ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਭਾਜਪਾ ਨੇ ਲਗਾਏ ਜ਼ਿਲ੍ਹਾ ਤੇ ਵਿਧਾਨ ਸਭਾ ਚੋਣ ਇੰਚਾਰਜ
Published : Nov 28, 2025, 3:18 pm IST
Updated : Nov 28, 2025, 3:18 pm IST
SHARE ARTICLE
BJP appoints district and assembly election in-charges for Zila Parishad and Block Samiti elections
BJP appoints district and assembly election in-charges for Zila Parishad and Block Samiti elections

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਭਾਜਪਾ ਨੇ ਲਗਾਏ ਜ਼ਿਲ੍ਹਾ ਤੇ ਵਿਧਾਨ ਸਭਾ ਚੋਣ ਇੰਚਾਰਜ

ਚੰਡੀਗੜ੍ਹ : ਪੰਜਾਬ ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਤੇ ਵਿਧਾਨ ਸਭਾ ਚੋਣ ਇੰਚਾਰਜ ਨਿਯਕਤ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਭਾਜਪਾ ਆਗੂ ਰਾਕੇਸ਼ ਰਠੌਰ ਵੱਲੋਂ ਦਿੱਤੀ ਗਈ। ਜ਼ਿਲ੍ਹਾ ਵਾਰ ਨਿਯੁਕਤ ਕੀਤੇ ਗਏ ਇੰਚਾਰਜ ਇਸ ਤਰ੍ਹਾਂ ਹਨ ਅੰਮ੍ਰਿਤਸਰ ਰੂਰਲ ਲਈ ਜ਼ਿਲ੍ਹਾ ਚੋਣ ਇੰਚਾਰਜ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੇ ਵਿਧਾਨ ਸਭਾ ਇੰਚਾਰਜ ਅਜਨਾਲਾ ਹਰਦਿਆਲ ਸਿੰਘ ਔਲਖ ਨੂੰ, ਰਾਜਾ ਸਾਂਸੀ ਲਈ ਰਵੀਕਰਨ ਕਾਹਲੋਂ ਤੇ ਅਟਾਰੀ ਲਈ ਤਰੁਣ ਜੱਸੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਰੂਰਲ 2  ਲਈ ਜ਼ਿਲ੍ਹਾ ਚੋਣ ਇੰਚਾਰਜ ਸਰਦਾਰ ਹਰਜਿੰਦਰ ਸਿੰਘ ਠੇਕੇਦਾਰ ਤੇ ਵਿਧਾਨ ਸਭਾ ਇੰਚਾਰਜ ਜੰਡਿਆਲਾ ਰਾਕੇਸ਼ ਗਿੱਲ, ਬਾਬਾ ਬਕਾਲਾ ਲਈ ਸਰਦਾਰ ਗੁਰਪ੍ਰੀਤ ਸਿੰਘ ਟਿਕਾ ਅਤੇ ਮਜੀਠਾ ਵਿਧਾਨ ਸਭਾ ਹਲਕੇ ਲਈ ਏ. ਡੀ. ਸੀ. ਮੁਦਗਿਲ ਨੂੰ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰੀ ਲਈ ਜ਼ਿਲ੍ਹਾ ਚੋਣ ਇੰਚਾਰਜ ਕੇ. ਡੀ. ਭੰਡਾਰੀ,  ਵਿਧਾਨ ਸਭਾ ਇੰਚਾਰਜ ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਵੈਸਟ, ਅੰਮ੍ਰਿਤਸਰ ਸੈਂਟਰਲ, ਅੰਮ੍ਰਿਤਸਰ ਈਸਟ, ਅੰਮ੍ਰਿਤਸਰ ਸਾਊਥ  ਲਈ ਸ੍ਰੀ ਐਸ.ਆਰ.ਲੱਧੜ ਨੂੰ ਨਿਯੁਕਤ ਕੀਤਾ ਗਿਆ ਹੈ। 

ਇਸੇ ਤਰ੍ਹਾਂ ਬਰਨਾਲਾ ਬਰਨਾਲਾ ਜ਼ਿਲ੍ਹੇ ਦਾ ਚੋਣ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਨ ਸਭਾ ਚੋਣ ਇੰਚਾਰਜ ਮਹਿਲ ਕਲਾਂ ਲਈ ਸੁਖਵੰਤ ਸਿੰਘ ਧਨੌਲਾ, ਬਰਨਾਲਾ ਵਿਧਾਨ ਸਭਾ ਲਈ ਰਕੇਸ਼ ਜੈਨ ਤੇ ਭਦੌੜ ਲਈ ਮੱਖਣ ਜਿੰਦਲ ਨੂੰ ਨਿਯੁਕਤ ਕੀਤਾ ਗਿਆ ਹੈ। ਬਟਾਲਾ ਜ਼ਿਲ੍ਹੇ ਦਾ ਚੋਣ ਇੰਚਾਰਜ ਜੰਗੀ ਲਾਲ ਮਹਾਜਨ ਤੇ ਵਿਧਾਨ ਸਭਾ ਇੰਚਾਰਜ ਬਟਾਲਾ ਜੰਗੀ ਲਾਲ ਮਹਾਜਨ, ਸ੍ਰੀ ਹਰਗੋਬਿੰਦਪੁਰ ਲਈ ਬਲਵਿੰਦਰ ਸਿੰਘ ਲਾਡੀ, ਫਤਿਹਗੜ੍ਹ ਚੂੜੀਆਂ ਲਈ ਸ਼੍ਰੀ ਸੰਜੀਵ ਮਿਨਹਾਸ ਨੂੰ ਨਿਯੁਕਤ ਕੀਤਾ ਗਿਆ ਹੈ। 

ਬਠਿੰਡਾ ਰੂਰਲ ਲਈ ਜ਼ਿਲ੍ਹਾ ਚੋਣ ਇੰਚਾਰਜ ਸ਼ਿਵਰਾਜ ਚੌਧਰੀ ਤੇ ਵਿਧਾਨ ਸਭਾ ਇੰਚਾਰਜ ਰਾਮਪੁਰਾ ਸ਼ਿਵਰਾਜ ਚੌਧਰੀ, ਮੌੜ ਲਈ ਮੱਖਣ ਲਾਲ ਅਤੇ ਤਲਵੰਡੀ ਸਾਬੋ ਲਈ ਸਤੀਸ਼ ਗੋਇਲ ਨੂੰ ਨਿਯੁਕਤ ਕੀਤਾ ਗਿਆ ਹੈ। ਜਦਕਿ ਬਠਿੰਡਾ ਸ਼ਹਿਰੀ ਲਈ ਜ਼ਿਲ੍ਹਾ ਚੋਣ ਇੰਚਾਰਜ ਮੋਨਾ ਜੈਸਵਾਲ ਤੇ ਵਿਧਾਨ ਸਭਾ ਇੰਚਾਰਜ ਭੁੱਚੋ ਮੰਡੀ ਲਈ ਭਾਰਤ ਭੂਸ਼ਣ ਅਤੇ ਬਠਿੰਡਾ ਦਿਹਾਤੀ ਲਈ ਮੋਨਾ ਜੈਸਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਫਰੀਦਕੋਟ ਦਾ ਜ਼ਿਲ੍ਹਾ ਚੋਣ ਇੰਚਾਰਜ ਵਿਜੇ ਸ਼ਰਮਾ, ਵਿਧਾਨ ਸਭਾ ਇੰਚਾਰਜ ਜੈਤੋ ਵਿਨੈ ਸ਼ਰਮਾ, ਕੋਟਕਪੂਰਾ ਵਿਜੇ ਸ਼ਰਮਾ ਤੇ ਫਰੀਦਕੋਟ ਲਈ ਡਾ. ਸੁਮਿਤ ਗਰਗ ਨੂੰ ਨਿਯੁਕਤ ਕੀਤਾ ਗਿਆ ਹੈ।

ਫਤਹਿਗੜ੍ਹ ਸਾਹਿਬ ਦਾ ਜ਼ਿਲ੍ਹਾ ਚੋਣ ਇੰਚਾਰਜ ਕੇਵਲ ਸਿੰਘ ਢਿੱਲੋਂ, ਵਿਧਾਨ ਸਭਾ ਇੰਚਾਰਜ ਸ੍ਰੀ ਫਤਹਿਗੜ੍ਹ ਸਾਹਿਬ ਗੁਰਦੇਵ ਸ਼ਰਮਾ ਦੇਬੀ, ਬੱਸੀ ਪਠਾਣਾ ਪ੍ਰਦੀਪ ਗਰਗ ਅਤੇ ਅਮਲੋਹ ਲਈ ਦਿਨੇਸ਼ ਸਰਪਾਲ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦਾ ਚੋਣ ਇੰਚਾਰਜ ਐਸ. ਮਨਪ੍ਰੀਤ ਸਿੰਘ ਬਾਦਲ ਤੇ ਵਿਧਾਨ ਸਭਾ ਇੰਚਾਰਜ ਅਬੋਹਰ ਗੁਰਚਰਨ ਸਿੰਘ ਸੰਧੂ, ਜਲਾਲਾਬਾਦ ਲਈ ਰਾਜੇਸ਼ ਪਠੇਲਾ ਤੇ ਬੱਲੂਆਣਾ ਲਈ ਮਨਪ੍ਰੀਤ ਸਿੰਘ ਬਾਦਲ ਅਤੇ ਫਾਜ਼ਿਲਕਾ ਲਈ ਰਾਹੁਲ ਸਿੱਧੂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਦਾ ਚੋਣ ਇੰਚਾਰਜ ਸ਼੍ਰੀ ਅਵਿਨਾਸ਼ ਰਾਏ ਖੰਨਾ, ਜ਼ਿਲ੍ਹਾ ਸਹਿ ਇੰਚਾਰਜ. ਰਣਦੀਪ ਦਿਓਲ , ਵਿਧਾਨ ਸਭਾ ਇੰਚਾਰਜ ਗੁਰੂ ਹਰ ਸਹਾਇ ਸੰਦੀਪ ਸਿੰਘ ਬਰਾੜ, ਜੀਰਾ ਧਨਪਤ, ਫਿਰੋਜ਼ਪੁਰ ਦਿਹਾਤੀ (ਐਸ.ਸੀ.) ਵਿਸ਼ਨੂੰ ਭਗਵਾਨ, ਫਿਰੋਜ਼ਪੁਰ ਸ਼ਹਿਰ ਲਈ ਸ਼ਿਵਰਾਜ ਚੌਧਰੀ ਨੂੰ ਨਿਯੁਕਤ ਕੀਤਾ ਗਿਆ ਹੈ।

ਗੁਰਦਾਸਪੁਰ ਦਾ ਜ਼ਿਲ੍ਹਾ ਚੋਣ ਇੰਚਾਰਜ ਦਿਨੇਸ਼ ਬੱਬੂ, ਵਿਧਾਨ ਸਭਾ ਇੰਚਾਰਜ ਗੁਰਦਾਸਪੁਰ ਸੂਰਜ ਭਾਰਦਵਾਜ, ਦੀਨਾ ਨਗਰ (ਐਸ.ਸੀ.) ਸੀਮਾ ਕੁਮਾਰੀ, ਕਾਦੀਆਂ ਸ਼ਿਵ ਸੂਦ ਅਤੇ ਡੇਰਾ ਬਾਬਾ ਨਾਨਕ ਲਈ ਰਾਕੇਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਸ਼ਹਿਰੀ ਦਾ ਜ਼ਿਲ੍ਹਾ ਚੋਣ ਇੰਚਾਰਜ ਫਤਹਿ ਜੰਗ ਬਾਜਵਾ ਤੇ ਵਿਧਾਨ ਸਭਾ ਇੰਚਾਰਜ ਸ਼ਾਮ ਚੌਰਾਸੀ (ਐਸ.ਸੀ.) ਸ਼ਿਵਬੀਰ ਸਿੰਘ ਰਾਜਨ, ਹੁਸ਼ਿਆਰਪੁਰ ਅਨਿਲ ਰਾਮਪਾਲ, ਚੱਬੇਵਾਲ ਮੋਹਿੰਦਰ ਕੌਰ ਜੋਸ਼, ਗੜ੍ਹਸ਼ੰਕਰ ਅਨਿਲ ਵਾਸੂਦੇਵ । ਇਸੇ ਤਰ੍ਹਾਂ ਹੁਸ਼ਿਆਰਪੁਰ ਦਿਹਾਤੀ ਲਈ ਜ਼ਿਲ੍ਹਾ ਚੋਣ ਇੰਚਾਰਜ ਬਲਵਿੰਦਰ ਸਿੰਘ ਲਾਡੀ, ਵਿਧਾਨ ਸਭਾ ਇੰਚਾਰਜ ਮੁਕੇਰੀਆਂ ਮੀਨੂ ਸੇਠੀ, ਦਸੂਹਾ ਦਾ ਵਿਜੇ ਸ਼ਰਮਾ ਤੇ ਉੜਮੁੜ ਲਈ ਸਤੀਸ਼ ਮਹਾਜਨ ਨਿਯੁਕਤ ਕੀਤਾ ਗਿਆ।

ਜਗਰਾਓਂ ਦਾ ਜ਼ਿਲ੍ਹਾ ਚੋਣ ਇੰਚਾਰਜ ਸੋਮ ਪ੍ਰਕਾਸ਼, ਜ਼ਿਲ੍ਹਾ ਸਹਿ ਇੰਚਾਰਜ ਜਤਿੰਦਰ ਮਿੱਤਲ, ਵਿਧਾਨ ਸਭਾ ਇੰਚਾਰਜ ਜਗਰਾਓਂ ਜਤਿੰਦਰ ਮਿੱਤਲ, ਰਾਏਕੋਟ ਲਈ ਰਮਿੰਦਰ ਸੰਗੋਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਜਲੰਧਰ ਰੂਰਲ (ਨਾਰਥ) ਦਾ ਜ਼ਿਲ੍ਹਾ ਚੋਣ ਇੰਚਾਰਜ ਵਿਜੇ ਸਾਂਪਲਾ, ਵਿਧਾਨ ਸਭਾ ਇੰਚਾਰਜ ਕਰਤਾਰਪੁਰ ਲਈ ਅਮਰਜੀਤ ਸਿੰਘ, ਆਦਮਪੁਰ ਲਈ ਜਗਬੀਰ ਸਿੰਘ ਬਰਾੜ ਤੇ ਫਿਲੌਰ ਲਈ ਅਵਿਨਾਸ਼ ਚੰਦਰ ਨੂੰ ਨਿਯੁਕਤ ਕੀਤਾ ਗਿਆ ਹੈ । ਜਲੰਧਰ ਦਿਹਾਤੀ (ਸਾਊਥ) ਦਾ ਜ਼ਿਲ੍ਹਾ ਚੋਣ ਇੰਚਾਰਜ ਰਾਜੇਸ਼ ਬਾਘਾ,  ਵਿਧਾਨ ਸਭਾ ਇੰਚਾਰਜ ਨਕੋਦਰ ਪੁਨੀਤ ਸ਼ੁਕਲਾ ਤੇ  ਸ਼ਾਹਕੋਟ ਲਈ ਸ਼ੀਤਲ ਅੰਗੁਰਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਜਲੰਧਰ ਸ਼ਹਿਰੀ ਲਈ ਜ਼ਿਲ੍ਹਾ ਚੋਣ ਇੰਚਾਰਜ ਮਨਜੀਤ ਸਿੰਘ ਮਾਨਾ, ਵਿਧਾਨ ਸਭਾ ਇੰਚਾਰਜ ਜਲੰਧਰ ਕੈਂਟ ਲਈ ਮਨਜੀਤ ਸਿੰਘ ਮਾਨਾ, ਕਪੂਰਥਲਾ ਜ਼ਿਲ੍ਹੇ ਦਾ ਚੋਣ ਇੰਚਾਰਜ ਸੁਸ਼ੀਲ ਰਿੰਕੂ, ਵਿਧਾਨ ਸਭਾ ਇੰਚਾਰਜ ਫਗਵਾੜਾ ਅਨਿਲ ਸੱਚਰ, ਭੁਲੱਥ ਜੈਸਮੀਨ ਸੰਧਾਵਾਲੀਆ, ਕਪੂਰਥਲਾ ਦਾ ਸਰਬਜੀਤ ਸਿੰਘ ਮੱਕੜ ਤੇ ਸੁਲਤਾਨਪੁਰ ਲੋਧੀ ਲਈ ਹਨੀ ਕੰਬੋਜ ਨੂੰ ਨਿਯੁਕਤ ਕੀਤਾ ਗਿਆ ਹੈ।

ਖੰਨਾ ਦਾ ਜ਼ਿਲ੍ਹਾ ਚੋਣ ਇੰਚਾਰਜ ਸ਼੍ਰੀਮਤੀ ਪਰਮਪਾਲ ਕੌਰ, ਵਿਧਾਨ ਸਭਾ ਇੰਚਾਰਜ ਖੰਨਾ ਜਗਦੀਪ ਸਿੰਘ ਚੀਮਾ ਅਤੇ ਸਮਰਾਲਾ ਲਈ ਤੇਜਿੰਦਰ ਸਿੰਘ ਸਰਾਂ ਜਦਕਿ ਪਾਇਲ ਲਈ ਗੁਰਤੇਜ ਸਿੰਘ ਢਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਲੁਧਿਆਣਾ ਦਿਹਾਤੀ ਦਾ ਜ਼ਿਲ੍ਹਾ ਚੋਣ ਇੰਚਾਰਜ ਜੀਵਨ ਗੁਪਤਾ ਨੂੰ ਤੇ ਵਿਧਾਨ ਸਭਾ ਇੰਚਾਰਜ ਸਾਹਨੇਵਾਲ ਦਾ  ਰੇਣੂ ਥਾਪਰ ਜਦਕਿ ਗਿੱਲ ਵਿਧਾਨ ਸਭਾ ਲਈ ਜੀਵਨ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ। ਮਲੇਰਕੋਟਲਾ ਜ਼ਿਲ੍ਹਾ ਚੋਣ ਇੰਚਾਰ ਅਰਵਿੰਦ ਖੰਨਾ, ਵਿਧਾਨ ਸਭਾ ਮਲੇਰਕੋਟਲਾ ਦਾ ਇੰਚਾਰਜ ਤਰਲੋਚਨ ਸਿੰਘ ਗਿੱਲ, ਅਮਰਗੜ੍ਹ ਤੋਂ ਗੁਰਜੀਤ ਸਿੰਘ ਕੋਹਲੀ ਨੂੰ ਨਿਯੁਕਤ ਕੀਤਾ ਗਿਆ ਹੈ। ਮਾਨਸਾ ਜ਼ਿਲ੍ਹਾ ਦਾ ਚੋਣ ਇੰਚਾਰਜ ਜਗਦੀਪ ਸਿੰਘ ਨੱਕਈ, ਵਿਧਾਨ ਸਭਾ ਇੰਚਾਰਜ ਬੁਢਲਾਡਾ ਮੰਗਤ ਰਾਏ ਬੰਸਲ, ਮਾਨਸਾ ਜਗਦੀਪ ਸਿੰਘ ਨਕਾਈ,ਸਰਦੂਲਗੜ੍ਹ ਵਿਜੇ ਸਿੰਗਲਾ, ਮੋਗਾ ਦਾ ਜ਼ਿਲ੍ਹਾ ਚੋਣ ਇੰਚਾਰਜ ਬਿਕਰਮਜੀਤ ਸਿੰਘ ਚੀਮਾ,  ਵਿਧਾਨ ਸਭਾ ਬਾਘਾ ਪੁਰਾਣਾ ਦਾ ਇੰਚਾਰਜ ਪ੍ਰੀਤਪਾਲ ਸਿੰਘ ਬਲਿਆਵਾਲ, ਮੋਗਾ ਦਾ ਬਿਕਰਮਜੀਤ ਸਿੰਘ ਚੀਮਾ, ਧਰਮਕੋਟ ਤੋਂ ਦੁਰਗੇਸ਼ ਸ਼ਰਮਾ ਤੇ ਨਿਹਾਲ ਸਿੰਘ ਵਾਲਾ ਨੂੰ ਗੁਰਵਿੰਦਰ ਭਾਈ ਭਗਤਾ ਲਈ ਨਿਯੁਕਤ ਕੀਤਾ ਗਿਆ ਹੈ।
ਮੋਹਾਲੀ ਜ਼ਿਲ੍ਹੇ ਚੋਣ ਇੰਚਾਰਜ ਹਰਮਿੰਦਰ ਜੱਸੀ , ਵਿਧਾਨ ਸਭਾ ਇੰਚਾਰਜ ਡੇਰਾ ਬੱਸੀ ਹਰਮਿੰਦਰ ਜੱਸੀ, ਐਸ.ਏ.ਐਸ. ਨਗਰ ਲਈ ਐਸ. ਐਸ. ਚੰਨੀ ਤੇ ਖਰੜ ਲਈ ਸ਼੍ਰੀਮਤੀ ਵਰਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਮੁਕਤਸਰ ਜ਼ਿਲ੍ਹੇ ਦਾ ਚੋਣ ਇੰਚਾਰਜ ਸੁਰਜੀਤ ਕੁਮਾਰ ਜਿਆਣੀ, ਵਿਧਾਨ ਸਭਾ ਇੰਚਾਰਜ ਮਲੋਟ ਰਾਕੇਸ਼ ਧੂੜੀਆ, ਗਿੱਦੜਬਾਹਾ ਤੋਂ ਨਰਿੰਦਰ ਮਿੱਤਲ, ਮੁਕਤਸਰ ਤੋਂ ਅਸ਼ੋਕ ਭਾਰਤੀ ਤੇ ਲੰਬੀ ਤੋਂ ਸ਼੍ਰੀ ਮੋਹਨ ਲਾਲ ਗਰਗ। ਇਸੇ ਤਰ੍ਹਾਂ ਨਵਾਂਸ਼ਹਿਰ ਤੋਂ ਜ਼ਿਲ੍ਹਾ ਚੋਣ ਇੰਚਾਰਜ ਡਾ. ਸੁਭਾਸ਼ ਸ਼ਰਮਾ, ਵਿਧਾਨ ਸਭਾ ਇੰਚਾਰਜ ਬੰਗਾ ਤੋਂ ਸੁਖਵਿੰਦਰ ਗੋਲਡੀ, ਬਲਾਚੌਰ ਤੋਂ ਰੰਜਮ ਕਾਮਰਾ, ਨਵਾਂਸ਼ਹਰ ਤੋਂ ਸੰਜੀਵ ਖੰਨਾ ਨੂੰ ਨਿਯੁਕਤ ਕੀਤਾ ਗਿਆ। 

ਪਠਾਨਕੋਟ ਜ਼ਿਲ੍ਹਾ ਚੋਣ ਇੰਚਾਰਜ ਤੀਕਸ਼ਣ ਸੂਦ,  ਵਿਧਾਨ ਸਭਾ ਇੰਚਾਰਜ ਪਠਾਨਕੋਟ ਰਾਜੇਸ਼ ਹਨੀ, ਸੁਜਾਨਪੁਰ ਤੋਂ ਰਾਕੇਸ਼ ਜੋਤੀ, ਭੋਆ ਤੋਂ ਰਜਿੰਦਰ ਬਿੱਟਾ, ਪਟਿਆਲਾ ਦਿਹਾਤੀ (ਉੱਤਰ): ਜ਼ਿਲ੍ਹਾ ਚੋਣ ਇੰਚਾਰਜ ਮਨੋਰੰਜਨ ਕਾਲੀਆ, ਜ਼ਿਲ੍ਹਾ ਸਹਿ-ਇੰਚਾਰਜ ਐਸ. ਕੇ. ਦੇਵ, ਵਿਧਾਨ ਸਭਾ ਇੰਚਾਰਜ ਰਾਜਪੁਰਾ ਰਣਜੀਤ ਸਿੰਘ ਗਿੱਲ, ਸਨੌਰ ਸੰਜੀਵ ਪਾਂਡੇ। ਪਟਿਆਲਾ ਦਿਹਾਤੀ (ਦੱਖਣ): ਜ਼ਿਲ੍ਹਾ ਚੋਣ ਇੰਚਾਰਜ ਸਤਵੀਰ ਸਿੰਘ ਖਟੜਾ, ਵਿਧਾਨ ਸਭਾ ਇੰਚਾਰਜ ਨਾਭਾ ਸੁਰਿੰਦਰ ਸਿੰਘ ਖੇੜਕੀ, ਸਮਾਣਾ ਤੋਂ ਸਤਵੀਰ ਸਿੰਘ ਖਟੜਾ, ਸ਼ੁਤਰਾਣਾ ਤੋਂ ਕੇ. ਕੇ. ਮਲਹੋਤਰਾ, ਪਟਿਆਲਾ ਸ਼ਹਿਰੀ: ਜ਼ਿਲ੍ਹਾ ਚੋਣ ਇੰਚਾਰਜ ਮਨਜੀਤ ਸਿੰਘ ਰਾਏ,  ਵਿਧਾਨ ਸਭਾ ਇੰਚਾਰਜ ਪਟਿਆਲਾ ਦਿਹਾਤੀ ਮਨਜੀਤ ਸਿੰਘ ਰਾਏ।

ਰੂਪਨਗਰ ਜ਼ਿਲ੍ਹਾ ਚੋਣ ਇੰਚਾਰਜ ਪਰਵੀਨ ਬਾਂਸਲ, ਵਿਧਾਨ ਸਭਾ ਇੰਚਾਰਜ ਅਨੰਦਪੁਰ ਸਾਹਿਬ, ਕਮਲਦੀਪ ਸੈਣੀ, ਰੂਪਨਗਰ ਪਰਵੀਨ ਬਾਂਸਲ, ਚਮਕੌਰ ਸਾਹਿਬ ਭਾਨੂ ਪ੍ਰਤਾਪ, ਸੰਗਰੂਰ 1 ਜ਼ਿਲ੍ਹਾ ਚੋਣ ਇੰਚਾਰਜ ਦਰਸ਼ਨ ਸਿੰਘ ਨੈਨੇਵਾਲ,  ਵਿਧਾਨ ਸਭਾ ਇੰਚਾਰਜ ਧੂਰੀ ਦਰਸ਼ਨ ਸਿੰਘ ਨੈਨੇਵਾਲ, ਸੰਗਰੂਰ ਲਈ ਰਿਸ਼ੀ ਪਾਲ ਖੇੜਾ ਨੂੰ ਨਿਯੁਕਤ ਕੀਤਾ ਗਿਆ ਹੈ। ਜਦਕਿ ਸੰਗਰੂਰ 2 ਜ਼ਿਲ੍ਹਾ ਚੋਣ ਇੰਚਾਰਜ  ਹਰਮੰਦਿਰ ਸਿੰਘ ਜੱਸੀ, ਵਿਧਾਨ ਸਭਾ ਇੰਚਾਰਜ ਸੁਨਾਮ ਸਰਜੀਵਨ ਕੁਮਾਰ ਜਿੰਦਲ, ਦਿੜ੍ਹਬਾ ਵਿਕਰਮ ਪਾਲੀ, ਲਹਿਰਾਗਾਗਾ ਜੀਵਨ ਗਰਗ, ਤਰਨਤਾਰਨ ਜ਼ਿਲ੍ਹਾ ਚੋਣ ਇੰਚਾਰਜ ਆਰ. ਸ਼ਵੇਤ ਮਲਿਕ, ਵਿਧਾਨ ਸਭਾ ਇੰਚਾਰਜ ਤਰਨਤਾਰਨ ਸੁਖਵਿੰਦਰ ਸਿੰਘ ਪਿੰਟੂ, ਖੇਮਕਰਨ ਕੰਵਰ ਬੀਰ ਸਿੰਘ, ਪੱਟੀ ਨਰੇਸ਼ ਸ਼ਰਮਾ ਅਤੇ ਖਡੂਰ ਸਾਹਿਬ ਸਤਿੰਦਰ ਸਿੰਘ ਮਾਕੋਵਾਲ ਨੂੰ ਨਿਯੁਕਤ ਕੀਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement