ਅਨੰਦ ਕਾਰਜ ਦੀ ਬਾਣੀ ਕਿਸ ਗੁਰੂ ਸਾਹਿਬ ਨੇ ਰਚੀ? ਇਹ ਮੁੱਦਾ ਪਹੁੰਚਿਆ ਹਾਈ ਕੋਰਟ 
Published : Oct 28, 2022, 4:24 pm IST
Updated : Oct 28, 2022, 4:41 pm IST
SHARE ARTICLE
Anand Karaj
Anand Karaj

ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਕਿ ਪੰਜਾਬ ਪੁਲਿਸ ਨੇ ਇਸ ਸਵਾਲ ਦੇ ਗਲਤ ਉੱਤਰ ਨੂੰ ਸਹੀ ਮੰਨਿਆ ਹੈ।

 

ਚੰਡੀਗੜ੍ਹ : ਅਨੰਦ ਕਾਰਜ ਦੀ ਬਾਣੀ ਕਿਸ ਗੁਰੂ ਸਾਹਿਬ ਨੇ ਰਚੀ ਸੀ ਇਹ ਮੁੱਦਾ ਹੁਣ ਹਾਈ ਕੋਰਟ ਵਿਚ ਪਹੁੰਚ ਚੁੱਕਾ ਹੈ। ਹੁਣ ਇਸ ਸਵਾਲ ਦਾ ਫ਼ੈਸਲਾ ਮਾਹਿਰ ਕਮੇਟੀ ਕਰੇਗੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਸਵਾਲ ਦਾ ਫ਼ੈਸਲਾ ਮਾਹਿਰ ਕਮੇਟੀ ਕਰੇ। ਦਰਅਸਲ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਕਿ ਪੰਜਾਬ ਪੁਲਿਸ ਨੇ ਇਸ ਸਵਾਲ ਦੇ ਗਲਤ ਉੱਤਰ ਨੂੰ ਸਹੀ ਮੰਨਿਆ ਹੈ।

ਉਹਨਾਂ ਕਿਹਾ ਕਿ ਪੰਜਾਬ ਪੁਲਿਸ ਤਰੱਕੀ ਲਈ ਇਕ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਇਹ ਸਵਾਲ ਆਇਆ ਸੀ ਕਿ ਅਨੰਦ ਸਾਹਿਬ ਦੀ ਬਾਣੀ ਕਿਸ ਗੁਰੂ ਸਾਹਿਬ  ਵੱਲੋਂ ਰਚੀ ਗਈ ਸੀ ਅਤੇ ਪੰਜਾਬ ਪੁਲਿਸ ਵਿਚ ਇਸ ਦਾ ਸਹੀ ਉੱਤਰ ਗੁਰੂ ਅਮਰਦਾਸ ਜੀ ਨੂੰ ਮੰਨਿਆ ਸੀ। ਦੋਨੋਂ ਕਾਂਸਟੇਬਲਾਂ ਦਾ ਕਹਿਣਾ ਹੈ ਕਿ ਇਸ ਦਾ ਸਹੀ ਉੱਤਰ ਗੁਰੂ ਰਾਮਦਾਸ ਜੀ ਹੈ। ਪਟੀਸ਼ਨਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਆਨੰਦ ਕਾਰਜ ਦੀ ਬਾਣੀ ਸਬੰਧੀ ਭੰਬਲਭੂਸਾ ਪੈਦਾ ਕੀਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਹੋਈ। ਹਾਈ ਕੋਰਟ ਨੇ ਹੁਣ ਇਸ ਮਾਮਲੇ ਨੂੰ ਮਾਹਿਰ ਕਮੇਟੀ ਕੋਲ ਭੇਜ ਦਿੱਤਾ ਹੈ ਤੇ ਹੁਣ ਉਹੀ ਇਸ ਦਾ ਜਵਾਬ ਦੇਵੇਗੀ ਤੇ ਫ਼ੈਸਲਾ ਸੁਣਾਵੇਗੀ। 

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement