
ਮੰਗਲਵਾਰ ਸ਼ਾਮ ਨੂੰ ਮਾਂ-ਪੁੱਤ ਦਾ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ
ਮੋਗਾ- ਕੁੱਝ ਦਿਨਾਂ ਤੋਂ ਬੀਮਾਰ ਮਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਸਦਮਾ ਨਾ ਸਹਿਣ ਕਰ ਸਕੇ ਪੁੱਤ ਨੇ ਘਰ ’ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਕਸਬਾ ਬਾਘਾਪੁਰਾਣਾ ਨਿਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਮਾਂ ਸਤਪਾਲ ਕੌਰ(50) ਕੁੱਝ ਦਿਨਾਂ ਤੋਂ ਬੀਮਾਰ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਰਾਤ ਮਾਂ ਦੀ ਮੌਤ ਹੋ ਗਈ।
ਜਦੋਂ ਮਾਂ ਦੀ ਮੌਤ ਦੀ ਖ਼ਬਰ ਪੁੱਤਰ ਹਰਪ੍ਰੀਤ ਸਿੰਘ (28) ਨੂੰ ਮਿਲੀ ਉਹ ਸਦਮਾ ਨਾ ਸਹਿਣ ਕਰ ਸਕਿਆ ਅਤੇ ਮਾਂ ਦੀ ਮੌਤ ਦੇ ਇੱਕ ਘੰਟੇ ਬਾਅਦ ਹੀ ਉਸ ਨੇ ਕਮਰੇ ਵਿਚ ਜਾ ਕੇ ਫਾਹਾ ਲੈ ਲਿਆ।
ਇਸ ਘਟਨਾ ਬਾਰੇ ਪੁਲਿਸ ਨੂੰ ਕੀਤਾ ਗਿਆ। ਹਰਪ੍ਰੀਤ ਸਿੰਘ ਆਚਾਰ ਮੁਰੱਬੇ ਦੀ ਦੁਕਾਨ ਚਲਾਉਂਦਾ ਸੀ। ਉਸ ਦਾ ਵਿਆਹ