
ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ
ਰਈਆ: ਪੰਜਾਬ 'ਚ ਰੋਜ਼ਾਨਾ ਕਤਲ, ਚੋਰੀ ਅਤੇ ਲੁੱਟ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਰਈਏ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਔਰਤ ਦੇ ਸਿਰ 'ਚ ਇੱਟ ਮਾਰ ਕੇ ਕਤਲ ਕੀਤਾ ਗਿਆ ਹੈ। ਇਸ ਦੌਰਾਨ ਮ੍ਰਿਤਕਾ ਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਦਾ ਹੈ। ਦੋਵਾਂ ਪਰਿਵਾਰਾਂ ਦਰਮਿਆਨ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ। ਮ੍ਰਿਤਕਾ ਦੀ ਪਛਾਣ ਰੇਖਾ ਵਜੋਂ ਹੋਈ ਹੈ ਜਦਕਿ ਉਸ ਦਾ ਬੇਟਾ ਕਾਰਤਿਕ ਛਾਬੜਾ ਗੰਭੀਰ ਜ਼ਖਮੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਥਿਤ ਹਮਲਾਵਰ ਅਕਸ਼ੈ ਅਮਰੀਕਾ ਦਾ ਵਸਨੀਕ ਹੈ ਤੇ ਫਿਲਹਾਲ ਉਹ ਫਰਾਰ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣੋ ਪੂਰਾ ਮਾਮਲਾ
ਵਾਰਦਾਤ ਸਵੇਰੇ ਤੜਜੇ 6 ਵਜੇ ਦੀ ਹੈ ਜਦ ਰੇਖਾ ਤੇ ਉਸ ਦਾ ਬੇਟਾ ਕਾਰਤਿਕ ਆਪਣੇ ਘਰ 'ਚ ਵੱਖ-ਵੱਖ ਕਮਰਿਆ 'ਚ ਸੁੱਤੇ ਹੋਏ ਸੀ। ਰੇਖਾ ਦਾ ਪਤੀ ਤੜਕੇ ਆਪਣੀ ਚੱਕੀ 'ਤੇ ਚਲਾ ਗਿਆ ਤਾਂ ਘਰ ਦਾ ਗੇਟ ਰੋਜ਼ਾਨਾ ਵਾਂਗ ਖੁੱਲਾ ਛੱਡ ਗਿਆ। ਇਸ ਤੋਂ ਬਾਅਦ ਹਮਲਾਵਰ ਘਰ 'ਚ ਦਾਖਲ ਹੋਇਆ ਅਤੇ ਰੇਖਾ ਤੇ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ। ਇਸ ਨਾਲ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।