ਹਰਸਿਮਰਤ ਕੌਰ ਬਾਦਲ ਨੇ ਬੋਲਿਆ ਮੋਦੀ ਸਰਕਾਰ 'ਤੇ ਹਮਲਾ
Published : Oct 28, 2020, 6:35 am IST
Updated : Oct 28, 2020, 6:35 am IST
SHARE ARTICLE
image
image

ਹਰਸਿਮਰਤ ਕੌਰ ਬਾਦਲ ਨੇ ਬੋਲਿਆ ਮੋਦੀ ਸਰਕਾਰ 'ਤੇ ਹਮਲਾ

ਕੇਂਦਰ ਸੂਬਿਆਂ ਦਾ ਵਿੱਤੀ ਤੌਰ ' ਤੇ ਲੱਗਾ ਗਲਾ ਘੁਟਣ : ਬੀਬੀ ਬਾਦਲ  


ਬਠਿੰਡਾ, 27 ਅਕਤੂਬਰ (ਸੁਖਜਿੰਦਰ  ਮਾਨ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੀ ਸਾਬਕਾ ਭਾਈਵਾਲ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ 'ਤੇ ਸਿਆਸੀ ਹਮਲਾ ਬੋਲਦਿਆਂ ਕੇਂਦਰ ਉਪਰ ਸੂਬਿਆਂ ਦਾ ਵਿੱਤੀ ਤੌਰ 'ਤੇ  ਗਲਾ ਘੁਟਣ ਦਾ ਦੋਸ਼ ਲਗਾਇਆ ਹੈ। ਅੱਜ ਅਪਣੇ ਫੇਸਬੁੱਕ ਅਕਾਊਂਟ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸਿੱਧੇ ਨਿਸ਼ਾਨੇ ਲਗਾਉਂਦਿਆਂ ਬੀਬੀ ਬਾਦਲ ਨੇ ਦਾਅਵਾ ਕੀਤਾ ਕਿ  ''ਸੂਬਿਆਂ 'ਤੇ ਭਾਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਮਾਲੀਆ ਘਟਦਾ ਜਾ ਰਿਹਾ ਹੈ।''
ਉਨ੍ਹਾਂ ਕਿਹਾ ਕਿ ਜੀਐਸਟੀ ਦਾ ਪਹਿਲਾਂ ਹੀ ਮਤਲਬ ਇਹ ਹੈ ਕਿ ਉਹ ਪੂਰੀ ਤਰ੍ਹਾਂ ਕੇਂਦਰ 'ਤੇ ਨਿਰਭਰ ਹਨ ਅਤੇ ਰਾਜਾਂ ਨੂੰ ਰਾਖਵੇਂ ਫ਼ੰਡਾਂ ਲਈ ਵੀ ਉਡੀਕ ਕਰਨੀ ਪੈਂਦੀ ਹੈ। ਬੀਬੀ ਬਾਦਲ ਨੇ ਕਿਹਾ ਕਿ ਹਿੱਸੇਦਾਰੀ ਵਿਚ ਕਟੌਤੀ ਨਾਲ ਸੂਬਿਆਂ ਅੰਦਰ ਆਰਥਕ ਗਤੀਵਿਧੀਆਂ ਵਿਚ ਖੜੋਤ ਆਵੇਗੀ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ,“ਲਗਦਾ ਹੈ ਕਿ ਕੇਂਦਰ ਪੰਜਾਬ ਨੂੰ ਨਿਚੋੜਨ
'ਤੇ ਤੁਲਿਆ ਹੋਇਆ ਹੈ, ਪਹਿਲਾਂ ਕਿਸਾਨ ਮਾਰੂ ਬਿਲਾਂ ਨਾਲ, ਫ਼ਿਰ ਮਾਲ ਦੀਆਂ ਗੱਡੀਆਂ ਰੋਕ ਕੇ ਤੇ ਹੁਣ ਕੁੱਲ ਟੈਕਸਾਂ 'ਚ ਸੂਬੇ ਦਾ ਹਿੱਸਾ ਘਟਾ ਕੇ। “ ਇਨ੍ਹਾਂ ਹਰਕਤਾਂ ਨਾਲ ਪੰਜਾਬ ਆਰਥਿਕ ਤੌਰ 'ਤੇ ਅਪੰਗ ਹੋ ਰਿਹਾ ਹੈ ਅਤੇ ਖਤਰਨਾਕ ਢੰਗ ਨਾਲ ਕੇਂਦਰ ਇਸ ਨੂੰ ਉਜਾੜੇ ਦੀ ਕਗਾਰ ਵੱਲ੍ਹ ਧੱਕ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੰਗਾ ਹੋਵੇਗਾ ਕੇਂਦਰ ਰਾਜਾਂ ਦੇ ਮਾਲੀਏ 'ਚ ਹੋਰ ਕਮੀ ਦਾ ਵਿਚਾਰ ਛੱਡ ਦੇਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਸੂਬਿਆਂ ਨੂੰ 50% ਤੋਂ ਵੱਧ ਹਿੱਸੇਦਾਰੀ ਦੀ ਲੋੜ ਹੁੰਦੀ ਹੈ। ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਸੂਬਿਆ ਦੀ ਖੁਦਮੁਖਤਾਰੀ ਨੂੰ ਖੋਰਾ ਲਗਾਉਣ ਦਾ ਦੋਸ ਲਗਾਉਦਿਆ ਕਿਹਾ ਕਿ “ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪ੍ਰਧਾਨ imageimageਮੰਤਰੀ ਮੋਦੀ ਜੀ ਨੇ ਸਦਾ ਵਿੱਤੀ ਖ਼ੁਦਮੁਖਤਿਆਰੀ ਅਤੇ ਸੂਬਿਆਂ ਲਈ ਵਧੇਰੇ ਹਿੱਸੇਦਾਰੀ ਦੀ ਮੰਗ ਕੀਤੀ। ਪਰ ਹੁਣ ਦਫ਼ਤਰ ਬਦਲਣ ਨਾਲ ਦਿਲ ਕਿਉਂ ਬਦਲ ਗਿਆ ?““

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement