
ਹੈਰੋਇਨ ਪਾਣੀ ਵਾਲੀ ਬੋਤਲ 'ਚ ਸੀ, ਜੋ ਦਰਿਆ ਰਾਹੀਂ ਭਾਰਤ ਦੇ ਖੇਤਰ 'ਚੋਂ ਬਰਾਮਦ ਹੋਈ ਹੈ।
ਅਜਨਾਲਾ- ਪੰਜਾਬ ਵਿੱਚ ਨਸ਼ੇ ਨਾਲ ਜੁੜੇ ਮਾਮਲੇ ਰੋਜਾਨਾ ਵੇਖਣ ਨੂੰ ਮਿਲਦੇ ਹਨ। ਅੱਜ ਇੱਕ ਅਨੋਖੀ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ ਵਿੱਚ ਰਾਵੀ ਦਰਿਆ 'ਚ ਰੁੜ੍ਹ ਕੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ।
ਦੱਸ ਦੇਈਏ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ 'ਚ ਰੁੜ੍ਹ ਕੇ ਆ ਰਹੀ ਕਰੋੜਾਂ ਰੁਪਏ ਦੀ ਹੈਰੋਇਨ ਬੀ. ਐਸ. ਐਫ. ਦੀ 73 ਬਟਾਲੀਅਨ ਵਲੋਂ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਪਾਣੀ ਵਾਲੀ ਬੋਤਲ 'ਚ ਸੀ, ਜੋ ਦਰਿਆ ਰਾਹੀਂ ਭਾਰਤ ਦੇ ਖੇਤਰ 'ਚੋਂ ਬਰਾਮਦ ਹੋਈ ਹੈ। ਅਜੇ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ।