ਕਾਮੇਡੀਅਨ ਕਾਕੇ ਸ਼ਾਹ ਖਿਲਾਫ਼ FIR ਦਰਜ, UK ਭੇਜਣ ਦੇ ਨਾਂਅ 'ਤੇ 6 ਲੱਖ ਦੀ ਠੱਗੀ ਦੇ ਇਲਜ਼ਾਮ
Published : Nov 28, 2022, 4:00 pm IST
Updated : Nov 28, 2022, 4:23 pm IST
SHARE ARTICLE
Comedian Kake Shah
Comedian Kake Shah

ਨਵਨੀਤ ਆਨੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ 10 ਲੱਖ ਰੁਪਏ ਵਿਚ ਸਮਝੌਤਾ ਤੈਅ ਹੋਇਆ ਸੀ।

 

ਜਲੰਧਰ: ਟਰੈਵਲ ਏਜੰਟਾਂ ਹੱਥੋਂ ਠੱਗੀ ਦਾ ਸ਼ਿਕਾਰ ਹੋਣਾ ਆਮ ਗੱਲ ਹੋ ਗਈ ਹੈ। ਇਸ ਦੇ ਨਾਲ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਸੈਲੀਬ੍ਰਿਟੀ ਨੇ ਵਿਅਕਤੀ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ। ਮਸ਼ਹੂਰ ਕਾਮੇਡੀਅਨ ਹਰਵਿੰਦਰ ਸਿੰਘ ਉਰਫ ਕਾਕੇ ਸ਼ਾਹ ’ਤੇ ਇਕ ਵਿਅਕਤੀ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 6 ਲੱਖ ਰੁਪਏ ਦੀ ਠੱਗੀ ਦਾ ਇਲਜ਼ਾਮ ਲਗਾਇਆ ਹੈ।

ਰਸਤਾ ਮੁਹੱਲਾ ਵਾਸੀ ਨਵਨੀਤ ਆਨੰਦ ਨੇ ਦੱਸਿਆ ਕਿ ਉਸ ਨੇ ਮਸ਼ਹੂਰ ਕਾਮੇਡੀਅਨ ਸਟਾਰ ਨੂੰ ਯੂਕੇ ਜਾਣ ਲਈ ਛੇ ਲੱਖ ਰੁਪਏ ਦਿੱਤੇ ਸਨ। ਕੁਝ ਸਮਾਂ ਬੀਤਣ ਤੋਂ ਬਾਅਦ ਜਦੋਂ ਉਸ ਨੇ ਕਾਕੇ ਸ਼ਾਹ ਨੂੰ ਵੀਜ਼ੇ ਸਬੰਧੀ ਪੁੱਛਿਆ ਤਾਂ ਉਹ ਟਾਲ-ਮਟੋਲ ਕਰਦਾ ਦੇਖਿਆ ਗਿਆ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਕਾਕੇ ਸ਼ਾਹ ਨੇ ਆਪਣੀ ਸਿਆਸੀ ਪਹੁੰਚ ਦੱਸ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਥਾਣਾ ਸਿਟੀ-3 ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਕਾਕੇ ਸ਼ਾਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਨਵਨੀਤ ਆਨੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ 10 ਲੱਖ ਰੁਪਏ ਵਿਚ ਸਮਝੌਤਾ ਤੈਅ ਹੋਇਆ ਸੀ। ਉਸ ਨੇ 6 ਲੱਖ ਰੁਪਏ ਪਹਿਲਾਂ ਦਿੱਤੇ ਸਨ ਅਤੇ ਬਾਕੀ ਚਾਰ ਲੱਖ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਸਨ। ਨਵਨੀਤ ਨੇ ਦੱਸਿਆ ਕਿ 16 ਫਰਵਰੀ 2022 ਨੂੰ ਉਸ ਨੇ ਆਪਣੇ ਪੰਜਾਬ ਨੈਸ਼ਨਲ ਬੈਂਕ ਤੋਂ ਕਾਕੇ ਸ਼ਾਹ ਦੇ ਖਾਤੇ ਵਿਚ ਇਕ ਲੱਖ ਰੁਪਏ ਟਰਾਂਸਫਰ ਕਰ ਦਿੱਤੇ।

27 ਫਰਵਰੀ 2022 ਨੂੰ ਉਸ ਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਜ਼ਰੀਏ 2 ਲੱਖ 70 ਹਜ਼ਾਰ ਰੁਪਏ ਭੇਜੇ ਸਨ। ਕਾਕੇ ਸ਼ਾਹ ਤੇ ਉਸ ਦਾ ਸਾਥੀ ਕੁਝ ਦਿਨਾਂ ਬਾਅਦ ਘਰ ਆਏ। ਇਸ ਦੌਰਾਨ ਉਹ 2 ਲੱਖ 30 ਹਜ਼ਾਰ ਰੁਪਏ ਨਕਦ, ਬੈਂਕ ਦੀ ਕਾਪੀ ਅਤੇ ਸਟੇਟਮੈਂਟ ਲੈ ਕੇ ਚਲੇ ਗਏ। ਉਹਨਾਂ ਕਿਹਾ ਕਿ ਜਲਦੀ ਹੀ ਤੁਹਾਡਾ ਵੀਜ਼ਾ ਅਪਲਾਈ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਿਸ ਨੇ ਕਾਕੇ ਸ਼ਾਹ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਲਦ ਸ਼ੁਰੂ ਹੋਣ ਜਾ ਰਿਹਾ ਲੁਧਿਆਣਾ ਦਾ ਇੰਟਰਨੈਸ਼ਨਲ ਏਅਰਪੋਰਟ, ਨਿਰਮਾਣ ਹੋਇਆ ਮੁਕੰਮਲ, ਰਾਜ ਸਭਾ ਸਾਂਸਦ ਸੰਜੀਵ ਅਰੋੜਾ ਤੋਂ

20 Jul 2024 9:08 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:02 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:00 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:55 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:53 AM
Advertisement