
ਤੇਜ਼ ਰਫ਼ਤਾਰ ਵਾਹਨ ਨੇ ਲਈ ਕੁੜੀ ਦੀ ਜਾਨ
ਲੁਧਿਆਣਾ, 27 ਸਤੰਬਰ (ਪਪ): ਜਲੰਧਰ ਬਾਈਪਾਸ ਕੋਲ ਵੀਰਵਾਰ ਰਾਤ ਨੂੰ ਤੇਜ਼ ਰਫ਼ਤਾਰ ਇਕ ਵਾਹਨ ਨੇ 20 ਸਾਲਾ ਕੁੜੀ ਦੀ ਜਾਨ ਲੈ ਲਈ। ਇਹ ਦਰਦਨਾਕ ਹਾਦਸਾ ਉਸ ਸਮੇਂ ਹੋਇਆ, ਜਦੋਂ ਕਾਜਲ ਨਾਂ ਦੀ ਕੁੜੀ ਸੜਕ ਪਾਰ ਕਰ ਰਹੀ ਸੀ। ਸਲੇਮ ਟਾਬਰੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਕੇਸਰੀ ਐਨਕਲੇਵ ਵਾਸੀ ਗੁਰਜੰਟ ਸਿੰਘ ਦੀ ਤਹਿਰੀਰ ਉਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਗੁਰਜੰਟ ਸਿੰਘ ਨੇ ਦਸਿਆ ਕਿ ਉਸ ਦੀ ਬੇਟੀ ਬਸਤੀ ਜੋਧੇਵਾਲ ਚੌਂਕ ਕੋਲ ਪਟਰੌਲ ਪੰਪ ਉਤੇ ਕੰਮ ਕਰਦੀ ਸੀ। ਵੀਰਵਾਰ ਰਾਤ ਨੂੰ ਕਰੀਬ 9 ਵਜੇ ਉਹ ਜੱਸੀਆਂ ਟੀ-ਪੁਆਇੰਟ ਕੋਲ ਸੜਕ ਪਾਰ ਕਰ ਰਹੀ ਸੀ ਤਾਂ ਜਲੰਧਰ ਤੋਂ ਲੁਧਿਆਣਾ ਵਲ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿਤੀ। ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਈ.ਐਸ.ਆਈ. ਹਸਪਤਾਲ ਪਹੁੰਚਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ। ਉਸ ਨੇ ਇਲਾਜ ਦੌਰਾਨ ਦਮ ਤੋੜ ਦਿਤਾ।