
ਐਨਆਈਏ ਨੇ 7 ਸੂਬਿਆਂ 'ਚ ਪੀਐਫ਼ਆਈ ਦੇ ਕਈ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ , 150 ਲੋਕ ਗਿ੍ਫ਼ਤਾਰ
ਨਵੀਂ ਦਿੱਲੀ, 27 ਸਤੰਬਰ : ਪਾਪੂਲਰ ਫ਼ਰੰਟ ਆਫ਼ ਇੰਡੀਆ (ਪੀਐਫ਼ਆਈ) 'ਤੇ ਇਕ ਵਾਰ ਫਿਰ ਤੋਂ ਕਾਰਵਾਈ ਸ਼ੁਰੂ ਹੋ ਗਈ ਹੈ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਸਮੇਤ ਹੋਰ ਜਾਂਚ ਏਜੰਸੀਆਂ ਨੇ ਪੀਐਫ਼ਆਈ 'ਤੇ ਛਾਪੇਮਾਰੀ ਦਾ ਦੂਜਾ ਦੌਰ ਸ਼ੁਰੂ ਕਰ ਦਿਤਾ ਹੈ | ਜਾਂਚ ਏਜੰਸੀ 7 ਰਾਜਾਂ ਵਿਚ ਪੀਐਫ਼ਆਈ ਦੇ 25 ਤੋਂ ਵਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਛਾਪੇ ਦੌਰਾਨ ਪੀਐਫ਼ਆਈ ਦੇ ਕਈ ਮੈਂਬਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ |
ਜਾਣਕਾਰੀ ਮੁਤਾਬਕ ਜਿਨ੍ਹਾਂ 7 ਰਾਜਾਂ 'ਚ ਪੀਐਫ਼ਆਈ ਨਾਲ ਜੁੜੇ ਕਈ ਮੈਂਬਰਾਂ ਅਤੇ ਸੰਗਠਨ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ | ਉਨ੍ਹਾਂ ਵਿਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼,ਦਿੱਲੀ, ਕੇਰਲ, ਗੁਜਰਾਤ, ਕਰਨਾਟਕ, ਮਹਾਰਾਸ਼ਟਰ ਅਤੇ ਅਸਾਮ ਸ਼ਾਮਲ ਹਨ | ਇਨ੍ਹਾਂ 7 ਸੂਬਿਆਂ 'ਚ ਏਜੰਸੀ ਦੀ ਕਾਰਵਾਈ ਵਿਚ 150 ਤੋਂ ਵਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉੱਤਰ ਪ੍ਰਦੇਸ਼ 'ਚ 57, ਕਰਨਾਟਕ ਵਿਚ 6, ਅਸਾਮ 'ਚ 25, ਦਿੱਲੀ 'ਚ 30, ਮਹਾਰਾਸ਼ਟਰ 'ਚ 10, ਗੁਜਰਾਤ ਵਿਚ 10, ਮੱਧ ਪ੍ਰਦੇਸ 'ਚ 21 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਐਨਆਈਏ ਅਤੇ ਈਡੀ ਨੇ 22 ਸਤੰਬਰ ਨੂੰ 15 ਰਾਜਾਂ ਵਿਚ ਪੀਐਫ਼ਆਈ ਦੇ 93 ਟਿਕਾਣਿਆਂ 'ਤੇ ਤਲਾਸੀ ਲਈ ਸੀ ਅਤੇ ਇਸ ਦੇ 106 ਨੇਤਾਵਾਂ ਅਤੇ ਕਾਰਕੁਨਾਂ ਨੂੰ ਗਿ੍ਫ਼ਤਾਰ ਕੀਤਾ ਸੀ | ਇਸ ਛਾਪੇਮਾਰੀ ਬਾਰੇ ਐਨਆਈਏ ਨੇ ਦਾਅਵਾ ਕੀਤਾ ਹੈ ਕਿ ਪੀਐਫ਼ਆਈ ਅਤੇ ਇਸ ਦੇ ਨੇਤਾਵਾਂ ਦੇ ਦਫ਼ਤਰਾਂ 'ਤੇ ਦੇਸ਼ ਵਿਆਪੀ ਛਾਪੇਮਾਰੀ ਦੌਰਾਨ ਜਬਤ ਕੀਤੇ ਗਏ ਦਸਤਾਵੇਜਾਂ ਵਿਚ ਬਹੁਤ ਹੀ ਸੰਵੇਦਨਸੀਲ ਸਮੱਗਰੀ ਮਿਲੀ ਹੈ | ਕੋਚੀ (ਕੇਰਲ) ਦੀ ਵਿਸ਼ੇਸ਼ ਐਨਆਈਏ ਅਦਾਲਤ ਵਿਚ ਪੇਸ਼ ਕੀਤੀ ਰਿਮਾਂਡ ਰਿਪੋਰਟ ਵਿਚ ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਕੱਟੜਪੰਥੀ ਇਸਲਾਮੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈ.ਐਸ.ਆਈ.ਐਸ.) ਵਰਗੇ ਦਹਿਸਤੀ ਸਮੂਹਾਂ ਵਿਚ ਸ਼ਾਮਲ ਹੋਣਾ ਹੈ |
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੀਐਫ਼ਆਈ Tਲੋਕਾਂ ਦੇ ਇਕ ਹਿੱਸੇ ਵਿਚ ਸਰਕਾਰੀ ਨੀਤੀਆਂ ਦੀ ਗ਼ਲਤ ਵਿਆਖਿਆ ਪੇਸ਼ ਕਰ ਕੇ ਭਾਰਤ ਪ੍ਰਤੀ ਨਫ਼ਰਤ ਫ਼ੈਲਾਉਣ ਅਤੇ ਸਰਕਾਰ ਅਤੇ ਇਸਦੇ ਅੰਗਾਂ ਵਿਰੁਧ ਨਫ਼ਰਤ ਦੀ ਭਾਵਨਾ ਪੈਦਾ ਕਰਨ ਦਾ ਕੰਮ ਕਰਦਾ ਹੈ'' | ਏਜੰਸੀ ਨੇ ਕਿਹਾ, Tਜਾਂਚ ਤੋਂ ਪਤਾ ਲੱਗਾ ਹੈ ਕਿ ਐਫ਼ਆਈਆਰ ਵਿਚ ਨਾਮਜਦ ਮੁਲਜ਼ਮ ਸੰਗਠਿਤ ਅਪਰਾਧ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਲ ਸਨ |'' ਉਹ ਸਮਾਜ ਦੇ ਹੋਰ ਧਾਰਮਕ ਵਰਗਾਂ ਅਤੇ ਆਮ ਲੋਕਾਂ ਵਿਚ ਦਹਿਸ਼ਤ ਪੈਦਾ ਕਰਦੇ ਸਨ | (ਏਜੰਸੀ)