜ਼ਲੀਲ ਕੀਤਾ ਗਿਆ ਅਤੇ ਉਸ ਨੂੰ ਕੁੱਟ ਮਾਰ ਮਗਰੋਂ ਜੀਪ ਦੀ ਛੱਤ ’ਤੇ ਬਿਠਾ ਕੇ ਪੂਰੇ ਪਿੰਡ ’ਚ ਘੁਮਾਇਆ ਗਿਆ। ਇਸ ਮਗਰੋਂ ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਵਿੰਡਾ ਦੇਵੀ ਬਾਈਪਾਸ ਮੋੜ ’ਤੇ ਉਸ ਨੂੰ ਜੀਪ ਤੋਂ ਹੇਠਾਂ ਸੁੱਟ ਦਿੱਤਾ ਗਿਆ। ਮਹਿਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ । ਇਹ ਸਾਰੀ ਘਟਨਾ ਪਿੰਡ ਅਤੇ ਰਾਹ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ।

ਪੀੜਤਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭੁੱਖ ਹੜਤਾਲ ਕਰਕੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਹਸਪਤਾਲ ’ਚ ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ 22 ਸਤੰਬਰ ਨੂੰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਉਸ ਦੇ ਪਤੀ ਨੂੰ ਜਬਰੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ਵਿੱਚ ਦਾਖ਼ਲ ਹੋਈ ਸੀ, ਜਿਸ ’ਤੇ ਉਸ ਨੇ ਪਰਿਵਾਰ ਸਮੇਤ ਵਿਰੋਧ ਕੀਤਾ ਤਾਂ ਪੁਲੀਸ ਅਧਿਕਾਰੀਆਂ ਨੇ ਉਸ ਦੀ ਕੁੱਟ ਮਾਰ ਕੀਤੀ ਸੀ। ਇਸ ਸਬੰਧ ਵਿੱਚ ਕੱਥੂਨੰਗਲ ਥਾਣੇ ’ਚ ਲਿਖਤੀ ਤੌਰ ’ਤੇ ਸ਼ਿਕਾਇਤ ਵੀ ਕੀਤੀ ਗਈ ਹੈ।

Forced Woman to sit on top of police jeepForced Woman to sit on top of police jeep

ਉਸ ਨੇ ਦੱਸਿਆ ਕਿ ਬੀਤੇ ਦਿਨ ਫਿਰ ਅੰਮ੍ਰਿਤਸਰ ਕਰਾਈਮ ਵਿੰਗ ਦੀ ਪੁਲੀਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਉਸ ਦਾ ਪਤੀ ਜਦੋਂ ਘਰ ਨਾ ਮਿਲਿਆ ਤਾਂ ਪੁਲੀਸ ਨੇ ਜਸਵਿੰਦਰ ਕੌਰ ਨੂੰ ਜੀਪ ਦੀ ਛੱਤ ’ਤੇ ਸੁੱਟ ਲਿਆ। ਜਦੋਂ ਮੌਕੇ ’ਤੇ ਪਿੰਡ ਵਾਲੇ ਜਮਾਂ ਹੋ ਗਏ ਤਾਂ ਪੁਲੀਸ ਨੇ ਜੀਪ ਭਜਾ ਲਈ ਅਤੇ ਸਾਰੇ ਪਿੰਡ ਵਿੱਚ ਘੁੰਮਾ ਕੇ ਜ਼ਲੀਲ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement