
ਪੰਜ ਕਿਲੋ ਗਾਂਜੇ ਸਮੇਤ ਤਸਕਰ ਗ੍ਰਿਫ਼ਤਾਰ
ਲੁਧਿਆਣਾ, 27 ਸਤੰਬਰ (ਸੁਖਵਿੰਦਰ ਸਿੰਘ ਗਿੱਲ): ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕਾ ਗਲਾਡਾ ਰੋਡ ਵਿਸ਼ਵਕਰਮਾ ਕਾਲੋਨੀ ਤੋਂ ਇਕ ਗਾਂਜਾ ਤਸਕਰ ਨੂੰ ਪੁਲਿਸ ਦੁਆਰਾ 5 ਕਿਲੋ ਗਾਂਜੇ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਮੋਤੀ ਨਗਰ ਦੇ ਐਸਐਚਓ ਸਿਮਰਨਜੀਤ ਕੌਰ ਨੇ ਦਸਿਆ ਕਿ ਮਿਤੀ 26 ਸਤੰਬਰ ਨੂੰ ਸਹਾਇਕ ਥਾਣੇਦਾਰ ਮੇਵਾ ਰਾਮ ਅਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਮਲਹੋਤਰਾ ਚੌਕ ਗਲਾਡਾ ਗਰਾਊਂਡ ਸੈਕਟਰ 38 ਮੌਜੂਦ ਸੀ ਤਾਂ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਗੁੱਡੂ ਕੁਮਾਰ ਵਾਸੀ ਭਗਤ ਸਿੰਘ ਕਾਲੋਨੀ ਜੋ ਕਿ ਗਾਂਜਾ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ ਗਾਂਜੇ ਦੀ ਖੇਪ ਨੂੰ ਲੈ ਕੇ ਗਲਾਡਾ ਗਰਾਊਂਡ ਤੋਂ ਵਿਸ਼ਵਕਰਮਾ ਕਾਲੋਨੀ ਖੋਖਾ ਮਾਰਕੀਟ ਵਲ ਨੂੰ ਆ ਰਿਹਾ ਹੈ। ਮੁਲਜ਼ਮ ਨੂੰ ਕਾਬੂ ਕਰ ਕੇ ਉਸ ਪਾਸੋਂ 5 ਕਿਲੋ ਗਾਂਜਾ ਬਰਾਮਦ ਕੀਤਾ ਗਿਆ। ਮੁਲਜ਼ਮ ਉਤੇ ਮੁਕੱਦਮਾ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਮੁਲਜ਼ਮ ਦਾ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਹੈ ਤਾਂ ਕਿ ਹੋਰ ਡੂੰਘਾਈ ਨਾਲ ਪੁੱਛ ਗਿਛ ਕੀਤੀ ਜਾ ਸਕੇ।
L48_Sukhwinder Singh 7ill_੨੭_੦੨image