
ਦੇਸ਼ ਦਾ ਕਿਸਾਨ ਜਿੰਨਾ ਖ਼ੁਸ਼ਹਾਲ ਹੋਵੇਗਾ ਭਾਰਤ ਦੀ ਨੀਂਹ ਵੀ ਉਨੀਂ ਹੀ ਮਜ਼ਬੂਤ ਹੋਵੇਗੀ : ਮੋਦੀ
ਨਵੀਂ ਦਿੱਲੀ, 27 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪਿੰਡ, ਕਿਸਾਨ ਅਤੇ ਦੇਸ਼ ਦੇ ਖੇਤੀਬਾੜੀ ਖੇਤਰ ਨੂੰ 'ਆਤਮ ਨਿਰਭਰ ਭਾਰਤ' ਦਾ ਆਧਾਰ ਦੱਸਦੇ ਹੋਏ ਕਿਹਾ ਕਿ ਇਹ ਜਿਨੇਂ ਮਜ਼ਬੂਤ ਹੋਣਗੇ, ''ਆਤਮ ਨਿਰਭਰ ਭਾਰਤ' ਦੀ ਨੀਂਹ ਵੀ ਉਨੀਂ ਹੀ ਮਜ਼ਬੂਤ ਹੋਵੇਗੀ। ਆਕਾਸ਼ਵਾਣੀ 'ਤੇ ਦੇਸ਼ ਵਾਸੀਆਂ ਨਾਲ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੀ 69ਵੀਂ ਕੜੀ 'ਚ ਅਪਣੇ ਵਿਚਾਰ ਰੱਖਦੇ ਹੋਏ ਮੋਦੀ ਨੇ ਕਿਹਾ ਕਿ ਸੰਸਦ ਤੋਂ ਪਾਸ ਖੇਤੀ ਸੁਧਾਰ ਬਿਲਾਂ ਦੇ ਪਾਸ ਹੋਣ ਦੇ ਬਾਅਦ ਦੇਸ਼ਭਰ ਦੇ ਕਿਸਾਨਾਂ ਨੂੰ ਹੁਣ ਉਨ੍ਹਾਂ ਦੀ ਇੱਛਾ ਮੁਤਾਬਕ, ਜਿਥੇ ਜ਼ਿਆਦਾ ਮੁੱਲ ਮਿਲੇ ਉਥੇ ਵੇਚਣ ਦੀ ਆਜ਼ਾਦੀ ਮਿਲ ਗਈ ਹੈ। ਮੋਦੀ ਨੇ ਇਸ ਮੌਕੇ 'ਤੇ ਕਈ ਸੂਬਿਆਂ ਦੇ ਕਿਸਾਨਾਂ ਅਤੇ ਕੁੱਝ ਕਿਸਾਨ ਜਥੇਬੰਦੀਆਂ ਦੇ ਤਜ਼ਰਬਿਆਂ ਅਤੇ ਉਨ੍ਹਾਂ ਦੀ ਸਫ਼ਲ ਕਹਾਣੀਆਂ ਨੂੰ ਸਾਂਝਾ ਕਰਦੇ ਹੋਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਐਪੀਐਮਸੀ (ਖੇਤੀ ਉਤਪਾਦ ਵੰਢ ਕਮੇਟੀਆਂ) ਕਾਨੂੰਨ ਤੋਂ ਬਾਹਰ ਹੋਣ ਦਾ ਫਾਇਦਾ ਮਿਲਿਆ ਅਤੇ ਕਿਵੇਂ ਹੁਣ ਉਹ ਬਗ਼ੈਰ ਵਿਚੌਲੀਏ ਦੇ ਸਿੱਧੇ ਬਾਜ਼ਾਰ 'ਚ ਅਪਣਾ ਅਨਾਜ ਵੇਚ ਕੇ ਮੁਨਾਫ਼ਾ ਕਮਾ ਰਹੇ ਹਨ। ਕੋਰੋਨਾ ਵਾਇਰਸ ਦੌਰਾਨ ਦੇਸ਼ 'ਚ ਬੰਪਰ ਫਸਲ ਉਤਪਾਦਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਸ਼ਕਲ ਦੌਰ 'ਚ ਵੀ ਖੇਤੀਬਾੜੀ ਖੇਤਰ ਅਤੇ ਦੇਸ਼ ਦੇ ਕਿਸਾਨਾਂ ਨੇ ਅਪਣਾ ਦੱਮ-ਖਮ ਦਿਖਾਇਆ ਹੈ। ਉਨ੍ਹਾਂ ਕਿਹਾ, '' ਦੇਸ਼ ਦਾ ਖੇਤੀਬਾੜੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਆਤਮ ਨਿਰਭਰ ਭਾਰਤ ਦਾ ਆਧਾਰ ਹਨimage। ਇਹ ਮਜ਼ਬੂਤ ਹੋਣਗੇ ਤਾਂ ਆਤਮ ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ।''