
Delhi News : ਕੇਂਦਰੀ ਮੰਤਰੀ ਨੇ 3 ਮਹੀਨੇ ਦੇ ਅੰਦਰ ਹਵਾਈ ਅੱਡਾ ਸ਼ੁਰੂ ਹੋਣ ਦਿਵਾਇਆ ਭਰੋਸਾ
Delhi News : ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਹਲਵਾਰਾ ਨੂੰ ਚਾਲੂ ਕਰਨ ਲਈ ਵਿਸਥਾਰ ਨਾਲ ਚਰਚਾ ਕੀਤੀ।
ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਹੈ ਕੇ ਆਉਣ ਵਾਲੇ 3 ਮਹੀਨੇ ਦੇ ਅੰਦਰ ਇਹ ਹਵਾਈ ਅੱਡਾ ਸ਼ੁਰੂ ਹੋ ਜਾਵੇਗਾ ਅਤੇ ਇਥੋਂ ਉਡਾਣਾਂ ਚਾਲੂ ਹੋ ਜਾਣਗੀਆਂ।
ਇਥੇ ਗੌਰਤਲਬ ਹੈ ਕੇ ਡਾ ਅਮਰ ਸਿੰਘ ਜੀ ਨੇ 2018 ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਸਾਰੀਆਂ ਮਨਜ਼ੂਰੀਆਂ ਲੈਕੇ ਇਸ ਹਵਾਈ ਅੱਡੇ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਅੱਜ ਇਹ ਹਵਾਈ ਅੱਡਾ ਬਣ ਕੇ ਤਿਆਰ ਹੋ ਚੁੱਕਾ ਹੈ।
(For more news apart from Another international airport is going to start soon in Punjab News in Punjabi, stay tuned to Rozana Spokesman)