ਜਲਦ ਤੁਹਾਡੇ ਨਾਲ ਗੀਤ ਦੀ ਰਿਲੀਜ਼ ਡੇਟ ਸਾਂਝੀ ਕਰਾਂਗਾ।
ਚੰਡੀਗੜ੍ਹ – ਪੰਜਾਬ ਸਰਕਾਰ ਪਿਛਲੇ ਕੁੱਝ ਦਿਨਾਂ ਤੋਂ ਗੰਨ ਕਲਚਰ ਖ਼ਿਲਾਫ਼ ਐਕਸ਼ਨ ਲੈ ਰਹੀ ਹੈ। ਇਸੇ ਦੇ ਚੱਲਦਿਆਂ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਵੀ ਆਪਣੇ ਨਵੇਂ ਗੀਤ ‘ਏ. ਕੇ. ਸੰਤਾਲੀਆ’ ਦਾ ਪੋਸਟਰ ਡਿਲੀਟ ਕਰ ਦਿੱਤਾ ਸੀ। ਨਾਲ ਹੀ ਗੀਤ ਦੀ ਰਿਲੀਜ਼ ਡੇਟ ਵੀ ਮੁਲਤਵੀ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਹਿੰਮਤ ਸੰਧੂ ਨੇ ਆਪਣੀ ਪੋਸਟ ’ਚ ਲਿਖਿਆ, ‘‘ਸਾਡੇ ਗੀਤ ਪੂਰੀ ਤਰ੍ਹਾਂ ਨਾਲ ਮਨੋਰੰਜਨ ਕਰਨ ਲਈ ਹੁੰਦੇ ਹਨ। ਅਸੀਂ ਆਪਣੇ ਗੀਤ ‘ਏ. ਕੇ. ਸੰਤਾਲੀਆ’ ਦੀ ਰਿਲੀਜ਼ ਡੇਟ ਨੂੰ ਅਗਲੇ ਐਲਾਨ ਤੱਕ ਮੁਲਤਵੀ ਕਰ ਦਿੱਤਾ ਹੈ। ਹਿੰਮਤ ਸੰਧੂ ਨੇ ਅੱਗੇ ਲਿਖਿਆ ਕਿ ‘‘ਕਾਨੂੰਨ ਦੀ ਪਾਲਣਾ ਕਰਨ ਵਾਲਾ ਇਕ ਨਾਗਰਿਕ ਹੋਣ ਦੇ ਨਾਤੇ, ਅਸੀਂ ਇਹ ਫ਼ੈਸਲਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਲਿਆ ਹੈ।’’
ਅਸੀਂ ਸਰਕਾਰ ਦੇ ਸੰਪਰਕ ’ਚ ਹਾਂ ਤੇ ਇਸ ’ਤੇ ਜਲਦ ਸਪੱਸ਼ਟੀਕਰਨ ਆਵੇਗਾ। ਉਮੀਦ ਕਰਦਾਂ ਹਾਂ ਕਿ ਜਲਦ ਤੁਹਾਡੇ ਨਾਲ ਗੀਤ ਦੀ ਰਿਲੀਜ਼ ਡੇਟ ਸਾਂਝੀ ਕਰਾਂਗਾ।’’ ਹੁਣ ਸਰਕਾਰ ਦਾ ਹਿੰਮਤ ਸੰਧੂ ਦੇ ‘ਏ. ਕੇ. ਸੰਤਾਲੀਆ’ ਗੀਤ ’ਤੇ ਕੀ ਫ਼ੈਸਲਾ ਆਉਂਦਾ ਹੈ, ਇਹ ਤਾਂ ਆਉਣ ਵਾਲੇ ਕੁਝ ਦਿਨਾਂ ’ਚ ਪਤਾ ਲੱਗੇਗਾ।