Amritsar News : 22 ਸਾਲ ਅਜੇਪਾਲ ਦੀ ਕਿਰਪਾਨਾਂ ਨਾਲ ਹੱਤਿਆ, ਪਿਆਰ ਨੇ ਲਿਆ ਖ਼ੂਨੀ ਝਗੜੇ ਦਾ ਰੂਪ
Published : Nov 28, 2025, 1:06 pm IST
Updated : Nov 28, 2025, 1:06 pm IST
SHARE ARTICLE
File Photo.
File Photo.

Amritsar News : ਝਗੜੇ ਤੋਂ ਬਾਅਦ ਨਿਹੰਗ ਸਿੰਘ ਤੇ ਦੋ ਸਾਥੀਆਂ ’ਤੇ ਕਤਲ ਦੇ ਇਲਜ਼ਾਮ

22-Year-Old Ajaypal Murdered with Kirpans in Amritsar Latest News in Punjabi  ਅੰਮ੍ਰਿਤਸਰ : ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ ਦੋ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 22 ਸਾਲਾ ਅਜੇਪਾਲ ਨੂੰ ਤਿੰਨ ਅਣਪਛਾਤੇ ਮੁਲਜ਼ਮਾਂ ਵਲੋਂ ਕਿਰਪਾਨਾਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੁਤਾਬਕ ਇਹ ਘਟਨਾ ਪਿਆਰ ਅਤੇ ਰਿਸ਼ਤੇਦਾਰੀਆਂ ਦੇ ਝਗੜੇ ਤੋਂ ਉੱਭਰੀ, ਜਿਸ ਕਾਰਨ ਇਸ ਨੂੰ ਆਪਣੀ ਜਾਨ ਗਵਾਉਣੀ ਪਈ।

ਪਰਿਵਾਰ ਨੇ ਦੱਸਿਆ ਕਿ ਅਜੇਪਾਲ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ ਵਿੱਚ ਕਾਫ਼ੀ ਤਣਾਅ ਸੀ। ਦੱਸਿਆ ਗਿਆ ਕਿ ਅਜੇਪਾਲ ਕੱਲ ਤੋਂ ਹੀ ਰੂਪਾ ਦੇ ਘਰ ਦੇ ਨੇੜੇ ਆਉਣ-ਜਾਣ ਲੱਗ ਪਿਆ। ਅੱਜ ਸ਼ਾਮ ਉਹ ਆਪਣੀ ਭੈਣ ਅਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾਵੇ।

ਪਰਿਵਾਰ ਮੁਤਾਬਕ ਰੂਪਾ ਦੇ ਘਰ ਵਿੱਚ ਇੱਕ ਨਿਹੰਗ ਸਿੰਘ ਰਹਿੰਦਾ ਸੀ, ਜਿਸ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾਇਆ। ਤਿੰਨਾਂ ਨੇ ਮਿਲ ਕੇ ਅਜੇਪਾਲ ਨੂੰ ਧਮਕੀਆਂ ਦਿਤੀਆਂ ਅਤੇ ਅਚਾਨਕ ਕਿਰਪਾਨਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥਾਪਾਈ ਕੀਤੀ ਤੇ ਫਿਰ ਅਜੇਪਾਲ ਦਾ ਪਿੱਛਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਭੈਣ ਤੇ ਪਤਨੀ ਕੋਮਲਪ੍ਰੀਤ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਏ.ਸੀ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਸਾਡੇ 22 ਸਾਲਾ ਪੁੱਤਰ ਨੂੰ ਬੇਗੁਨਾਹ ਮਾਰਿਆ ਗਿਆ। ਸਾਨੂੰ ਇਨਸਾਫ਼ ਚਾਹੀਦਾ ਹੈ।

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement