
ਖੇਤੀ ਆਰਡੀਨੈਂਸ ਤੇ ਰਾਸ਼ਟਰਪਤੀ ਵੱਲੋਂ ਹਸਤਾਖ਼ਰ ਕਰਨਾ ਕਿਸਾਨਾ ਦੇ ਡੈਥ ਵਾਰੰਟ 'ਤੇ ਦਸਤਖ਼ਤ ਕਰਨ ਬਰਾਬਰ
ਅੰਮ੍ਰਿਤਸਰ - ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਪ੍ਰਤਾਪ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ ਰਖਵਾਏ ਸ੍ਰੀ ਅਖੰਡ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਭਰੀ ਅਤੇ ਗੁਰੂ ਕੇ ਲੰਗਰ ਵਿਖੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਨਿਭਾਈ।
Pratap Singh Bajwa At Darbar sahib
ਉਨ੍ਹਾਂ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਅਰਦਾਸ ਕਰਨ ਆਏ ਹਨ ਕਿ ਪੰਜਾਬ ਦੇ ਕਿਸਾਨਾਂ ਅਤੇ ਪੰਜਾਬੀਆਂ ਵੱਲੋਂ ਜੋ ਸੰਘਰਸ਼ ਆਰੰਭ ਕੀਤਾ ਗਿਆ ਹੈ, ਪ੍ਰਮਾਤਮਾ ਉਸ 'ਚ ਉਨ੍ਹਾਂ ਨੂੰ ਸਫਲਤਾ ਬਖ਼ਸ਼ਣ। ਉਨ੍ਹਾਂ ਮੋਦੀ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨ ਦੀ ਵੀ ਕਰੜੀ ਆਲੋਚਨਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨੀ ਮੁੱਦੇ 'ਤੇ ਸਾਨੂੰ ਸਾਰਿਆਂ ਨੂੰ ਇਕਜੁਟ ਹੋਣ ਦੀ ਲੋੜ ਹੈ
Pratap Singh Bajwa At Darbar sahib
ਦੇਸ਼ ਦੀ ਕਿਸਾਨੀ ਹੀ ਦੇਸ਼ ਦੀ ਰੀਡ ਦੀ ਹੱਡੀ ਹੈ ਇਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਖੇਤੀ ਆਰਡੀਨੈਂਸ ਤੇ ਰਾਸ਼ਟਰਪਤੀ ਵੱਲੋਂ ਹਸਤਾਖ਼ਰ ਕਰਨਾ ਕਿਸਾਨਾ ਦੇ ਡੈਥ ਵਾਰੰਟ 'ਤੇ ਦਸਤਖ਼ਤ ਕਰਨ ਬਰਾਬਰ ਹੈ, ਇਸ ਮੌਕੇ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਇਹ ਕਾਲਾ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ ਇਹ ਰੱਦ ਹੋ ਕੇ ਰਹੇਗਾ ਅਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।
Joint statement by Shamsher Singh Dullo & Partap Singh Bajwa from Golden Temple, Amritsar. pic.twitter.com/INbHD3Ff3U
— Partap Singh Bajwa (@Partap_Sbajwa) September 28, 2020