ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਵੱਡਾ ਵਫ਼ਦ ਲੈ ਕੇ ਅੱਜ ਮਿਲਾਂਗਾ ਅਮਿਤ ਸ਼ਾਹ ਨੂੰ  : ਕੈਪਟਨ
Published : Oct 28, 2021, 7:12 am IST
Updated : Oct 28, 2021, 7:12 am IST
SHARE ARTICLE
image
image

ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਵੱਡਾ ਵਫ਼ਦ ਲੈ ਕੇ ਅੱਜ ਮਿਲਾਂਗਾ ਅਮਿਤ ਸ਼ਾਹ ਨੂੰ  : ਕੈਪਟਨ


ਚੰਡੀਗੜ੍ਹ, 27 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਬਾਅਦ ਅੱਜ ਪਹਿਲੀ ਵਾਰ ਚੰਡੀਗੜ੍ਹ ਵਿਚ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਜਿਥੇ ਅਪਣੀ ਸਰਕਾਰ ਸਮੇਂ ਹੋਏ ਕੰਮਾਂ ਦਾ ਵੇਰਵਾ ਪੇਸ਼ ਕੀਤਾ, ਉਥੇ ਅਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਅਹਿਮ ਐਲਾਨ ਵੀ ਕੀੇਤੇ |
ਖੁਲ੍ਹਾ ਸਮਾਂ ਦਿੰਦਿਆਂ ਪੱਤਰਕਾਰਾਂ ਵਲੋਂ ਭਖਦੇ ਮੁੱਦਿਆਂ ਨੂੰ  ਲੈ ਕੇ ਸਵਾਲਾਂ ਦੇ ਜਵਾਬ ਵੀ ਦਿਤੇ | ਉਨ੍ਹਾਂ ਕਿਸਾਨੀ ਅੰਦੋਲਨ ਬਾਰੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਹ 28 ਅਕਤੂਬਰ ਨੂੰ  ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਮਿਲ ਕੇ ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਗੱਲਬਾਤ ਕਰਨਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਉਹ ਤਿੰਨ ਮੁਲਾਕਾਤਾਂ ਦੌਰਾਨ ਸ਼ਾਹ ਨਾਲ ਇਸ ਮਾਮਲੇ ਬਾਰੇ ਗੱਲ ਕਰ ਚੁਕੇ ਹਨ | 
ਕੈਪਟਨ ਨੇ ਕਿਹਾ ਕਿ ਕਿਸਾਨ ਤੇ ਸਰਕਾਰ ਦੋਵੇਂ ਹੀ ਮਸਲੇ ਦਾ ਹੱਲ ਚਾਹੁੰਦੇ ਹਨ ਅਤੇ ਇਸ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਹੈ | ਉਨ੍ਹਾਂ ਦਸਿਆ ਕਿ ਗ਼ੈਰ ਸਿਆਸੀ ਪ੍ਰਤੀਨਿਧਾਂ ਦੇ 25 ਮੈਂਬਰੀ ਵਫ਼ਦ ਨੂੰ  ਨਾਲ ਲੈ ਕੇ ਸ਼ਾਹ ਨਾਲ ਮੁਲਾਕਾਤ ਹੋਣੀ ਹੈ | 
