ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਅੰਮ੍ਰਿਤਸਰ: ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਲੋਕਾਂ ਅਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਦੌਰਾਨ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਟੋ 'ਚ ਬੈਠੇ ਵਿਅਕਤੀ ਦਾ ਮੋਬਾਈਲ ਖੋਹ ਕੇ ਚੋਰ ਫ਼ਰਾਰ ਹੋ ਗਏ ਪਰ ਆਟੋ ਚਾਲਕ ਨੇ ਸਮਝਦਾਰੀ ਦਿਖਾਉਂਦੇ ਹੋਏ ਆਟੋ 'ਚੋਂ ਹੀ ਦੋਵਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਕਾਫੀ ਕੁੱਟਮਾਰ ਕੀਤੀ |
ਦਰਅਸਲ ਆਟੋ ਚਾਲਕ ਸਵਾਰੀਆਂ ਲੈ ਕੇ ਬਟਾਲਾ ਰੋਡ 'ਤੇ ਆ ਰਿਹਾ ਸੀ ਕਿ ਦੋ ਬਾਈਕ ਸਵਾਰ ਲੁਟੇਰੇ ਇੱਥੇ ਆਏ ਅਤੇ ਵਿਅਕਤੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਆਟੋ ਚਾਲਕ ਨੇ ਵੀ ਬਿਨਾਂ ਦੇਰੀ ਕੀਤੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਦੋਵਾਂ ਨੂੰ ਫੜ ਲਿਆ।
ਉਥੇ ਮੌਜੂਦ ਲੋਕਾਂ ਨੇ ਫੜੇ ਗਏ ਲੁਟੇਰਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਕੋਲੋਂ ਮੋਟਰਸਾਈਕਲ, ਦੋ ਐਕਟਿਵਾ ਦੀਆਂ ਚਾਬੀਆਂ ਅਤੇ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।