
ਸੁਪਰੀਮ ਕੋਰਟ ਨੇ ਪਹਿਲੀ ਵਾਰ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਕੀਤਾ ਸਿੱਧਾ ਪ੍ਰਸਾਰਨ
ਨਵੀਂ ਦਿੱਲੀ, 27 ਸਤੰਬਰ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪਹਿਲੀ ਵਾਰ ਅਪਣੀ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਸ਼ੁਰੂ ਕੀਤਾ | 27 ਸਤੰਬਰ 2018 ਨੂੰ , ਭਾਰਤ ਦੇ ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸੰਵਿਧਾਨਕ ਮਹੱਤਵ ਦੇ ਮਾਮਲਿਆਂ 'ਚ ਮਹੱਤਵਪੂਰਨ ਕਾਰਵਾਈ ਦੇ ਲਾਈਵ ਟੈਲੀਕਾਸਟ ਜਾਂ ਵੈੱਬਕਾਸਟ 'ਤੇ ਇਤਿਹਾਸਕ ਫ਼ੈਸਲਾ ਦਿਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੂਰਜ ਦਾ ਪ੍ਰਕਾਸ਼ ਸੱਭ ਤੋਂ ਵੱਡਾ ਕੀਟਾਣੂਨਾਸ਼ਕ ਹੈ | ਇਕ ਅਧਿਕਾਰੀ ਨੇ ਕਿਹਾ ਕਿ ਕਾਰਵਾਈ ਨੂੰ ਕੋਰਟ ਦੀ ਵੈਬਸਾਈਟ 'ਤੇ ਦੇਖਿਆ ਜਾ ਸਕਦਾ ਹੈ | ਸੋਮਵਾਰ ਨੂੰ ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਜਲਦ ਹੀ ਯੂ-ਟਿਊਬ ਦਾ ਉਪਯੋਗ ਕਰਨ ਦੀ ਬਜਾਏ ਅਪਣੀ ਕਾਰਵਾਈ ਨੂੰ ਲਾਈਵ ਸਟ੍ਰੀਮ ਕਰਨ ਲਈ ਅਪਣਾ 'ਮੰਚ' ਹੋਵੇਗਾ |
ਚੀਫ਼ ਜਸਟਿਸ ਦੀ ਪ੍ਰਧਾਨਗੀ 'ਚ ਹਾਲ ਹੀ ਵਿਚ ਪੂਰੀ ਅਦਾਲਤ ਦੀ ਬੈਠਕ ਵਿਚ ਲਏ ਗਏ ਸਰਬਸੰਮਤੀ ਨਾਲ ਲਏ ਗਏ ਫ਼ੈਸਲਿਆਂ 'ਚ, ਸੁਪਰੀਮ ਕੋਰਟ ਨੇ ਜੱਜ ਮਿਸ਼ਰਾ ਦੇ ਮਾਰਗਦਰਸ਼ਨ ਦੇ ਐਲਾਨ ਤੋਂ ਬਾਅਦ 4 ਸਾਲ ਬਾਅਦ 27 ਸਤੰਬਰ ਤੋਂ ਸਾਰੀਆਂ ਸੰਵਿਧਾਨਕ ਬੈਂਚਾਂ ਦੀਆਂ ਸੁਣਵਾਈਆਂ ਦੀ ਕਾਰਵਾਈ ਨੂੰ ਲਾਈਵ-ਸਟ੍ਰੀਮ ਕਰਨ ਦਾ ਫ਼ੈਸਲਾ ਕੀਤਾ | 26 ਅਗੱਸਤ ਨੂੰ ਅਪਣੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਸੁਪਰੀਮ ਕੋਰਟ ਨੇ ਇਕ ਵੈੱਬਕਾਸਟ ਪੋਰਟਲ ਦੇ ਮਾਧਿਅਮ ਨਾਲ ਸਾਬਕਾ ਚੀਫ਼ ਜਸਟਿਸ (ਸੇਵਾਮੁਕਤ) ਐਨ.ਵੀ. ਰਮੰਨਾ ਦੀ ਪ੍ਰਧਾਨਗੀ ਵਾਲੇ ਬੈਂਚ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕੀਤਾ | ਇਹ ਇਕ ਰਸਮੀ ਕਾਰਵਾਈ ਸੀ, ਕਿਉਂਕਿ ਉਸ ਦਿਨ ਜੱਜ ਰਮੰਨਾ ਨੇ ਅਹੁਦਾ ਛੱਡਣਾ ਸੀ | (ਏਜੰਸੀ)