
'ਪਾਵਰਕਾਮ ਸਟਾਫ਼ ਨੇ ਫ਼ੋਨ ਰਾਹੀਂ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਭਰਨ ਲਈ ਕਿਹਾ'
ਅੰਮ੍ਰਿਤਸਰ, 27 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਏ.ਵੇਣੂ. ਪ੍ਰਸਾਦ, ਸੀ.ਐਮ.ਡੀ ਅਤੇ ਇੰਜੀ: ਡੀ.ਆਈ.ਪੀ.ਐਸ. ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਵਲੋਂ ਪਿਛਲੇ ਦਿਨੀਂ ਖੜੀ ਰਕਮ ਦੀ ਉਗਰਾਈ ਕਰਨ ਲਈ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਡਿਫ਼ਾਲਟਰ ਖ਼ਪਤਕਾਰਾਂ ਵਿਰੁਧ ਕਾਰਵਈ ਕਰਨ ਤੋਂ ਪਹਿਲਾਂ ਟੈਲੀਫ਼ੋਨ ਰਾਹੀਂ ਖੜੀ ਰਕਮ ਦਾ ਭੁਗਤਾਨ ਦੇਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ । ਇੰਜੀ: ਬਾਲ ਕ੍ਰਿਸ਼ਨ, ਉਪ ਮੁੱਖ ਇੰਜੀਨੀਅਰ, ਸ਼ਹਿਰੀ ਹਲਕਾ, ਅੰਮ੍ਰਿਤਸਰ ਵਲੋ ਵੱਖ-ਵੱਖ ਸਮੇਂ ਤੇ ਸਮੂਹ ਦਫ਼ਤਰਾਂ ਨੂੰ ਇਸ ਉਪਰ ਕਾਰਵਾਈ ਅਤੇ ਉਤਸ਼ਾਹਤ ਕਰਨ ਹਿੱਤ ਮੀਟਿੰਗਾਂ ਕੀਤੀਆ ਗਈਆ ਹਨ।
ਸਮੂਹ ਅਧਿਕਾਰੀਆਂ ਵਲੋਂ ਅਤੇ ਖ਼ਾਸ ਤੌਰ ਉਤੇ ਇੰਜੀ: ਗੁਰਮੁਖ ਸਿੰਘ, ਵਧੀਕ ਨਿਗਰਾਨ ਇੰਜੀਨੀਅਰ, ਉਦਯੋਗਿਕਮੰਡਲ, ਅੰਮ੍ਰਿਤਸਰ ਵਲੋਂ ਡਿਫ਼ਾਲਟਰਾਂ ਖ਼ਪਤਕਾਰਾਂ ਦੀਆਂ ਖੜੀਆਂ ਰਕਮਾਂ ਦੀਅ ਲਿਸਟਾਂ ਤਿਆਰ ਕੀਤੀਆ ਗਈਆ ਅਤੇ ਹਰੇਕ ਦਫ਼ਤਰੀ ਸਟਾਫ਼ ਮੈਂਬਰਾਂ ਵਲੋਂ ਵੱਖ-ਵੱਖ ਡਿਫ਼ਾਲਟਰ ਖਪਤਕਾਰਾਂ ਨੂੰ ਅਪਣ ੇਬਿਲ ਜਮਾਂ ਕਰਵਾਉਣ ਲਈ ਟੈਲੀਫ਼ੋਨ ਉਪਰ ਅਪੀਲ ਕੀਤੀ। ਸ਼ਹਿਰੀ ਹਲਕਾ, ਅੰਮ੍ਰਿਤਸਰ ਵਲੋ 4000 ਵੱਖ-ਵੱਖ ਖਪਤਕਾਰਾ ਤਕ ਟੈਲੀਫ਼ੋਨ ਰਾਹੀਂ ਪਹੁੰਚ ਕੀਤੀ ਗਈ। ਇਸ ਨਿਵੇਕਲੀ ਪਹਿਲ ਦੀ ਅੰਮ੍ਰਿਤਸਰ ਸ਼ਹਿਰ ਵਾਸੀਆ ਵਲੋ ਸ਼ਲਾਘਾ ਕੀਤੀ ਗਈ ਕਿ ਕੁਨੈਕਸ਼ਨ ਕੱਟਣ ਤੋਂ ਪਹਿਲਾ ਪਾਵਰ ਕਾਰਪੋਰੇਸ਼ਨ ਵਲੋਂ ਡਿਫ਼ਾਟਰਾਂ ਨੂੰ ਬਿੱਲ ਜਮ੍ਹਾਂ ਕਰਵਾਉਣ ਦਾ ਇਕ ਹੋਰ ਮੌਕਾ ਮਿਲਿਆ ਹੈ।
ਦਫ਼ਤਰੀ ਸਟਾਫ਼ ਵਲੋ ਬੜੇ ਹੀ ਪਿਆਰ ਅਤੇ ਸੁਚੱਜੇ ਢੰਗ ਨਾਲ ਡਿਫ਼ਾਲਟਰਾਂ ਨੂੰ ਟੈਲੀਫ਼ੋਨ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਖੜੀ ਰਕਮ ਦਾ ਭੁਗਤਾਨ ਆਨ ਲਾਇਨ ਜਾਂ ਕੈਸ਼ ਕਾਉਂਟਰ ਉਪਰ ਜਮਾਂ ਕਰਵਾਉ ਤਾਂ ਜੋ ਬਿੱਲ ਨਾ ਜਮ੍ਹਾਂ ਹੋਣ ਦੀ ਸੂਰਤ ਵਿਚ ਕੁਨੈਕਸ਼ਨ ਕੱਟਣ ਤੋ ਬਚਿਆ ਜਾ ਸਕੇ। ਅੰਮ੍ਰਿਤਸਰ ਸ਼ਹਿਰ ਵਾਸੀਆ ਵਲੋ ਇਸ ਦੀ ਸ਼ਲਾਘਾ ਕਰਦੇ ਹੋਏ ਭਰਪੂਰ ਹੁੰਗਾਰਾ ਦਿਤਾ ਗਿਆ। ਸਨਿਚਰਵਾਰ ਛੁੱਟੀ ਵਾਲੇ ਦਿਨ ਵੀ ਸ਼ਹਿਰੀਹਲਕਾ, ਅੰਮ੍ਰਿਤਸਰ ਵਿਚ ਖਪਤਕਾਰਾ ਦੀ ਮੰਗ ਅਨੁਸਾਰ ਸੁਲਤਾਨਵਿੰਡ, ਮਾਲਮੰਡੀ, ਹਾਲਗੇਟਵਿਚ 4 ਨੰ: ਕੈਸ਼ ਕਾਉਂਟਰ ਖੋਲ੍ਹੇ ਗਏ, ਇਸ ਤਰ੍ਹਾਂ ਕੁੱਲ 49.40 ਲੱਖ ਦੀ ਵਸੂਲੀ ਕੀਤੀ ਗਈ ਜਿਸ ਵਿਚੋਂ 22.20 ਲੱਖ ਕੈਸ਼ ਕਾਉਂਟਰ ਉਤੇ ਜਮਾਂ ਹੋਏ।image