
ਸਦਰ ਇੰਚਾਰਜ ਨੇ ਦੱਸਿਆ ਕਿ ਨਿਸ਼ਾਨ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ 4 ਕੇਸ ਦਰਜ ਹਨ ਅਤੇ ਉਸ ਨੇ ਨਸ਼ਾ ਵੇਚ ਕੇ ਜਾਇਦਾਦ ਵੀ ਖਰੀਦੀ ਸੀ।
#ZeroToleranceToDrugs: ਥਾਣਾ ਸਮਾਣਾ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਾਰਵਾਈ ਕਰਦੇ ਹੋਏ ਇਕ ਤਸਕਰ ਦੀ ਜ਼ਮੀਨ ਅਤੇ ਜਾਇਦਾਦ ਜ਼ਬਤ ਕਰ ਲਈ। ਡੀਐਸਪੀ ਨੇਹਾ ਅਗਰਵਾਲ ਅਤੇ ਸਦਰ ਥਾਣਾ ਇੰਚਾਰਜ ਰੌਣੀ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਹਰਿਆਣਾ ਦੇ ਪਿੰਡ ਦਬਨਖੇੜੀ ਵਿਚ ਨਸ਼ਾ ਤਸਕਰ ਨਿਸ਼ਾਨ ਸਿੰਘ ਦੀ 11 ਕਨਾਲ ਜ਼ਮੀਨ (28 ਲੱਖ ਰੁਪਏ) ਜ਼ਬਤ ਕੀਤੀ ਹੈ। ਪੁਲਿਸ ਨੇ ਖੇਤ ਵਿਚ ਨੋਟਿਸ ਬੋਰਡ ਵੀ ਲਗਾ ਦਿੱਤਾ ਹੈ। ਸਦਰ ਇੰਚਾਰਜ ਨੇ ਦੱਸਿਆ ਕਿ ਨਿਸ਼ਾਨ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ 4 ਕੇਸ ਦਰਜ ਹਨ ਅਤੇ ਉਸ ਨੇ ਨਸ਼ਾ ਵੇਚ ਕੇ ਜਾਇਦਾਦ ਵੀ ਖਰੀਦੀ ਸੀ। ਦੋਸ਼ੀ ਫਿਲਹਾਲ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ।