Punjab News: ਭਗਤਾ ਭਾਈਕਾ ਦੀ ਪ੍ਰਭਨੂਰ ਕੌਰ ਕੈਨੇਡਾ ਪੁਲਿਸ ਵਿਚ ਹੋਈ ਸ਼ਾਮਲ
Published : Sep 28, 2025, 6:25 am IST
Updated : Sep 28, 2025, 8:31 am IST
SHARE ARTICLE
Bhagta Bhaika's Prabhanur Kaur joins Canadian police
Bhagta Bhaika's Prabhanur Kaur joins Canadian police

Punjab News: ਲਗਾਤਾਰ ਸਖ਼ਤ ਮਿਹਨਤ ਕਰਕੇ ਹਾਸਲ ਕੀਤੀ ਉਪਲਬਧੀ

Bhagta Bhaika's Prabhanur Kaur joins Canadian police: ਭਗਤਾ ਭਾਈਕਾ ਸ਼ਹਿਰ ਦੀ ਜੰਮਪਲ ਪ੍ਰਭਨੂਰ ਕੌਰ ਬਰਾੜ ਅਤੇ ਉਸ ਦੇ ਪਰਵਾਰ ਹੀ ਨਹੀਂ ਬਲਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੀ ਚੋਣ ਕੈਨੇਡਾ ਦੀ ਪ੍ਰਸਿੱਧ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਲਈ ਹੋਈ ਹੈ। ਪ੍ਰਭਨੂਰ ਦੇ ਪਿਤਾ ਡਾ. ਕੁਲਜੀਤ ਸਿੰਘ ਅਤੇ ਮਾਤਾ ਰਾਜਨਦੀਪ ਕੌਰ ਨੇ ਅਪਣੇ ਬੱਚੇ ਦੀ ਇਸ ਸਫ਼ਲਤਾ ’ਤੇ ਖ਼ੁਸ਼ੀ ਜਤਾਈ। ਗੱਲਬਾਤ ਕਰਦਿਆਂ ਬਰਾੜ ਨੇ ਦਸਿਆ ਕਿ  ਬਚਪਨ ਤੋਂ ਹੀ ਪ੍ਰਭਨੂਰ ਦਾ ਸੁਪਨਾ ਸੀ ਕਿ ਉਹ ਪੁਲਿਸ ਵਿਭਾਗ ਵਿਚ ਭਰਤੀ ਹੋਏ। ਪਰਵਾਰ ਦੇ ਵਿਦੇਸ਼ ਜਾਣ ਦਾ ਫ਼ੈਸਲਾ ਵੀ ਉਸ ਦੀ ਦ੍ਰਿੜਤਾ ਨੂੰ ਦਬਾ ਨਹੀਂ ਸਕਿਆ।

ਕੈਨੇਡਾ ਜਾਣ ਤੋਂ ਬਾਅਦ, ਉਸ ਨੇ ਲਗਾਤਾਰ ਮਿਹਨਤ ਕੀਤੀ, ਆਪਣੇ ਸੁਪਨੇ ਨੂੰ ਹਕੀਕਤ ਬਣਾਇਆ ਅਤੇ ਇਸ ਮਹੱਤਵਪੂਰਨ ਮੋੜ ’ਤੇ ਪਹੁੰਚੀ। ਇਸ ਪ੍ਰਾਪਤੀ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪ੍ਰਭਨੂਰ ਦੀ ਸਫ਼ਲਤਾ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਪ੍ਰਭਨੂਰ ਕੌਰ ਦੀ ਕੈਨੇਡਾ ਦੀ ਇਸ ਵੱਕਾਰੀ ਚੋਣ ’ਤੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ। ਇਸ ਮੌਕੇ ਮਨਜੀਤ ਸਿੰਘ ਧੁੰਨਾ, ਰਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ ਹਾਜ਼ਰ ਸਨ।

 ਡਾ. ਹਰਜਿੰਦਰ ਸਿੰਘ ਹਮੀਰਗੜ੍ਹ, ਸਾਯ ਸਰਪੰਚ ਇੰਦਰਜੀਤ ਸਿੰਘ ਜੱਗਾ, ਸਾਬਕਾ ਸਰਪੰਚ ਰਾਮ ਸਿੰਘ ਬਾਦਲ, ਲਖਵੀਰ ਸਿੰਘ ਮੌੜ ਤੇ ਹੋਰਾਂ ਨੇ ਵੀ ਬਰਾੜ ਪਰਵਾਰ ਨੂੰ ਵਧਾਈ ਦਿੰਦਿਆਂ ਪ੍ਰਭਨੂਰ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।

ਭਗਤਾ ਭਾਈਕਾ ਤੋਂ ਰਾਜਿੰਦਰਪਾਲ ਸ਼ਰਮਾ ਦੀ ਰਿਪੋਰਟ

(For more news apart from “Bhagta Bhaika's Prabhanur Kaur joins Canadian police, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement