ਮੁਸਲਮਾਨਾਂ ਅਤੇ ਸਿੱਖਾਂ ਵੱਲੋਂ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਵਾਉਣ ਲਈ ਸਾਂਝਾ ਪਲੇਟਫ਼ਾਰਮ ਖੜਾ ਕਰਨ ਦਾ ਫ਼ੈਸਲਾ
Published : Oct 28, 2024, 10:07 pm IST
Updated : Oct 28, 2024, 10:07 pm IST
SHARE ARTICLE
Decision of Muslims and Sikhs to build a common platform for implementation of constitutional rights
Decision of Muslims and Sikhs to build a common platform for implementation of constitutional rights

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੰਪਲੈਕਸ ’ਚ ਹੋਈ ਲੰਮੀ ਮੀਟਿੰਗ

ਚੰਡੀਗੜ੍ਹ : ਸਭਿਆਚਾਰਕ ਸਮਾਜਕ ਖੇਤਰ ਵਿਚ ਸਰਗਰਮ ਮੁਸਲਮਾਨ ਕਾਰਕੁਨ ਅਤੇ ਸਿੱਖ ਵਿਚਾਰਵਾਨ ਧਾਰਮਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸੰਵਿਧਾਨਕ ਅਤੇ ਬਰਾਬਰ ਦੇ ਮੁਢਲੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਇਕ ਸਾਂਝਾ ਪਲੇਟ ਫ਼ਾਰਮ ਖੜਾ ਕਰਨ ਦਾ ਫ਼ੈਸਲਾ ਕੀਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੰਪਲੈਕਸ ਵਿਚ ਹੋਈ ਮੀਟਿੰਗ ਵਿਚ ਸਾਂਝੇ ਪਲੇਟ ਫ਼ਾਰਮ ਦਾ ਨਾਮ ਰੱਖਣ ਅਤੇ ਚਾਰਟਰ ਬਣਾਉਣ ਲਈ ਅਗਲੀ ਮਿਲਣੀ ਜਲਦੀ ਕਰਨ ਦਾ ਫ਼ੈਸਲਾ ਕੀਤਾ ਗਿਆ। ਸਿਧਾਂਤਕ ਤੌਰ ’ਤੇ ਦੇਸ਼ ਭਰ ਵਿਚੋਂ 50 ਮੁਸਲਮਾਨ ਪ੍ਰਤੀਨਿਧ ਅਤੇ ਸਿੱਖ ਵਿਚਾਰਵਾਨ ਇਸ ਨੁਕਤੇ ਉਤੇ ਇਕ ਮਤ ਸਨ ਕਿ ਹਿੰਦੂਤਵ ਦੀ ਚੜ੍ਹਤ ਕਰ ਕੇ, ਘੱਟ-ਗਿਣਤੀਆਂ ਅਤੇ ਦਲਿਤਾਂ ਦੀ ਸਿਆਸੀ/ਸਭਿਆਚਾਰਕ ਥਾਂ ਬਹੁਤ ਹੀ ਸੁੰਗੜ ਗਈ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜਕ ਅਤੇ ਕਾਨੂੰਨੀ ਸੰਵਿਧਾਨਕ ਬਰਾਬਰ ਦੇ ਨਾਗਰਿਕ ਅਧਿਕਾਰਾਂ ਤੋਂ ਵਾਂਝਾ ਹੀ ਕਰ ਦਿਤਾ ਹੈ। ਦੇਸ਼ ਦੀ ਕਾਰਜ ਪ੍ਰਣਾਲੀ  ਇੰਤਜਾਮੀਆ ਮਸ਼ੀਨਰੀ ਅਤੇ ਕਾਨੂੰਨੀ ਵਿਵਸਥਾ ਦੇ ਜ਼ਾਹਰਾ ਵਿਤਕਰੇ ਭਰੇ ਰਵਈਏ ਕਾਰਨ ਘੱਟ ਗਿਣਤੀਆਂ ਅਤੇ ਦਲਿਤਾਂ ਨਾਲ “ਦੂਜੇ ਨੰਬਰ”ਦੇ ਸ਼ਹਿਰੀ ਹੋਣ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿਸ ਕਰ ਕੇ, ਘੱਟਗਿਣਤੀਆਂ ਨੂੰ ‘ਅਤਿਵਾਦੀ’ ਪੇਸ਼ ਕਰ ਕੇ ਉਨ੍ਹਾਂ ਨੂੰ ਹਿੰਸਕ, ਧਾਰਮਕ/ਸਭਿਆਚਾਰ ਧੱਕੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਦੀ ਰਾਜਨੀਤੀ ਨੇ 1980 ਦੇ ਜਮਹੂਰੀਅਤ ਨੂੰ ਤਿਲਾਂਜਲੀ ਦੇਣਾ ਸ਼ੁਰੂ ਕੀਤਾ ਅਤੇ “ਵੋਟ ਬੈਂਕ” ਦੀਆਂ ਗਿਣਤੀਆਂ ਮਿਣਤੀਆਂ ਅਤੇ ਲੁਫਾਊ ਨਾਹਰਿਆਂ ਰਾਹੀਂ ਹਿੰਦੂਤਵ ਨੂੰ ਤਕੜਾ ਕਰਨਾ ਸ਼ੁਰੂ ਕਰ ਦਿਤਾ ਜਿਸ ਕਰ ਕੇ ਰਾਸ਼ਟਰਵਾਦੀ ਪ੍ਰਕਿਰਿਆ ਨੂੰ ਬਲ ਮਿਲਿਆ ਅਤੇ ਘੱਟ ਗਿਣਤੀਆਂ  ਨੂੰ ਦੇਸ਼ ਵਿਰੋਧੀ ਗਰਦਾਨਿਆ ਗਿਆ। ਸਿੱਖ ਵਿਚਾਰਵਾਨਾਂ ਦਾ ਮਤ ਸੀ ਕਿ 1980ਵੇਂ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖ਼ੁਦ ਹਿੰਦੂਤਵ ਨੀਤੀਆਂ ਅਪਣਾਈਆਂ ਜਿਸ ਕਰ ਕੇ ਫ਼ੌਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਭੇਜੀ ਗਈ ਅਤੇ ਨਵੰਬਰ 84 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਮੁਸਲਮਾਨ ਅਤੇ ਸਿੱਖ ਬੁਲਾਰਿਆਂ ਨੇ ਸਵੀਕਾਰ ਕੀਤਾ ਕਿ ਦੋਹਾਂ ਭਾਈਚਾਰਿਆਂ ਦੇ ਸਭਿਆਚਾਰਕ/ਧਾਰਮਕ ਲੀਡਰਾਂ ਨੇ ਇਕ ਦੂਜੇ ਉਤੇ ਹੋਏ ਜ਼ੁਲਮਾਂ ਵਿਰੁਧ ਹਾ-ਦਾ-ਨਾਹਰਾ ਨਹੀਂ ਮਾਰਿਆ। ਜਦੋਂ ਕਿ ਦੋਨੋਂ ਫ਼ਿਰਕੇ ਵਾਰੀ ਵਾਰੀ ਸਰਕਾਰੀ ਸੰਗਠਤ ਹਮਲਿਆਂ ਦੇ ਸ਼ਿਕਾਰ ਹੋਏ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਸਾਨੂੰ ਇਕ-ਦੂਜੇ ਦੇ ਦੁੱਖ ਦਾ ਦਾਰੂ ਬਣਨਾ ਸਮੇਂ ਦੀ ਵੱਡੀ ਲੋੜ ਹੈ। ਮੀਟਿੰਗ ਵਿਚ ਮੁਸਲਮਾਨ ਕਾਰਕੁੰਨ ਭੁਪਾਲ, ਹੈਦਰਾਬਾਦ, ਪਟਨਾ, ਸਹਾਰਨਪੁਰ, ਕਸ਼ਮੀਰ, ਮਨੀਪੁਰ, ਮਹਾਰਾਸ਼ਟਰ, ਪੂਨੇ, ਹਰਿਆਣਾ ਅਤੇ ਦਿੱਲੀ ਆਦਿ ਥਾਵਾਂ ਤੋਂ ਪਹੁੰਚੇ ਹੋਏ ਸਨ।

ਇਸ ਮੌਕੇ ਦਇਆ ਸਿੰਘ (ਪ੍ਰਧਾਨ ਆਲ ਇੰਡੀਆ ਪੀਸ ਮਿਸ਼ਨ), ਕੈਪਟਨ ਗੁਰਦੀਪ ਸਿੰਘ ਘੁੰਮਣ (ਸਿਵਲ ਸੁਸਾਇਟੀ ਚੰਡੀਗੜ੍ਹ), ਡੀ.ਜੀ. ਪੀ ਅਨਸਾਰੀ ਸ਼ਰਫਉੱਦੀਨ ਦਿੱਲੀ, ਹਬੀਬ ਅਹਿਮਦ ਪੂਨੇ, ਮੀਰਵਾਇਜ਼ ਕਸ਼ਮੀਰ, ਅਨਵਰ ਹੁਸੈਨ ਪਟਨਾ, ਡਾ. ਮਹੁੰਮਦ ਅਸਲਮ ਖ਼ਾਨ ਸਹਾਰਨਪੁਰ, ਜਸਪਾਲ ਸਿੰਘ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ) ਡਾ. ਖ਼ੁਸ਼ਹਾਲ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਸ਼ਾਮਿਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement