
ਅਫ਼ਸਰ ਆਪਣੇ ਸਟਾਫ਼ ਦੀਆਂ ਗ਼ਲਤੀਆਂ ’ਤੇ ਪਰਦਾ ਪਾਉਂਦੇ ਆ ਰਹੇ ਨਜ਼ਰ
ਪਠਾਨਕੋਟ: ਇਹ ਸਿਵਲ ਹਸਪਤਾਲ ਅਕਸਰ ਹੀ ਸੁਰਖ਼ੀਆ ਵਿਚ ਰਹਿੰਦਾ ਹੈ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਵਿਅਕਤੀ ਜੰਗਬਹਾਦਰ ਆਪਣੀ ਪਤਨੀ ਦੀ ਡਿਲਵਰੀ ਕਰਵਾਉਣ ਲਈ ਸਿਵਲ ਹਸਪਤਾਲ ਆਇਆ। ਹਸਪਤਾਲ ਦੀ ਅਣਗਹਿਲੀ ਕਾਰਨ ਗਰਭਵਤੀ ਮਹਿਲਾ ਦੀ ਡਿਲਵਰੀ ਹਸਪਤਾਲ ਦੇ ਲੇਬਰ ਰੂਮ ਦੇ ਬਾਹਰ ਹੋ ਗਈ।
ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਨਾਂ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤ ਮਿਲ ਸਕੇ। ਜੇਕਰ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ਼ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਡਾ. ਇਲਾਜ ਦੇ ਨਾਂ 'ਤੇ ਲੋਕਾਂ ਨਾਲ ਦੁਰਵਿਵਹਾਰ ਕਰਦੇ ਨਜ਼ਰ ਆਏ।
ਅਜਿਹੀ ਹੀ ਸ਼ਰਮਨਾਕ ਘਟਨਾ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਦੇਖਣ ਨੂੰ ਮਿਲੀ। ਜਿੱਥੇ ਇੱਕ ਪੀੜਤ ਗਰਭਵਤੀ ਔਰਤ ਜਦੋਂ ਡਿਲੀਵਰੀ ਲਈ ਪਹੁੰਚੀ ਤਾਂ ਲੇਬਰ ਰੂਮ ਵਿਚ ਤਾਇਨਾਤ ਸਟਾਫ਼ ਵੱਲੋਂ ਔਰਤ ਦੀ ਡਿਲਵਰੀ ਕਰਵਾਉਣ ਦੀ ਬਜਾਏ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ, ਜਿਸ ਕਾਰਨ ਪੀੜਤ ਔਰਤ ਨੇ ਲੇਬਰ ਰੂਮ ਦੇ ਬਾਹਰ ਹੀ ਇੱਕ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਜੇਕਰ ਅਫ਼ਸਰਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਸਟਾਫ਼ ਨੂੰ ਦੀਆਂ ਗ਼ਲਤੀਆਂ ’ਤੇ ਪਰਦਾ ਪਾਉਂਦੇ ਨਜ਼ਰ ਆ ਰਹੇ ਹਨ।