ਵੇਟਿੰਗ ਲਿਸਟ ’ਚ ਚਲੇ ਆ ਰਹੇ ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਕੀਤਾ ਰੋਸ ਮੁਜ਼ਾਹਰਾ
Published : Sep 28, 2021, 12:27 am IST
Updated : Sep 28, 2021, 12:27 am IST
SHARE ARTICLE
image
image

ਵੇਟਿੰਗ ਲਿਸਟ ’ਚ ਚਲੇ ਆ ਰਹੇ ਨੌਜਵਾਨਾਂ ਵਲੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਕੀਤਾ ਰੋਸ ਮੁਜ਼ਾਹਰਾ

ਮੋਰਿੰਡਾ, 27 ਸਤੰਬਰ (ਮੋਹਨ ਸਿੰਘ ਅਰੋੜਾ/ਰਾਜ ਕੁਮਾਰ ਦਸੌੜ) :  ਪਿਛਲੇ ਲਗਭਗ 6 ਸਾਲਾ ਤੋਂ ਪੰਜਾਬ ਪੁਲਿਸ ਦੀ ਨੌਕਰੀ ਦਾ ਇੰਤਜ਼ਾਰ ਕਰਦੇ ਆ ਰਹੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਨੇ ਪਾਣੀ ਵਾਲੀ ਟੈਂਕੀ ਨੇੜੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ’ਤੇ ਚੜ੍ਹ ਕੇ ਪੰਜਾਬ ਸਰਕਾਰ ਵਿਰੁਧ ਰੋਸ ਮੁਜ਼ਾਹਰਾ ਕੀਤਾ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਪ ਸਿੰਘ, ਬੇਅੰਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਮਨਿੰਦਰ ਸਿੰਘ, ਸੰਦੀਪ ਕੁਮਾਰ, ਰਘਵੀਰ ਸਿੰਘ, ਮੋਨੂੰ, ਅਮਨਪ੍ਰੀਤ ਸਿੰਘ, ਬਿਮਲਾ, ਪ੍ਰਵੀਨ ਰਾਣੀ, ਆਸ਼ਾ ਰਾਣੀ, ਸਤਵੀਰ ਕੌਰ ਆਦਿ ਨੇ ਕਿਹਾ ਕਿ ਸੰਨ 2016 ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਦੀ ਭਰਤੀ ਕੀਤੀ ਗਈ ਸੀ, ਜਿਸ ਵਿਚ ਅਸੀਂ ਵੇਟਿੰਗ ਲਿਸਟ ਵਿਚ ਚਲੇ ਆ ਰਹੇ ਸੀ ਅਤੇ ਸੰਨ 2017 ਵਿਚ 300 ਦੇ ਲਗਭਗ ਨੌਜਵਾਨਾਂ ਦੇ ਕਾਗਜ਼ਾਤ ਸਹੀ ਨਾ ਪਾਏ ਜਾਣ ਕਾਰਨ ਰੱਦ ਹੋ ਗਏ ਸਨ ਅਤੇ 450 ਦੇ ਲਗਭਗ ਨੌਜਵਾਨਾਂ ਦੀ ਵੈਰੀਫ਼ੀਕੇਸ਼ਨ ਵੀ ਹੋ ਚੁੱਕੀ ਸੀ, ਪ੍ਰੰਤੂ ਪੰਜਾਬ ਸਰਕਾਰ ਵਲੋਂ ਅੱਜ ਤਕ ਸਾਨੂੰ ਨਿਯੁਕਤੀ ਪੱਤਰ ਨਹੀਂ ਦਿਤੇ ਗਏ। 
ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਵੇਟਿੰਗ ਲਿਸਟ ’ਚ ਚਲੇ ਆ ਰਹੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਰਹੀ, ਸਗੋਂ ਨਵੀਂ ਭਰਤੀ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਗ਼ਲਤ ਹੈ। ਇਸ ਸਬੰਧੀ ਕਈ ਵਾਰ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀÇੰਟਗਾਂ ਵੀ ਹੋ ਚੁੱਕੀਆਂ ਹਨ, ਪ੍ਰੰਤੂ ਕੋਈ ਹੱਲ ਨਹੀਂ ਕੀਤਾ ਗਿਆ। 
ਉਪਰੋਕਤ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸਾਨੂੰ ਕੁੱਝ ਆਸ ਬੱਝੀ ਹੈ ਕਿ ਉਹ ਸਾਡੀ ਜ਼ਰੂਰ ਸੁਣਨਗੇ, ਜਿਸ ਲਈ ਅਸੀਂ ਉਨ੍ਹਾਂ ਨੂੰ ਮਿਲਣ ਲਈ ਆਏ ਹਾਂ, ਜਦ ਤਕ ਸਾਡੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਜਾਂਦੀ ਸਾਡਾ ਟੈਂਕੀ ਉਤੇ ਧਰਨਾ ਜਾਰੀ ਰਹੇਗਾ। 
ਜ਼ਿਕਰਯੋਗ ਹੈ ਕਿ ਸਵੇਰ ਤੋਂ ਹੀ ਮੋਰਿੰਡਾ ਪੁਲਿਸ ਦੇ ਮੁਲਾਜ਼ਮ ਪਾਣੀ ਵਾਲੀ ਟੈਂਕੀ ਦੇ ਕੋਲ ਤੈਨਾਤ ਹਨ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪ੍ਰਦਰਸ਼ਨਕਾਰੀ ਨੌਜਵਾਨ ਨਹੀਂ ਮੰਨੇ। ਖ਼ਬਰ ਲਿਖੇ ਜਾਣ ਤਕ  ਨੌਜਵਾਨਾਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਸਨ।  

ਨੋਟ : ਇਸ ਸਬੰਧੀ ਫੋਟੋ 27 ਦਸੌੜ ਮੋਰਿੰਡਾ 01 ’ਤੇ ਭੇਜੀ ਹੈ ਜੀ।    
ਕੈਪਸ਼ਨ-ਪੁਲਿਸ ਭਰਤੀ ਦੇ ਵੇਟਿੰਗ ਸੂਚੀ ਦੇ ਨੌਜਵਾਨ ਪਾਣੀ ਵਾਲੀ ਟੈਂਕੀ ’ਤੇ ਚੜੇ ਹੋਏ।
 

SHARE ARTICLE

ਏਜੰਸੀ

Advertisement

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM
Advertisement