ਖੇਤੀ ਕਾਨੂੰਨਾਂ ਦਾ ਇਕ ਵੀ ਫ਼ਾਇਦਾ ਨਹੀਂ ਗਿਣਾ ਸਕੇ ਭਾਜਪਾ ਦੇ ਮੰਤਰੀ : ਅਰਵਿੰਦ ਕੇਜਰੀਵਾਲ
Published : Dec 28, 2020, 1:36 am IST
Updated : Dec 28, 2020, 1:36 am IST
SHARE ARTICLE
image
image

ਖੇਤੀ ਕਾਨੂੰਨਾਂ ਦਾ ਇਕ ਵੀ ਫ਼ਾਇਦਾ ਨਹੀਂ ਗਿਣਾ ਸਕੇ ਭਾਜਪਾ ਦੇ ਮੰਤਰੀ : ਅਰਵਿੰਦ ਕੇਜਰੀਵਾਲ

ਵਕਤ ਦੇ ਮੁੱਖ ਮੰਤਰੀ ਨੂੰ ਘਰ ਵਿਚ ਨਜ਼ਰਬੰਦ ਕਰ ਦੇਣ ਦੀ ਗੱਲ ਤੁਸੀਂ ਕਦੀ ਨਹੀਂ ਸੁਣੀ ਹੋਵੇਗੀ | ਨਾਰਾਜ਼ਗੀ ਇਸ ਗੱਲ ਦੀ ਸੀ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਹਾਂ ਤੇ ਸਾਰੇ ਕਿਸਾਨਾਂ ਨੂੰ ਸਟੇਡੀਅਮਾਂ ਵਿਚ ਬੰਦ ਕਰ ਦੇਣ ਦੀ ਗੱਲ ਕਿਉਂ ਨਹੀਂ ਸੀ ਮੰਨੀ
ਕਿਹਾ, ਅਸੀਂ ਕਿਸਾਨਾਂ ਨੂੰ ਭੜਕਾ ਨਹੀਂ ਰਹੇ, ਅਪਣੇ ਰਾਜ ਵਿਚ ਬਾਹਰੋਂ ਆਏ ਕਿਸਾਨਾਂ ਦੀ ਥੋੜੀ ਮਦਦ ਕਰ ਕੇ ਅਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ

ਨਵੀਂ ਦਿੱਲੀ, 27 ਦਸੰਬਰ (ਨਿਮਰਤ ਕੌਰ): ਕਿਸਾਨੀ ਅੰਦੋਲਨ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ ਤੇ ਇਸ ਅੰਦੋਲਨ ਦੌਰਾਨ ਸਪੋਕਸਮੈਨ ਟੀਵੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ਾਸ ਗੱਲਬਾਤ ਕੀਤੀ | ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੋ ਦਿੱਲੀ ਦੀਆਂ ਸੜਕਾਂ 'ਤੇ ਲੋਕ ਬੈਠੇ ਨੇ ਉਹ ਸਾਡੇ ਹੀ ਦੇਸ਼ ਦੇ ਲੋਕ ਹਨ, ਸਾਡੀਆਂ ਹੀ ਮਾਵਾਂ ਭੈਣਾਂ ਹਨ | ਉਨ੍ਹਾਂ ਨੂੰ ਦਿੱਲੀ ਦੇ 2 ਡਿਗਰੀ ਤਾਪਮਾਨ ਵਿਚ ਮਜਬੂਰੀ ਵਿਚ ਰਹਿਣਾ ਪੈ ਰਿਹਾ ਹੈ ਜੋ ਕਿ ਬਹੁਤ ਔਖਾ ਹੈ | ਸਰਕਾਰ ਨੂੰ ਉਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ | 
ਉਨ੍ਹਾਂ ਅੱਗੇ ਕਿਹਾ ਕਿ ਹੁਣ ਤਕ 40 ਤੋਂ ਵੱਧ ਕਿਸਾਨ ਇਸ ਸੰਘਰਸ਼ ਵਿਚ ਸ਼ਹੀਦ ਹੋ ਚੁੱਕੇ ਹਨ ਤੇ ਸਰਕਾਰ ਸਾਡੇ ਦੇਸ਼ ਦੇ ਲੋਕਾਂ 'ਤੇ ਐਨਾ ਜ਼ੁਲਮ ਨਾ ਕਰੇ | ਉਨ੍ਹਾਂ ਕਿਹਾ ਕਿ ਹੁਣ ਤਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ | ਕਿਸਾਨ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਬੈਠਣ ਲਈ ਮਜਬੂਰ ਹਨ, ਰਾਜਨੀਤਕ ਪਾਰਟੀਆਂ ਮਹੱਤਵਪੂਰਨ ਨਹੀਂ, ਲੋਕ ਮਹੱਤਵਪੂਰਨ ਨਹੀਂ | ਜੇ ਲੋਕ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਤਾਂ ਕੇਂਦਰ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਹੈ | ਕੇਜਰੀਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਨੇ ਅਪਣੇ ਸਾਰੇ ਮੰਤਰੀਆਂ ਨੂੰ ਇਨ੍ਹਾਂ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਵਿਚ ਲਗਾਇਆ ਹੋਇਆ ਹੈ ਪਰ ਹੁਣ ਤਕ ਕੋਈ ਵੀ ਕਾਨੂੰਨਾਂ ਦੇ ਫ਼ਾਇਦੇ ਨਹੀਂ ਦਸ ਸਕਿਆ | ਬਸ ਇਹੋ ਰੱਟ ਲਗਾਈ ਹੋਈ ਹੈ ਕਿ ਕਿਸਾਨਾਂ ਦੀ ਜ਼ਮੀਨ ਨਹੀਂ ਖੁਸੇਗੀ ਪਰ ਇਹ ਤਾਂ ਕੋਈ ਫ਼ਾਇਦਾ ਨਾ ਹੋਇਆ | ਕਿਹਾ ਜਾ ਰਿਹਾ ਹੈ ਕਿ ਕਿਸਾਨ ਮੰਡੀ 'ਚ ਕਿਤੇ ਵੀ ਫ਼ਸਲ ਵੇਚ ਸਕਦਾ ਹੈ | ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਸੋ ਕਿ ਉਹ ਅਪਣੀ ਕਿਥੇ ਫ਼ਸਲ ਵੇਚਣ ਕਿਉਾਕਿ ਉਨ੍ਹਾਂ ਨੂੰ ਅੱਧੀ ਕੀਮਤ 'ਤੇ ਫ਼ਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ | 
ਬਿਹਾਰ ਵਿਚ ਮੁੜ ਭਾਜਪਾ ਸਰਕਾਰ ਬਣਨ ਦੇ ਕਾਰਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਚੋਣ ਬਹੁਤ ਸਾਰੇ ਮੁੱਦਿਆਂ 'ਤੇ ਲੜੀ ਜਾਂਦੀ ਹੈ | ਬਿਹਾਰ ਦੇ ਵੋਟਰਾਂ ਨੇ ਭਾਵੇਂ ਭਾਜਪਾ ਨੂੰ ਵੋਟ ਦਿਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਠੀਕ ਹਨ | ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਖੜੇ ਹਾਂ | ਮੈਂ ਖ਼ੁਦ ਅੰਦੋਲਨ 'ਚੋਂ ਨਿਕਲਿਆ ਹੋਇਆਂ ਹਾਂ | ਮੈਂ ਖ਼ੁਦ ਸਟੇਡੀਅਮ ਦੀਆਂ ਜੇਲਾਂ ਵਿਚ ਰਿਹਾ ਹਾਂ | ਇਸ ਲਈ ਮੈਂ ਕੇਂਦਰ ਦਾ ਭਾਰੀ ਦਬਾਅ ਹੋਣ ਦੇ ਬਾਵਜੂਦ ਖੁਲ੍ਹੀ ਜੇਲ ਬਣਾਉਣ ਦੀ ਮਨਜ਼ੂਰੀ ਨਹੀਂ ਦਿਤੀ ਕਿਉਾਕਿ ਕੇਂਦਰ ਸਰਕਾਰ ਦੀ ਮਨਸ਼ਾ ਸੀ ਕਿ ਕਿਸਾਨਾਂ ਨੂੰ ਸਟੇਡੀਅਮਾਂ ਵਿਚ ਬਿਠਾ ਦਿਤਾ ਜਵੇਗਾ | 
ਉਨ੍ਹਾਂ ਕਿਹਾ ਕਿ ਮੇਰੇ ਸਾਰੇ ਵਿਧਾਇਕ ਬਿਨਾਂ ਪਾਰਟੀ ਦੇ ਝੰਡੇ ਤੋਂ ਅੰਦੋਲਨ 'ਚ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਨ | ਅਸੀਂ ਨਵੇਂ ਕਿਸਮ ਦੀ ਰਾਜਨੀਤੀ ਕਰ ਰਹੇ ਹਾਂ | ਇਸ ਕਾਰਨ ਕੇਂਦਰ ਸਰਕਾਰ ਵੀ ਮੇਰੇ ਨਾਲ ਨਰਾਜ਼ ਹੋ ਗਈ ਤੇ ਮੈਨੂੰ ਘਰ ਵਿਚ ਹੀ ਨਜ਼ਰਬੰਦ ਕਰ ਕੇ ਰਖਿਆ ਤੇ ਮੈਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਘਰ ਤੋਂ ਬਾਹਰ ਨਹੀਂ ਨਿਕਲਣ ਦਿਤਾ | ਇੰਨਾ ਹੀ ਨਹੀਂ 50 ਦੇ ਕਰੀਬ ਗੁੰਡੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਵਿਚ ਘੁਸ ਗਏ ਤੇ ਭੰਨਤੋੜ ਕੀਤੀ | ਜੇ ਅਸੀ ਕਿਸਾਨਾਂ ਨਾਲ ਹਾਂ, ਇਸੇ ਕਰ ਕੇ ਕੇਂਦਰ ਸਰਕਾਰ ਮੇਰੇ ਨਾਲ ਨਰਾਜ਼ ਹੈ | ਪਰ ਮੈਂ ਸਦਾ ਕਿਸਾਨਾਂ ਨਾਲ ਖੜਾ ਰਹਾਂਗਾ | ਇਸ ਅੰਦੋਲਨ ਵਿਚੋਂ ਕੀ ਨਿਕਲ ਕੇ ਆਵੇਗਾ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਐਨਾ ਵੱਡਾ ਕਿਸਾਨ ਅੰਦੋਲਨ ਨਹੀਂ ਦੇਖਿਆ | ਇਹ ਅੰਦੋਲਨ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੋ ਰਹੇ ਸੋਸ਼ਣ ਦਾ ਨਤੀਜਾ ਹੈ | ਕਿਸਾਨਾਂ ਦਾ ਸੋਸ਼ਣ ਬੰਦ ਹੋਣਾ ਚਾਹੀਦਾ ਹੈ ਤੇ ਇਹ ਕਾਲੇ ਕਾਨੂੰਨ ਵੀ ਰੱਦ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ 50 ਪੈਸੇ ਦੀ ਚੀਜ਼ ਖ਼ਰੀਦਣ ਮਗਰੋਂ 25 ਰਪੁਏ ਵਿਚ ਵੇਚੀ ਜਾਂਦੀ ਹੈ ਪਰ ਕਿਸਾਨਾਂ ਦੇ ਹੱਥ ਕੁੱਝ ਨਹੀਂ ਰਹਿੰਦਾ | ਆਮ ਲੋਕ ਮਹਿੰਗਾਈ 'ਚ ਪਿਸ ਰਹੇ ਹਨ ਤੇ ਭਾਜਪਾ ਵਾਲੇ ਇਨ੍ਹਾਂ ਕਾਨੂੰਨਾਂ ਦਾ ਇਕ ਵੀ ਫ਼ਾਇਦਾ ਨਹੀਂ ਦਸ ਸਕੇ | ਹੁਣ ਸਰਕਾਰ ਕਿਸਾਨਾਂ ਹੱਥੋਂ ਖੇਤੀ ਖੋਹ ਕੇ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ | 
ਇਕ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਕਾਰਪੋਰੇਟ ਨਹੀਂ ਚਾਹੀਦੇ ਕਰੋੜਾਂ ਕਿਸਾਨਾਂ ਦੀ ਖ਼ੁਸ਼ਹਾਲੀ ਚਾਹੀਦੀ ਹੈ, ਨਾ ਕਿ ਕੁੱਝ ਕੁ ਪੂੰਜੀਪਤੀ ਘਰਾਣਿਆਂ ਦੀ | ਉਨ੍ਹਾਂ ਕਿਹਾ,''ਮੈਂ ਮੁੱਖ ਮੰਤਰੀ ਬਾਅਦ ਵਿਚ ਹਾਂ ਪਹਿਲਾਂ ਇਸ ਦੇਸ਼ ਦਾ ਨਾਗਰਿਕ ਹਾਂ, ਇਨ੍ਹਾਂ ਕਾਨੂੰਨਾਂ ਨਾਲ ਮਹਿੰਗਾਈ ਵਧੇਗੀ | ਜਮ੍ਹਾਖ਼ੋਰੀ ਕਾਨੂੰਨ 'ਚ ਵੀ ਪਾਪ ਹੈ ਤੇ ਧਰਮ ਵਿਚ ਵੀ | ਪਰ ਇਨ੍ਹਾਂ ਕਾਨੂੰਨਾਂ ਵਿਚ ਜਮਾਂਖੋਰੀ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ | ਜਦੋਂ ਤਕ ਕਿਸੇ ਵਸਤੂ ਦੇ ਰੇਟ ਦੁਗਣੇ ਨਹੀਂ ਹੋ ਜਾਂਦੇ, ਉਦੋਂ ਤਕ ਕਾਰਪੋਰੇਟ ਘਰਾਣੇ ਜਮ੍ਹਾਂਖ਼ੋਰੀ ਕਰ ਸਕਦੇ ਹਨ | ਰਾਜਨੀਤਕ ਪਾਰਟੀਆਂ ਕਾਰਪੋਰੇਟਸ 'ਤੇ ਕਿੰਨੀਆਂ ਨਿਰਭਰ ਹਨ, ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੋਣ ਐਨੀ ਜ਼ਿਆਦਾ ਮਹਿੰਗੀ ਹੋ ਗਈ ਹੈ, ਇਸ ਲਈ ਬਹੁਤ ਸਾਰੀਆਂ ਪਾਰਟੀਆਂ ਨੂੰ ਕਾਰਪੋਰੇਟ ਘਰਾਣਿਆਂ 'ਤੇ ਨਿਰਭਰ ਹੋਣਾ ਪੈ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਮਾੜੀ ਕਿਸਮਤ ਹੀ ਹੈ ਜੋ ਕਿਸਾਨਾਂ ਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ ਤੇ ਸਰਕਾਰ ਸੰਸਦ ਵਿਚ ਅਜਿਹੇ ਕਾਲੇ ਕਾਨੂੰਨ ਪਾਸ ਕਰ ਰਹੀ ਹੈ | 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement