ਸੰਗਰੂਰ: Online ਠੱਗੀ ਕਰਨ ਵਾਲੇ 2 ਮੁਲਜ਼ਮ ਕਾਬੂ, ਰਿਸ਼ਤੇਦਾਰ ਬਣ ਕੇ ਦਿੰਦੇ ਸਨ ਧੋਖਾ
Published : Sep 28, 2022, 4:40 pm IST
Updated : Sep 28, 2022, 4:40 pm IST
SHARE ARTICLE
 Sangrur: 2 accused of online cheating arrested
Sangrur: 2 accused of online cheating arrested

ਵੱਖ-ਵੱਖ ਕੰਪਨੀਆਂ ਦੇ 08 ਮੋਬਾਇਲ ਫ਼ੋਨ ਬਰਾਮਦ ਕਰਾਏ

 

ਸੰਗਰੂਰ: ਮਨਦੀਪ ਸਿੰਘ ਸਿੱਧੂ IPS, ਐੱਸ.ਐੱਸ.ਪੀ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਜ਼ਿਲ੍ਹਾ ਸੰਗਰੂਰ ਵਿਖੇ ਮੋਬਾਇਲ ਫ਼ੋਨ ਪਰ ਆਪਣੇ ਆਪ ਨੂੰ ਵਿਦੇਸ਼ ਬੈਠੇ ਰਿਸ਼ਤੇਦਾਰ ਦੱਸ ਕੇ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ 02 ਮੈਂਬਰ ਕਾਬੂ, 08 ਮੋਬਾਇਲ ਫ਼ੋਨ ਬਰਾਮਦ ਤੇ ਵੱਖ-ਵੱਖ ਬੈਂਕ ਅਕਾਉਂਟਾਂ ਵਿੱਚ 2,99,469/- ਰੁਪਏ ਫਰੀਜ ਕਰਵਾਏ ਗਏ।

ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 06.05.2022 ਨੂੰ ਰਾਮ ਸਿੰਘ ਪੁੱਤਰ ਨਾਥ ਸਿੰਘ ਵਾਸੀ ਸਾਹਪੁਰ ਕਲਾਂ ਦੇ ਭਰਾ ਦਲਵੀਰ ਸਿੰਘ ਦੇ ਫ਼ੋਨ ਪਰ ਵਟਸਅੱਪ ਕਾਲ ਆਈ ਜੋ ਕਾਲ ਕਰਨ ਵਾਲੇ ਆਪ ਨੂੰ ਉਨ੍ਹਾਂ ਦੇ ਮਾਮੇ ਦਾ ਜਵਾਈ ਗੁਰਪ੍ਰਤਾਪ ਕੇਨੈਡਾ ਤੋਂ ਦੱਸਿਆ ਤੇ ਮੁਦੱਈ ਦੇ ਭਰਾ ਪਾਸੋਂ ਮੁਦੱਈ ਦਾ ਬੈਂਕ ਅਕਾਊਟ ਨੰਬਰ ਲੈ ਲਿਆ ਤੇ ਕਿਹਾ ਕਿ ਮੈਂ ਇਸ ਖਾਤੇ ਵਿੱਚ ਤੁਹਾਨੂੰ 8,20,000/-ਰੁਪਏ ਭੇਜ ਰਿਹਾ ਹਾਂ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਇਸ ਖਾਤੇ ਵਿੱਚ ਭੇਜੀ ਰਕਮ ਦੀ ਜਾਅਲੀ ਰਸੀਦ ਭੇਜ ਦਿੱਤੀ ਤੇ ਉਸ ਤੋਂ ਬਾਅਦ ਐਚ.ਡੀ.ਐਫ.ਸੀ. ਬੈਕ ਦੇ ਵੱਖ-ਵੱਖ ਖਾਤਾ ਨੰਬਰ ਭੇਜ ਦਿੱਤੇ ਅਤੇ ਇਨ੍ਹਾਂ ਖਾਤਿਆਂ ਵਿੱਚ ਉਕਤ 8,20,000/- ਜਮ੍ਹਾ ਕਰਵਾਉਣ ਲਈ ਕਿਹਾ। ਜੋ ਇਹ ਖਾਤਾ ਨੰਬਰ ਮੁਦੱਈ ਦੇ ਭਰਾ ਨੇ ਮੁਦੱਈ ਪਾਸ ਭੇਜ ਕੇ ਉਕਤ ਰਕਮ ਇਨ੍ਹਾਂ ਖਾਤਿਆਂ ਵਿੱਚ ਪਾਉਣ ਲਈ ਕਿਹਾ ਤਾਂ ਮੁਦੱਈ ਨੇ ਇਨ੍ਹਾਂ ਉਕਤ ਖਾਤਿਆਂ ਵਿੱਚ 6 ਲੱਖ 75 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿੱਚ ਜਦੋਂ ਮੁਦੱਈ ਦੇ ਭਰਾ ਦਲਵੀਰ ਸਿੰਘ ਦੀ ਆਪਣੇ ਮਾਮੇ ਦੇ ਜਵਾਈ ਗੁਰਪ੍ਰਤਾਪ ਸਿੰਘ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਸ ਨੇ ਤਾਂ ਕੋਈ ਰਕਮ ਟ੍ਰਾਂਸਫਰ ਨਹੀਂ ਕਰਵਾਈ। ਰਾਮ ਸਿੰਘ ਵਾਸੀ ਸਾਹਪੁਰ ਕਲਾਂ ਨੇ ਠੱਗੀ ਵੱਜਣ ਦਾ ਅਹਿਸਾਸ ਹੋਣ ’ਤੇ ਤੁਰੰਤ ਇਤਲਾਹ ਦੇਣ ਪਰ ਮੁਕੱਦਮਾ ਨੰਬਰ 67 ਮਿਤੀ 12.08.2022 ਅ/ਧ 420 IPC, 66D IT ACT ਥਾਣਾ ਚੀਮਾਂ ਦਰਜ ਰਜਿਸਟਰ ਕਰਾਇਆ ਗਿਆ। ਤਫ਼ਤੀਸ਼ ਅਮਲ ਵਿੱਚ ਲ਼ਿਆਂਦੀ ਗਈ।

ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਨਿਗਰਾਨੀ ਹੇਠ ਸਾਇਬਰ ਸੈੱਲ ਸੰਗਰੂਰ ਤੇ ਮੁੱਖ ਅਫ਼ਸਰ ਥਾਣਾ ਚੀਮਾਂ ਵੱਲੋਂ ਟੈਕਨੀਕਲ ਤੌਰ ਪਰ ਕਾਰਵਾਈ ਕਰਦੇ ਹੋਏ 04 ਦੋਸ਼ੀ (1) ਅਲਤਾਬ ਆਲਮ ਪੁੱਤਰ ਤਾਹਿਰ ਮੀਆ ਵਾਸੀ ਬੰਨਕਤਵਾ, ਲਾਹੇਰੀਆ, ਵੈਸਟ ਚਮਪਾਰਨ, ਯਾਦੂ ਛਾਪਰ (ਬਿਹਾਰ), (2) ਮੁਹੰਮਦ ਅਫਜਲ ਆਲਮ ਪੁੱਤਰ ਮੁਹੰਮਦ ਵਕੀਲ ਮੀਆਂ ਵਾਸੀ ਵਾਰਡ ਨੰਬਰ 14 ਕੁਰਬਾ ਮਥੀਆ, ਵੈਸਟ ਚਮਪਾਰਨ, (ਬਿਹਾਰ), (3) ਐਮ.ਡੀ. ਨਿਆਜ ਪੁੱਤਰ ਐਮ.ਡੀ. ਨਸਰੂਲਾ ਵਾਸੀ ਵਾਰਡ ਨੰਬਰ 14 ਕੁਰਵਾ ਮਥੀਆ (ਬਿਹਾਰ) ਅਤੇ (4) ਰਾਧੇ ਸਿਆਮ ਯਾਦਵ ਪੁੱਤਰ ਵਕੀਲ ਯਾਦਵ ਵਾਸੀ ਮਨਸ਼ਾ ਦੁਬੇ, ਬਿਰੀਆ, ਵੈਸਟ ਚਮਪਾਰਨ (ਬਿਹਾਰ) ਨੂੰ ਮਿਤੀ 25.09.2022 ਨੂੰ ਨਾਮਜ਼ਦ ਕਰ ਕੇ ਦੌਰਾਨੇ ਤਫ਼ਤੀਸ਼ ਅਲਤਾਬ ਆਲਮ ਅਤੇ ਮੁਹੰਮਦ ਅਫਜਲ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 08 ਮੋਬਾਇਲ ਫ਼ੋਨ ਬਰਾਮਦ ਕਰਾਏ ਗਏ। ਦੋਸ਼ੀਆਂ ਨਾਲ ਸਬੰਧਤ ਕੁੱਲ 21 ਖਾਤੇ (13 ਬੈਂਕ ਖਾਤੇ ਅਤੇ 08 ਡਾਕਖਾਨਾ ਵਾਲੇ ਖਾਤੇ) ਫਰੀਜ ਕਰਵਾਏ ਗਏ, ਜਿਨ੍ਹਾਂ ਵਿੱਚ ਕੁੱਲ ਰਕਮ ਕਰੀਬ 2,99,469/- ਰੁਪਏ ਹੈ। ਇਨ੍ਹਾਂ ਦੇ ਹੋਰ ਬੈਂਕ ਅਕਾਉਂਟਾਂ ਬਾਰੇ ਵੀ ਤਸਦੀਕ ਕੀਤਾ ਜਾ ਰਿਹਾ ਹੈ। ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਵਿਦੇਸ਼ ਬੈਠੇ ਰਿਸ਼ਤੇਦਾਰ ਬਣ ਕੇ ਮੋਬਾਇਲ ਫ਼ੋਨਾਂ ’ਤੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣ ਦੇ ਫ਼ਰਜ਼ੀ ਮੈਸਿਜ ਭੇਜ ਕੇ ਧੋਖੇ ਨਾਲ ਆਪਣੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਲੈਂਦੇ ਸਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਹੁਸ਼ਿਆਰਪੁਰ, ਜਲੰਧਰ ਵੀ ਰਹੇ ਹਨ, ਹੁਣ ਲਖਨਊ, ਦਿੱਲੀ, ਬਿਹਾਰ ਵਿੱਚ ਆਪਣਾ ਕਾਰੋਬਾਰ ਕਰ ਰਹੇ ਹਨ। ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਗਿੱਛ ਕਰ ਕੇ ਹੋਰ ਵਾਰਦਾਤਾਂ, ਸਾਥੀਆਂ ਅਤੇ ਇਨ੍ਹਾਂ ਨਾਲ ਸਬੰਧਤ ਹੋਣ ਬੈਂਕ ਅਕਾਉਂਟਾਂ ਬਾਰੇ ਪਤਾ ਕੀਤਾ ਜਾਵੇਗਾ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement