
ਕਈ ਗੰਭੀਰ ਜ਼ਖਮੀ
ਫਿਲੌਰ: ਫਿਲੌਰ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਵਿਆਹ ਤੋਂ ਚਾਈਂ- ਚਾਈਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ਼ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਫਿਲੌਰ ਤੋਂ ਨੂਰਮਹਿਲ ਰੋਡ 'ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਟਰੱਕ ਅਤੇ ਇਨੋਵਾ ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ।
ਘਟਨਾ ਸਬੰਧੀ ਇਨੋਵਾ ਦੇ ਡਰਾਈਵਰ ਵਿਜੈ ਕੁਮਾਰ ਨੇ ਦਸਿਆ ਕਿ ਉਸ ਦੀ ਅੱਖ ਲੱਗ ਗਈ ਸੀ ਅਤੇ ਸਿਹਤ ਵੀ ਠੀਕ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਨੋਵਾ ਵਿੱਚ ਸਵਾਰ ਜ਼ਖ਼ਮੀ ਵਿਅਕਤੀ ਕੁਲਵਿੰਦਰ ਸਿੰਘ, ਹਰਲੀਨ ਕੌਰ ਸਮੇਤ ਡਰਾਈਵਰ ਵਿਜੈ ਕੁਮਾਰ ਨੂੰ ਫਿਲੌਰ ਦੇ ਨਿੱਜੀ ਹਸਪਤਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਜ਼ਿਆਦਾ ਗੰਭੀਰ ਵਿਅਕਤੀਆਂ ਨੂੰ ਲੁਧਿਆਣਾ ਵਿਖੇ ਕਿਸੇ ਪ੍ਰਾਈਵੇਟ ਹਸਪਤਲ ਵਿਖੇ ਭੇਜ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਬਲਬੀਰ ਕੌਰ ਅਤੇ ਹਰਭਜਨ ਕੌਰ ਵਜੋਂ ਹੋਈ ਹੈ।