
ਕੜਾਕੇ ਦੀ ਠੰਢ 'ਚ ਪੁਲਿਸ ਨੇ ਨੰਗੇ ਪੈਰੀਂ ਹੀ ਰਖਿਆ 12 ਸਾਲਾ ਬੱਚਾ
ਨਵੀਂ ਦਿੱਲੀ, 27 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਕਿਸਾਨਾਂ ਦਾ ਦਿੱਲੀ ਅੰਦੋਲਨ ਪੂਰੀ ਜ਼ੋਰਾਂ ਸ਼ੋਰਾਂ 'ਤੇ ਚਲ ਰਿਹਾ ਹੈ ਤੇ ਕਿਸਾਨਾਂ ਨੂੰ ਕਈ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦਿੱਲੀ ਪੁਲਿਸ ਵਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਸੱਭ ਦੇ ਚਲਦੇ ਸਪੋਕਸਮੈਨ ਟੀਵੀ ਨਾਲ ਐਡਵੋਕੇਟ ਸਿਮਰਜੀਤ ਕੌਰ ਨੇ ਦਿੱਲੀ ਤੋਂ ਲਾਈਵ ਹੋ ਕੇ ਗੱਲਬਾਤ ਕੀਤੀ।
ਸਿਮਰਜੀਤ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਪੁੱਜਦੇ ਹੀ ਓਪਨ ਜੇਲ ਵਿਚ ਪਾ ਦਿਤਾ ਗਿਆ ਸੀ ਜਿਥੇ ਉਨ੍ਹਾਂ ਨੂੰ ਇੰਨੀ ਠੰਢ ਵਿਚ ਨਾ ਹੀ ਕੋਈ ਕੰਬਲ ਵਗ਼ੈਰਾ ਚੁੱਕਣ ਦਿਤਾ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ ਗਈਆਂ। ਸਿਮਰਨਜੀਤ ਦਾ ਕਹਿਣਾ ਸੀ ਕਿ ਉਨ੍ਹਾਂ ਪੁਲਿਸ ਨੂੰ ਕਿਹਾ ਵੀ ਸੀ ਉਨ੍ਹਾਂ ਨੂੰ ਅਪਣਾ ਜ਼ਰੂਰੀ ਸਮਾਨ ਲੈ ਦਿਉ ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਗਿੱਲ ਨਾਲ ਇਕ 12 ਸਾਲ ਦਾ ਬੱਚਾ ਵੀ ਓਪਨ ਜੇਲ ਵਿਚ ਸੀ ਜਿਸ ਦੇ ਪੈਰਾਂ ਵਿਚ ਚੱਪਲ ਤਕ ਨਹੀਂ ਸੀ। ਇਸ ਦੌਰਾਨ ਬਿਨਾਂ ਚੱਪਲਾਂ ਤੋਂ ਪੂਰੀ ਰਾਤ ਕੱਟਣ ਵਾਲੇ 12 ਸਾਲ ਦੇ ਬੱਚੇ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਰਾਤ ਐਨੀ ਠੰਢ ਵਿਚ ਬਿਨਾਂ ਚੱਪਲਾਂ ਤੋਂ ਗੁਜ਼ਾimageਰੀ ਤੇ ਕੰਬਲ ਤਕ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਚੁਕਣ ਦਿਤੇ ਤੇ ਪੂਰੀ ਰਾਤ ਠੰਢ ਵਿਚ ਗੁਜ਼ਾਰਨੀ ਪਈ।