
ਮਿਲਾਵਟੀ ਸਰ੍ਹੋਂ ਦਾ ਤੇਲ ਵੇਚਣ ਵਾਲੇ ਗੁਰਦੇਵ ਕਰਿਆਨਾ ਸਟੋਰ ਮਾਲਕ ਖਿਲਾਫ ਲੁਧਿਆਣਾ ਅਦਾਲਤ ਨੇ ਸੁਣਾਇਆ ਫ਼ੈਸਲਾ
ਲੁਧਿਆਣਾ : ਸਰ੍ਹੋਂ ਦੇ ਤੇਲ ਵਿਚ ਮਿਲਾਵਟ ਕਰਨ ਦੇ ਇੱਕ ਮਾਮਲੇ ਵਿਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਬਸਤੀ ਜੋਧੇਵਾਲ ਸਥਿਤ ਗੁਰਦੇਵ ਕਰਿਆਨਾ ਸਟੋਰ ਦੇ ਮਾਲਕ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ।
ਡੀ.ਐਚ.ਓ. ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਡੀ ਟੀਮ ਨੇ ਵਸਤੀ ਜੋਧੇਵਾਲ ਦੇ ਗੁਰਦੇਵ ਕਰਿਆਨਾ ਸਟੋਰ 'ਤੇ ਛਾਪੇਮਾਰੀ ਦੌਰਾਨ ਮਿਲਾਵਟੀ ਸਰ੍ਹੋਂ ਦਾ ਤੇਲ ਫੜਿਆ ਸੀ ਜਿਸ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਸੀ। ਇਸ ਮਾਮਲੇ 'ਤੇ ਹੁਣ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ।
ਉਨ੍ਹਾਂ ਨੇ ਕਾਰੋਬਾਰੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਫ਼ੂਡ ਸੇਫਟੀ ਵੈਬਸਾਈਟ 'ਤੇ ਆਪਣਾ ਲਾਇਸੈਂਸ ਅਪਲਾਈ ਕੀਤਾ ਜਾਵੇ। ਬਗੈਰ ਲਾਇਸੈਂਸ ਤੋਂ ਫ਼ੂਡ ਕਾਰੋਬਾਰੀਆਂ ਲਈ ਫ਼ੂਡ ਸੇਫਟੀ ਐਕਟ ਤਹਿਤ ਛੇ ਮਹੀਨੇ ਦੀ ਸਜ਼ਾ ਅਤੇ ਪੰਜ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਿਫਾਰਿਸ਼ ਹੈ।