ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਹਤਿਆਰੇ ਨੂੰ ਸੁਣਾਈ ਮੌਤ ਦੀ ਸਜ਼ਾ
Published : Oct 28, 2022, 7:02 am IST
Updated : Oct 28, 2022, 7:02 am IST
SHARE ARTICLE
image
image

ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਹਤਿਆਰੇ ਨੂੰ ਸੁਣਾਈ ਮੌਤ ਦੀ ਸਜ਼ਾ

 


ਹਿਊਸਟਨ, 27 ਅਕਤੂਬਰ : ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ  ਮੌਤ ਦੀ ਸਜ਼ਾ ਸੁਣਾਈ ਗਈ ਹੈ | ਇਕ ਪੁਲਿਸ ਅਧਿਕਾਰੀ ਅਨੁਸਾਰ ਰਾਬਰਟ ਸੋਲਿਸ ਨਾਮ ਦੇ ਇਕ ਵਿਅਕਤੀ ਨੇ 2019 ਵਿਚ ਅਮਰੀਕੀ ਰਾਜ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹਤਿਆ ਕਰ ਦਿਤੀ ਸੀ ਜਿਸ ਤੋਂ ਬਾਅਦ ਦੋਸ਼ੀ ਨੂੰ  ਮੌਤ ਦੀ ਸਜ਼ਾ ਸੁਣਾਈ ਗਈ |
ਇਹ ਫ਼ੈਸਲਾ ਨਾਗਰਿਕਾਂ ਦੀ ਬਣੀ ਜਿਊਰੀ ਕਮੇਟੀ ਨੇ ਦਿਤਾ ਹੈ | ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ਼ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ | ਇਸ ਦੇ ਨਾਲ ਹੀ ਹੈਰਿਸ ਕਾਊਾਟੀ ਸ਼ੈਰਿਫ਼ ਅਤੇ ਗੋਂਜਾਲੇਜ਼ ਨੇ ਟਵੀਟ ਕਰ ਕੇ ਕਿਹਾ ਕਿ ਫ਼ੈਸਲਾ ਆ ਗਿਆ ਹੈ | ਜੱਜਾਂ ਨੇ ਰਾਬਰਟ ਸੋਲਿਸ ਨੂੰ  ਮੌਤ ਦੀ ਸਜ਼ਾ ਸੁਣਾਈ ਹੈ | ਅਸੀਂ ਬਹੁਤ ਧਨਵਾਦੀ ਹਾਂ ਕਿ ਧਾਲੀਵਾਲ ਨੂੰ  ਇੰਨੇ ਸਾਲਾਂ ਬਾਅਦ ਇਨਸਾਫ਼ ਮਿਲਿਆ ਹੈ |
ਇਸ ਨਾਲ ਹੀ ਫ਼ੈਸਲੇ ਤੋਂ ਪਹਿਲਾਂ ਦੋਸ਼ੀ ਸੋਲਿਸ ਨੇ ਅਪਣੇ ਬਚਾਅ ਵਿਚ ਗਵਾਹੀ ਦਿਤੀ ਅਤੇ ਜੱਜਾਂ ਨੂੰ  ਕਿਹਾ ਕਿ ਉਸ ਨੇ ਧਾਲੀਵਾਲ ਨੂੰ  ਗ਼ਲਤੀ ਨਾਲ ਗੋਲੀ ਮਾਰ ਦਿਤੀ ਸੀ | ਹਾਲਾਂਕਿ ਇਸਤਗਾਸਾ ਪੱਖ ਨੇ ਦਲੀਲ ਦਿਤੀ ਕਿ ਸੋਲਿਸ ਨੇ ਜਾਣਬੁੱਝ ਕੇ ਧਾਲੀਵਾਲ ਨੂੰ  ਗੋਲੀ ਮਾਰੀ ਸੀ | ਜਿਵੇਂ ਕਿ ਕੇਟੀਆਰਕੇ-ਟੀਵੀ ਹਿਊਸਟਨ ਨੇ ਰਿਪੋਰਟ ਕੀਤੀ, ਸੋਲਿਸ ਨੇ ਅਪਣੇ ਬਚਾਅ ਵਿਚ ਜੱਜਾਂ ਨੂੰ  ਕਿਹਾ ਕਿ ਮੈਂ ਸਿਰਫ਼ ਇਹ ਕਹਿਣਾ ਹੈ ਕਿ ਇਹ ਤੁਹਾਡਾ ਫ਼ੈਸਲਾ ਹੈ | ਮੇਰੀ ਜ਼ਿੰਦਗੀ ਤੁਹਾਡੇ ਹੱਥਾਂ ਵਿਚ ਹੈ |
ਹੈਰਿਸ ਕਾਊਾਟੀ ਦੀ ਅਪਰਾਧਕ ਅਦਾਲਤ ਦੀ ਜਿਊਰੀ ਨੇ ਹਿਊਸਟਨ ਵਿਚ 42 ਸਾਲਾ ਧਾਲੀਵਾਲ ਦੇ ਕਤਲ ਲਈ 50 ਸਾਲਾ ਸੋਲਿਸ ਨੂੰ  ਦੋਸ਼ੀ ਠਹਿਰਾਇਆ ਹੈ | 27 ਸਤੰਬਰ 2019 ਨੂੰ , ਧਾਲੀਵਾਲ ਨੂੰ  ਹਿਊਸਟਨ ਵਿਚ ਉਤਰੀ ਪਛਮੀ ਵਿਚ ਇਕ ਟ੍ਰੈਫ਼ਿਕ ਜਾਂਚ ਦੌਰਾਨ ਗੋਲੀ ਮਾਰ ਕੇ ਮਾਰ ਦਿਤਾ ਗਿਆ ਸੀ |         (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement