
ਅਰੁਣ ਜੇਤਲੀ ਤੋਂ ਬਾਅਦ ਭਾਜਪਾ 'ਚ ਕੋਈ ਵੀ ਪੰਜਾਬ ਦੀ ਮਾਨਸਿਕਤਾ ਨੂੰ ਨਹੀਂ ਸਮਝਦਾ : ਨਰੇਸ਼ ਗੁਜਰਾਲ
ਨਵੀਂ ਦਿੱਲੀ, 27 ਸਤੰਬਰ : ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਬਿਲਾਂ ਦੇ ਵਿਰੋਧ ਨੂੰ ਲੈ ਕੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਤੋਂ ਵੱਖ ਹੋਣ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਪਾਰਟੀ ਆਗੂ ਨਰੇਸ਼ ਗੁਜਰਾਲ ਨੇ ਐਤਵਾਰ ਨੂੰ ਕਿਹਾ ਕਿ ਅਰੁਣ ਜੇਤਲੀ ਦੀ ਮੌਤ ਤੋਂ ਬਾਅਦ ਕੋਈ ਵੀ ਨੇਤਾ ਜਿਹੜਾ ਪੰਜਾਬ ਦੀ ਮਾਨਸਿਕਤਾ ਨੂੰ ਸਮਝਦਾ ਹੋਵੇ ਉਹ ਭਾਜਪਾ 'ਚ ਨਹੀਂ ਹੈ।
ਅਕਾਲੀ ਦਲ ਦੇ ਰਾਜ ਸਭਾ ਮੈਂਬਰ ਗੁਜਰਾਲ ਨੇ ਉਮੀਦ ਜਤਾਈ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਪੰਜਾਬ ਦੇ ਹਾਲਾਤ ਨਾਲ ਨਜਿੱਠਣ ਲਈ ਕੁਝ ਸੰਵੇਦਨਸ਼ੀਲਤਾ”ਦਿਖਾਏਗੀ।
ਗੁਜਰਾਲ ਨੇ ਕਿਹਾ ਕਿ ਗੱਠਜੋੜ ਤੋਂ ਬਾਹਰ ਕੱਢਣ ਦਾ ਫ਼ੈਸਲਾ ਪਾਰਟੀ ਕੇਡਰ ਵਲੋਂ ਮਿਲੇ ਹੁੰਗਾਰੇ ਦੇ ਅਧਾਰਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੇਡਰ ਅਧਾਰਤ ਪਾਰਟੀ ਹੋਣ ਕਾਰਨ ਅਕਾਲੀ ਦਲ ਉਨ੍ਹਾਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਦਾ ਹੈ।
ਭਾਜਪਾ ਨਾਲ ਲੰਮੇ ਸਮੇਂ ਦੇ ਸਬੰਧਾਂ ਬਾਰੇ ਉਨ੍ਹਾਂ ਕਿਹਾ, “ਬਦਕਿਸਮਤੀ ਨਾਲ, ਅਰੁਣ ਜੀ (ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ) ਦੇ ਦੇਹਾਂਤ ਤੋਂ ਬਾਅਦ, ਭਾਜਪਾ ਵਿਚ ਕੋਈ ਨਹੀਂ ਜੋ ਪੰਜਾਬ ਦੀ ਮਾਨਸਿਕਤਾ ਨੂੰ ਸਮਝਦਾ ਹੈ।'' ਗੁਜਰਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਖੇਤੀਬਾੜੀ ਬਿਲਾਂ ਦੇ ਮੁੱਦੇ 'ਤੇ ਬਹੁਤ ਨਾਰਾਜ਼ ਹਨ। “ਮੈਨੂੰ ਉਮੀਦ ਹੈ ਕਿ ਹਾਲਾਤ ਹੱਥੋਂ ਨਿਕਲਣ ਤੋਂ ਪਹਿਲਾਂ ਇਸ ਆਖ਼ਰੀ ਪੜਾਅ 'ਤੇ ਵੀ ਕੇਂਦਰ ਪੰਜਾਬ ਦੇ ਹਾਲਾਤ ਨਾਲ ਨਜਿੱਠਣ ਲਈ ਕੁਝ ਸੰਵੇਦਨਸ਼ੀਲਤਾ ਦਿਖਾਏਗਾ।
image