ਵਫ਼ਦ ਵਿਚ ਖੇਤੀ ਮਾਹਰ ਤੇ ਖੇਤੀ ਨਾਲ ਜੁੜੇ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਹੋਣਗੇ | ਉਨ੍ਹਾਂ ਅੱਜ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ਼ ਦਾ ਘੇਰਾ ਵਧਾਉਣ ਦਾ ਮੁੜ ਸਮਰਥਨ ਕਰਦਿਆਂ ਕਿਹਾ ਕਿ ਇਸ ਦਾ ਵਿਰੋਧ ਸਹੀ ਨਹੀਂ | ਉਨ੍ਹਾਂ ਕਿਹਾ ਕਿ ਸਾਨੂੰ ਸਰਹੱਦੀ ਖੇਤਰ ਵਿਚ ਗੁਆਂਢੀ ਮੁਲਕ ਤੋਂ ਸੁਰੱਖਿਆ ਦੇ ਖ਼ਤਰੇ ਨੂੰ  ਅਣਦੇਖਿਆ ਨਹੀਂ ਕਰਨਾ ਚਾਹੀਦਾ | 
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਡਰੋਨ ਆਉਣ ਦਾ ਮਾਮਲਾ ਬਹੁਤ ਖ਼ਤਰਨਾਕ ਹੈ | ਇਹ ਡਰੋਨ ਦੀ ਮਾਰ ਪਹਿਲਾਂ ਸਰਹੱਦ ਨਾਲ 3 ਕਿਲੋਮੀਟਰ ਤਕ ਸੀ ਪਰ ਹੁਣ ਤਕਨੀਕਾਂ ਵਿਕਸਤ ਹੋ ਰਹੀਆਂ ਹਨ ਤੇ ਇਹ ਮਾਰ 31 ਕਿਲੋਮੀਟਰ ਤਕ ਪਹੁੰਚ ਚੁੱਕੀ ਹੈ | ਇਸ ਕਰ ਕੇ ਬੀ.ਐਸ.ਐਫ਼ ਦਾ ਅਧਿਕਾਰ ਖੇਤਰ 50 ਕਿਲੋਮੀਟਰ ਕਰਨਾ ਸਾਡੀ ਸੁਰੱਖਿਆ ਦੀ ਮਜ਼ਬੂਤੀ ਲਈ ਹੀ ਹੈ ਅਤੇ ਸਰਹੱਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ  ਬੀਐਸਐਫ਼ ਵਰਗੇ ਕੇਂਦਰੀ ਬਲਾ ਦੀ ਸਹਾਇਤਾ ਮਿਲਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਬੀ.ਐਸ.ਐਫ਼ ਵਲੋਂ ਦਰਬਾਰ ਸਾਹਿਬ ਜਾਂ ਦੁਰਗਿਆਨਾ ਮੰਦਰ ਤਕ ਅਪਣੇ ਘੇਰੇ ਵਿਚ ਲੈਣ ਜਾਂ ਅੱਧੇ ਪੰਜਾਬ 'ਤੇ ਕਬਜ਼ੇ ਦਾ ਪ੍ਰਚਾਰ ਠੀਕ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਬੀਐਸਐਫ਼ ਮੁੱਦੇ ਨੂੰ  ਲੈ ਕੇ ਵਿਸ਼ੇਸ਼ ਸੈਸ਼ਨ ਬੁਲਾਉਣਾ ਤਾਂ ਹੀ ਫ਼ਾਇਦੇਮੰਦ ਹੈ ਜੇ ਸਰਹੱਦ ਪਾਰੋਂ ਸੁਰੱਖਿਆ ਖ਼ਤਰਿਆਂ ਦੀ ਅਸਲੀਅਤ ਬਾਰੇ ਵੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਖ਼ਤਰਨਾਕ ਹਥਿਆਰ, ਗੋਲੀ ਸਿੱਕਾ ਤੇ ਟਿਫ਼ਨ ਬੰਬ ਆਦਿ ਫੜੇ ਗਏ ਹਨ | ਨਸ਼ਿਆਂ ਨੂੰ  ਬਾਹਰੋਂ ਆਉਣਾ ਰੋਕਣ ਦੇ ਪੱਖ ਨੂੰ  ਵੀ ਧਿਆਨ ਵਿਚ ਰਖਿਆ ਜਾਵੇ | 
