ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੱਧੂ ਨੇ ਅਦਾਲਤ ’ਚ ਕੀਤਾ ਸਰੰਡਰ
Published : Oct 28, 2022, 11:43 am IST
Updated : Oct 28, 2022, 11:43 am IST
SHARE ARTICLE
Former Deputy Superintendent Prabhjot Sidhu surrendered in court
Former Deputy Superintendent Prabhjot Sidhu surrendered in court

ਹਵਾਲਾਤੀ ਕੋਲੋਂ 2 ਲੱਖ ਰੁਪਏ ਰਿਸ਼ਵਤ ਲੈਣ ਦੇ ਲੱਗੇ ਸਨ ਦੋਸ਼

 

ਨਾਭਾ- ਨਵੀਂ ਜ਼ਿਲ੍ਹਾ ਜੇਲ ਦੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਨੇ ਅਦਾਲਚ 'ਚ ਸਰੰਡਰ ਕੀਤਾ ਹੈ। ਜ਼ਿਕਰਯੋਗ ਹੈ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਦੇ ਉੱਪਰ ਜੇਲ 'ਚ ਨਜ਼ਰਬੰਦ ਹਵਾਲਾਤੀ ਪਵਨਜੀਤ ਸਿੰਘ, ਜੋ ਕਤਲ ਕੇਸ ਤਹਿਤ ਨਜ਼ਰਬੰਦ ਹੈ, ਕੋਲੋਂ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ ਅਤੇ ਨਾਭਾ ਥਾਣਾ ਸਦਰ ਪੁਲਿਸ ਵਲੋਂ ਡਿਪਟੀ ਸੁਪਰਡੈਂਟ 'ਤੇ ਮਾਮਲਾ ਦਰਜ ਕਰ ਕੇ ਡਿਪਟੀ ਸੁਪਰਡੈਂਟ ਦੀ ਭਾਲ ਕੀਤੀ ਜਾ ਰਹੀ ਸੀ। 

ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਵਲੋਂ ਹਵਾਲਾਤੀ ਪ੍ਰਭਜੀਤ, ਜੋ ਕਿ ਬੈਰਕ 'ਚ ਬੰਦ ਸੀ, ਉਸ ਨੂੰ ਹੋਰ ਕਿਤੇ ਸ਼ਿਫਟ ਕਰਨ 'ਤੇ ਉਸ ਕੋਲੋਂ 2 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਸੀ ਤੇ ਪੈਸੇ ਨਾ ਦੇਣ 'ਤੇ ਉਸ 'ਤੇ ਤਸ਼ੱਦਦ ਢਾਹਿਆ ਗਿਆ ਸੀ। ਜੇਲ 'ਚ ਹੀ ਬੰਦ ਹਵਾਲਾਤੀ ਪ੍ਰਭਜੀਤ ਸਿੰਘ ਨੇ ਆਪਣੇ ਭਰਾ ਨੂੰ ਜੇਲ ਚੋਂ ਫੋਨ ਕਰ ਕੇ ਸਾਰੀ ਆਪਣੀ ਹੱਡਬੀਤੀ ਦੱਸ਼ੀ ਤਾਂ ਹਵਾਲਾਤੀ ਦੇ ਭਰਾ ਪਲਵਿੰਦਰ ਸਿੰਘ ਨੇ ਡਿਪਟੀ ਸੁਪਰਡੈਂਟ ਨੂੰ ਪਟਿਆਲਾ ਯੂਨੀਵਰਸਿਟੀ ਦੇ ਕੋਲ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਇਸ ਤੋਂ ਬਾਅਦ ਹਵਾਲਾਤੀ ਨੇ ਸਾਰੀ ਆਪਣੀ ਹੱਡਬੀਤੀ ਜੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦੱਸੀ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਇਸ ਦੀ ਡੀ.ਏ. ਲੀਗਲ ਤੋਂ ਓਪੀਨੀਅਨ ਲਈ ਗਈ ਉਪਰੰਤ ਡਿਪਟੀ ਸੁਪਰਡੈਂਟ ਦੇ ਖ਼ਿਲਾਫ ਨਾਭਾ ਵਿਖੇ ਮਮਲਾ ਦਰਜ ਕੀਤਾ ਗਿਆ ਸੀ।

ਇਸੇ ਦੌਰਾਨ ਸਾਬਕਾ ਡਿਪਟੀ ਸੁਪਰਡੈਂਟ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ ਕੀਤੀ ਗਈ ਸੀ, ਜਿਸ ਤੋਂ ਬਾਅਦ ਹੀ ਪ੍ਰਭਜੋਤ ਸਿੰਘ ਨੇ ਅਦਾਲਤ ਵਿਚ ਸਰੰਡਰ ਕਰ ਦਿੱਤਾ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement