
ਟਕਸਾਲੀ ਆਗੂਆਂ ਦੀ ਨਰਾਜ਼ਗੀ ਜੱਗ ਜ਼ਾਹਰ ਹੁੰਦਿਆਂ ਹੀ ਸੁਖਬੀਰ ਬਾਦਲ ਨੂੰ ਉਨ੍ਹਾਂ ਦਾ ਸਤਿਕਾਰ ਚੇਤੇ ਆ ਗਿਆ...
ਚੰਡੀਗੜ੍ਹ (ਪੀਟੀਆਈ) : ਟਕਸਾਲੀ ਆਗੂਆਂ ਦੀ ਨਰਾਜ਼ਗੀ ਜੱਗ ਜ਼ਾਹਰ ਹੁੰਦਿਆਂ ਹੀ ਸੁਖਬੀਰ ਬਾਦਲ ਨੂੰ ਉਨ੍ਹਾਂ ਦਾ ਸਤਿਕਾਰ ਚੇਤੇ ਆ ਗਿਆ। ਸੁਖਬੀਰ ਨੇ ਟਕਸਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਦੇ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਨਾਲਾ ਅਤੇ ਹੋਰ ਟਕਸਾਲੀ ਆਗੂ ਉਨ੍ਹਾਂ ਦੇ ਬਜ਼ੁਰਗ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਵੇ ਤਾਂ ਉਹ ਅਸਤੀਫਾ ਦੇਣ ਨੂੰ ਤਿਆਰ ਹਨ।
Sukhbir Singh Badal
ਇੱਥੇ ਇਹ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਰਤਨ ਅਜਨਾਲਾ ਵੱਲੋਂ ਬਾਦਲ ਪਰਿਵਾਰ ਦ ਖਿਲਾਫ ਬਹਾਵਤੀ ਸੁਰ ਕੱਢਦਿਆਂ ਨਵੀਂ ਲਹਿਰ 'ਅਕਾਲੀ ਦਲ ਬਚਾਉ' ਲਹਿਰ ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਨੀਵਾਰ ਸ਼ਾਮ ਹੀ ਬ੍ਰਹਮਪੁਰਾ ਦੀ ਅਗਵਾਈ ਹੇਠਲੇ ਧੜੇ ਵੱਲੋਂ ਮੀਟਿੰਗ ਕਰਨ ਦੀ ਖਬਰ ਵੀ ਆਈ ਜਿਸ 'ਚ 4 ਨਵੰਬਰ ਨੂੰ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਗਿਆ। ਜਿਸ ਤੋਂ ਸ਼ਾਇਦ ਘਾਬਰ ਕੇ ਸੁਖਬੀਰ ਵੱਲੋਂ ਅੱਜ ਮਾਹੌਲ ਨੂੰ ਠੰਡਾ ਕਰਨ ਲਈ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।