ਮਜੀਠਾ ਪੁਲਿਸ ਨੇ 6 ਘੰਟੇ ਕੀਤੀ ਪੁੱਛਗਿੱਛ ਮਗਰੋੇਂ ਗ੍ਰਿਫ਼ਤਾਰ
ਮਜੀਠਾ: ਤਰਨਤਾਰਨ ਤੋਂ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਰਹੇ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਥਾਣਾ ਝਬਾਲ ਵਿਚ ਦਰਜ ਹੋਈ ਇਕ ਐਫ.ਆਈ.ਆਰ. ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਕੋਲੋਂ ਪੁਲਿਸ ਨੇ ਥਾਣਾ ਮਜੀਠਾ ਵਿਚ 6 ਘੰਟੇ ਪੁੱਛਗਿਛ ਵੀ ਕੀਤੀ। ਕੰਚਨਪ੍ਰੀਤ ਉਤੇ ਪਾਸਪੋਰਟ ਬਣਾਉਣ ਸਮੇਂ ਗਲ਼ਤ ਜਾਣਕਾਰੀ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ।
