
ਪੰਜਾਬ ਨੇ ਦੇਸ਼ ਦੀ ਉਦੋਂ ਬਾਂਹ ਫੜੀ ਸੀ ਜਦੋਂ ਭਾਰਤ ਦਾਣੇ-ਦਾਣੇ ਲਈ ਅਮਰੀਕਾ ਦਾ ਮੁਹਤਾਜ ਸੀ : ਜਾਖੜ
ਮੋਦੀ ਦੇ ਗ਼ਲਤ ਫ਼ੈਸਲੇ ਕਾਰਨ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ 'ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹੋਏ ਕਿਸਾਨ
ਨੂਰਪੁਰਬੇਦੀ, 27 ਅਕਤੂਬਰ (ਅਮਰੀਕ ਸਿੰਘ ਚਨੋਲੀ) : ਪੰਜਾਬ ਨੇ ਦੇਸ਼ ਦੀ ਉਦੋਂ ਬਾਂਹ ਫੜੀ ਸੀ ਜਦੋਂ ਹਿੰਦੋਸਤਾਨ ਦਾਣੇ-ਦਾਣੇ ਲਈ ਅਮਰੀਕਾ ਦਾ ਮੁਹਤਾਜ ਸੀ। ਉਕਤ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨੂਰਪੁਰਬੇਦੀ ਵਿਖੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਪਹਿਲਾਂ ਖੇਤਰ ਦੀ ਤਖਤਗੜ੍ਹ ਵਿਖੇ ਸਥਿਤ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਅੱਜ ਐਫ਼.ਸੀ.ਆਈ. ਦੀ ਖ਼ਰੀਦ ਬੰਦ ਹੋਣ ਕਾਰਨ ਕਣਕ 1600 ਰੁਪਏ 'ਚ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੋਰੋਨਾ ਸੰਕਟ ਦੌਰਾਨ 1 ਕਰੋੜ 28 ਲੱਖ ਟਨ ਕਣਕ ਖ਼ਰੀਦੀ ਹੈ ਜਦਕਿ ਮੋਦੀ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਕਿਸਾਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਸੱਤਾ 'ਚ ਹੋਣ 'ਤੇ ਈ.ਡੀ. ਤੋਂ ਇਲਾਵਾ ਸੀ.ਬੀ.ਆਈ. ਸਹਿਤ ਕਈ ਹੋਰ ਜਾਂਚ ਏਜੰਸੀਆਂ ਜਿਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਏਜੰਸੀਆਂ ਨੂੰ ਗ਼ਲਤ ਕੰਮ ਲਈ ਇਸਤੇਮਾਲ ਕਰੋ। ਸ਼੍ਰੀ ਜਾਖੜ ਜੋ ਮੰਡੀ 'ਚ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਰੁਕੇ ਸਨ ਨੇ ਕਿਹਾ ਕਿ ਅੱਜ ਜਦੋਂ ਕਿਸਾਨ ਨੂੰ ਅਪਣੀ ਜਿਣਸ ਸਾਂਭਣ ਲਈ ਘਰਾਂ ਤੇ ਖੇਤਾਂ 'ਚ ਹੋਣ ਚਾਹੀਦਾ ਹੈ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ਼ਲਤ ਫ਼ੈਸਲੇ ਕਾਰਨ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ 'ਤੇ ਰਾਤ ਗੁਜ਼ਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਉਨ੍ਹÎਾਂ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਅਖ਼ਬਾਰਾਂ 'ਚ ਛਪੇ ਲੇਖ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਜੋ ਰਾਣੀਆਂ ਦੀ ਕੋਖ ਤੋਂ ਜੰਮਿਆ ਹੈ ਉਹ ਤਾਂ ਹੰਕਾਰੀ ਹੋ ਸਕਦਾ ਹੈ। ਮਗਰ ਜਿਸ ਨੂੰ ਲੋਕਤੰਤਰ ਦੌਰਾਨ ਲੋਕਾਂ ਨੇ ਸ਼ਾਸ਼ਕ ਚੁਣਿਆ ਹੋਵੇ ਉਹ ਹੰਕਾਰੀ ਨਹੀਂ ਹੋ ਸਕਦਾ ਹੈ। ਮਗਰ ਮੋਦੀ ਸਾਹਿਬ ਨੇ ਅਪਣੀ ਕਲਮ ਦੀ ਤਾਕਤ ਦਾ ਗ਼ਲਤ ਇਸਤੇਮਾਲ ਕਰ ਕੇ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ ਤੇ ਮਜ਼ਦੂਰਾਂ ਸਹਿਤ ਆਮ ਲੋਕਾਂ ਤੇ ਸਮੁੱਚੇ ਕਾਰੋਬਾਰੀਆਂ ਲਈ ਰੱਦ ਨਾ ਹੋਣ ਦੀ ਸੂਰਤ 'ਚ ਆਉਣ ਵਾਲੇ ਦਿਨਾਂ 'ਚ ਘਾਤਕ ਸਾਬਿਤ ਹੋਣਗੇ। ਇਸ ਮੌਕੇ ਉਨ੍ਹÎਾਂ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਤੋਂ ਇਲਾimageਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫੋਟੋ ਰੋਪੜ-27-04 ਤੋਂ ਪ੍ਰਾਪਤ ਕਰੋ ਜੀ।
ਕੈਪਸ਼ਨ- ਅਨਾਜ ਮੰਡੀ ਤਖਤਗੜÎ ਵਿਖੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੇ ਸੁਨੀਲ ਜਾਖੜ ਤੇ ਬਰਿੰਦਰ ਢਿੱਲੋਂ।