ਮਲਿਕਾਰਜੁਨ ਖੜਗੇ ਦੇ ਸਹੁੰ ਚੁਕ ਸਮਾਗਮ 'ਚ ਸ਼ਾਮਲ ਹੋਇਆ ਜਗਦੀਸ਼ ਟਾਈਟਲਰ
Published : Oct 28, 2022, 7:03 am IST
Updated : Oct 28, 2022, 7:03 am IST
SHARE ARTICLE
image
image

ਮਲਿਕਾਰਜੁਨ ਖੜਗੇ ਦੇ ਸਹੁੰ ਚੁਕ ਸਮਾਗਮ 'ਚ ਸ਼ਾਮਲ ਹੋਇਆ ਜਗਦੀਸ਼ ਟਾਈਟਲਰ


ਭਾਜਪਾ ਆਗੂਆਂ ਨੇ ਕਾਂਗਰਸ ਨੂੰ  ਕੀਤੇ ਸਵਾਲ

ਨਵੀਂ ਦਿੱਲੀ, 27 ਅਕਤੂਬਰ : ਬੀਤੇ ਦਿਨ ਅਧਿਕਾਰਤ ਤੌਰ 'ਤੇ ਮਲਿਕਾਰਜੁਨ ਖੜਗੇ ਨੂੰ  ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ ਪਰ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵਿਵਾਦਾਂ 'ਚ ਘਿਰ ਗਿਆ ਹੈ | ਦਰਅਸਲ ਇਸ ਸਮਾਗਮ ਦੌਰਾਨ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ  ਵੀ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਜਿਸ ਕਾਰਨ ਭਾਜਪਾ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ |
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ, Tਗਾਂਧੀ ਪ੍ਰਵਾਰ ਨੇ ਸਿੱਖਾਂ ਦੇ ਕਾਤਲ ਟਾਈਟਲਰ ਨੂੰ  ਖੜਗੇ ਜੀ ਦੇ ਸਹੁੰ ਚੁੱਕ ਸਮਾਗਮ ਵਿਚ ਮਹਿਮਾਨ ਵਜੋਂ ਬੁਲਾ ਕੇ ਇਹ ਸਾਬਤ ਕਰ ਦਿਤਾ ਕਿ ਉਹ ਟਾਈਟਲਰ, ਕਮਲਨਾਥ ਨੂੰ  ਸੁਰੱਖਿਆ ਅਤੇ ਸਨਮਾਨ ਦਿੰਦੇ ਰਹਿਣਗੇ | ਇਨ੍ਹਾਂ ਕਾਤਲਾਂ ਦੀ ਮਦਦ ਨਾਲ ਗਾਂਧੀ ਪ੍ਰਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਅਤੇ ਅੱਜ ਤਕ ਇਨ੍ਹਾਂ ਲੋਕਾਂ ਨੂੰ  ਇਸਦਾ ਫਲ ਦੇ ਰਿਹਾ ਹੈ |'' ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਵੀ ਟਵਿੱਟਰ 'ਤੇ ਇਕ ਫੋਟੋ ਵੀ ਸਾਂਝੀ ਕੀਤੀ, ਜਿਸ ਵਿਚ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੀਰਾ ਕੁਮਾਰ ਦੇ ਨਾਲ ਟਾਈਟਲਰ ਇਕ ਹੀ ਕਮਰੇ 'ਚ ਬੈਠਿਆ ਨਜ਼ਰ ਆ ਰਿਹਾ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement