
ਕਿਸਾਨ ਪ੍ਰਦਰਸ਼ਨ: ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਅਥਰੂ ਗੈਸ ਦੇ ਗੋਲੇ ਸੁੱਟੇ, ਪਾਣੀ ਦੀ ਕੀ
ਟੀਕਰੀ ਬਾਰਡਰ 'ਤੇ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ
ਨਵੀਂ ਦਿੱਲੀ, 27 ਨਵੰਬਰ : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ 'ਦਿੱਲੀ ਚਲੋ' ਮਾਰਚ ਤਹਿਤ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਧਰੇ ਦਿੱਲੀ-ਹਰਿਆਣਾ ਸਰਹੱਦ 'ਤੇ ਅਥਰੂ ਗੈਸ ਦੇ ਗੋਲੇ ਸੁੱਟੇ ਤਾਂ ਕਿਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ।
ਦਿੱਲੀ ਪੁਲਿਸ ਨੇ ਸਿੰਘੂ ਸਰਹੱਦ 'ਤੇ ਪਹੁੰਚੇ ਕਿਸਾਨਾਂ ਦੇ ਇਕ ਸਮੂਹ 'ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਦਕਿ ਟੀਕਰੀ ਬਾਰਡਰ 'ਤੇ ਸੁਰੱਖਿਆ ਕਰਮਚਾਰੀਆਂ ਨੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪਾਣੀ ਦੀ ਵਰਖਾ ਕੀਤੀ। ਸੁਰੱਖਿਆ ਮੁਲਾਜ਼ਮਾਂ ਵਲੋਂ ਸਿੰਘੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਅਥਰੂ ਦੇ ਗੋਲੇ ਵਰਤੇ ਜਾਣ ਤੋਂ ਬਾਅਦ ਉਥੇ ਧੂੰਆਂ ਧੂੰਆਂ ਵੇਖਿਆ ਗਿਆ। ਉਸੇ ਸਮੇਂ, ਟੀਕਰੀ ਬਾਰਡਰ 'ਤੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ ਅਤੇ ਉਨ੍ਹਾਂ ਨੇ ਇਕ ਬੈਰੀਅਰ ਵਜੋਂ ਲਗਾਏ ਗਏ ਟਰੱਕ ਨੂੰ ਜੰਜੀਰਾਂ ਰਾਹੀਂ ਟਰੈਕਟਰ ਨਾਲ ਬੰਨ੍ਹ ਉਥੋ ਹਟਾਉਣ ਦੀ ਕੋਸ਼ਿਸ਼ ਕੀਤੀ।
ਪੰਜਾਬ ਤੋਂ ਦਿੱਲੀ ਆਉਣ ਦਾ ਸਿੱਧਾ ਰਸਤਾ ਸਿੰਘੂ ਸਰਹੱਦ 'ਤੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਰੁਕਾਵਟਾਂ ਲਾਈਆਂ ਗਈਆਂ। ਸੁਰੱਖਿਆ ਕਰਮਚਾਰੀ ਸਰਹੱਦੀ ਇਲਾਕਿਆਂ ਵਿਚ ਪ੍ਰਦਰਸ਼ਨਕਾਰੀਆਂ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਵੀ ਕਰ ਰਹੇ ਹਨ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਅਥਰੂ ਗੈਸ ਦੀਆਂ ਗੋਲੀਆਂ ਦੀ ਵਰਤੋਂ ਕਿਸਾਨਾਂ ਨੂੰ ਪ੍ਰਦਰਸ਼ਨ ਤੋਂ ਰੋਕਣ ਲਈ ਕਰ ਰਹੇ ਹਾਂ। (ਪੀਟੀਆਈ)
ਅਸੀਂ ਉਨ੍ਹਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਕੋਵਿਡ-19 ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਕਿਸੇ ਵੀ ਰੈਲੀ ਜਾਂ ਧਰਨੇ ਦੀ ਆਗਿਆ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਜਾਜ਼ਤ ਨਹੀਂ ਦਿਤੀ ਸੀ ਅਤੇ ਜੇ ਉਸ ਨੇ ਫਿਰ ਵੀ ਦਿੱਲੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਹਾਲਾਂਕਿ, ਪੁਲਿਸ ਨੂੰ ਸਟੇਡੀਅਮ ਨੂੰ ਆਰਜ਼ੀ ਜੇਲਾਂ ਵਜੋਂ ਵਰਤਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ।
ਪ੍ਰਦਰਸ਼ਨ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਟ੍ਰੈਫ਼ਿਕ ਵੀ ਪ੍ਰਭਾਵਤ ਹੋਇਆ ਹੈ। ਰਾਸ਼ਟਰੀ ਰਾਜਧਾਨੀ ਸਰਹੱਦਾਂ ਦੇ ਨਾਲ ਕਈ ਥਾਵਾਂ 'ਤੇ ਟ੍ਰੈਫ਼ਿਕ ਨੂੰ ਬਦਲਿਆ ਗਿਆ ਹੈ। ਦਿੱਲੀ-ਗੁੜਗਾਉਂ ਬਾਰਡਰ 'ਤੇ ਵਾਹਨਾਂ ਦੀ ਭਾਲ ਵੀ ਵਧਾਈ ਗਈ ਹੈ ਜਿਸ ਕਾਰਨ ਜਾਮ ਲੱਗ ਗਿਆ। ਸੀਆਈਐਸਐਫ਼ ਦੇ ਜਵਾਨ ਵੀ ਦਿੱਲੀ-ਗੁੜਗਾਉਂ ਸਰਹੱਦ 'ਤੇ ਤਾਇਨਾਤ ਕੀਤੇ ਹਨ।
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਟਵੀਟ ਕਰ ਕੇ ਲੋਕਾਂ ਨੂੰ ਰਿੰਗ ਰੋਡ, ਮੁਕਰਬਾ ਚੌਕ, ਜੀਟੀਕੇ ਰੋਡ, ਐਨਐਚ -44 ਅਤੇ ਸਿੰਘੂ ਬਾਰਡਰ ਦੀ ਬਜਾਏ ਹੋਰ ਰਸਤੇ ਰਾਹੀਂ ਲੰਘਣ ਦੀ ਅਪੀਲ ਕੀਤੀ। (ਪੀਟੀਆਈ)