ਅਰੂਸਾ ਆਲਮ ਦੇ ਵਿਵਾਦ ਬਾਰੇ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਉਹ ਤਾਂ 16 ਸਾਲ ਤੋਂ ਭਾਰਤ ਤੇ ਪੰਜਾਬ ਆ ਰਹੀ ਹੈ | ਉਹ ਅਨੇਕਾ ਸ਼ਖ਼ਸੀਅਤਾਂ ਨੂੰ  ਮਿਲੀ ਹੈ ਪਰ ਪਹਿਲਾਂ ਮੇਰੇ ਸਾਥੀ ਰਹੇ ਲੋਕਾਂ ਨੇ ਇਹ ਮਾਮਲਾ ਨਹੀਂ ਸੀ ਉਠਾਇਆ ਤੇ ਹੁਣ ਚੋਣਾਂ ਕਾਰਨ ਸਿਆਸਤ ਕਰਨ ਲਈ ਹੀ ਵਿਵਾਦ ਖੜਾ ਕੀਤਾ ਜਾ ਰਿਹਾ ਹੈ | ਉਨ੍ਹਾਂ ਵਿਰੋਧੀਆਂ ਵਲੋਂ ਸਾਢੇ ਚਾਰ ਸਾਲ ਭਾਜਪਾ ਦੇ ਏਜੰਡੇ 'ਤੇ ਕੰਮ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਕਿਹਾ ਕਿ ਇਹ ਵੀ ਸਿਆਸਤ ਤੋਂ ਪ੍ਰੇਰਤ ਦੋਸ਼ ਹੀ ਹਨ ਅਤੇ ਅਜਿਹੀਆਂ ਗੱਲਾਂ ਚੋਣਾਂ ਨੇੜੇ ਆਉਣ ਸਮੇਂ ਹੀ ਕੀਤੀਆਂ ਜਾਂਦੀਆਂ ਹਨ | ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿਚ ਬਾਦਲਾਂ ਨਾਲ ਮਿਲੀਭੁਗਤ ਕਾਰਨ ਇਨਸਾਫ਼ ਨਾ ਹੋਣ ਦੇ ਦੋਸ਼ਾਂ ਬਾਰੇ ਕੈਪਟਨ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਸਮੇਤ 9 ਪ੍ਰਮੁੱਖ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਕੀਤੀ ਗਈ ਅਤੇ ਕਈ ਜੇਲਾਂ ਵਿਚ ਵੀ ਗਏ | ਉਨ੍ਹਾਂ ਨਾਲ ਹੀ ਕਿਹਾ,''ਮੈਂ ਕਾਨੂੰਨ ਨਹੀਂ ਚਲਾਉਂਦਾ ਤੇ ਜੋ ਮਾਮਲੇ ਅਦਾਲਤਾਂ ਵਿਚ ਚਲ ਰਹੇ ਹਨ ਉਨ੍ਹਾਂ ਵਿਚ ਮੈਂ ਕੁੱਝ ਨਹੀਂ ਕਰ ਸਕਦਾ ਸਾਂ ਪਰ ਅਪਣੇ ਤੌਰ 'ਤੇ ਪੂਰੇ ਯਤਨਕੀਤੇ | ਅਦਾਲਤਾਂਾ ਦੇ ਫ਼ੈਸਲੇ ਜੱਜਾਂ ਨੇ ਕਰਨੇ ਹੁੰਦੇ ਹਨ |'' ਨਸ਼ਿਆਂ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲਿਆਂ ਵਿਚ 65000 ਗਿ੍ਫ਼ਤਾਰੀਆਂ ਹੋਈਆਂ ਹਨ ਅਤੇ ਅਸੀ ਨਸ਼ਿਆਂ ਨਾਲ ਸਬੰਧਤ ਮੁਲਜ਼ਮ ਆਰਮੀਨੀਆ, ਜਾਰਜੀਆ, ਗਰੀਸ ਅਤੇ ਹਾਂਗਕਾਂਗ ਤਕ ਤੋਂ ਫੜ ਕੇ ਲਿਆਂਦੇ ਹਨ |
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement