
ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਮਨ ਦੀ ਬਾਤ 'ਚ ਬੋਲੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਲ ਦੇ ਆਖ਼ਰੀ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੰਬੋਧਨ ਕੀਤਾ¢ ਇਸ ਦÏਰਾਨ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕਿਹਾ¢ ਉਨ੍ਹਾਂ ਕਿਹਾ ਕਿ ਦੇਸ਼ ਦੀ ਹਜ਼ਾਰਾਂ ਸਾਲਾ ਪੁਰਾਣੀ ਸੰਸਕ੍ਰਿਤੀ, ਸਭਿਅਤਾ, ਸਾਡੇ ਰੀਤੀ-ਰਿਵਾਜ ਨੂੰ ਬਚਾਉਣ ਲਈ ਕਿੰਨੇ ਵੱਡੇ ਬਲੀਦਾਨ ਦਿਤੇ ਗਏ ਹਨ¢ ਅੱਜ ਉਨ੍ਹਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ¢ ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦੇ ਪੁੱਤਰਾਂ- ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕੰਧ 'ਚ ਜ਼ਿੰਦਾ ਚਿਣਵਾ ਦਿਤਾ ਸੀ¢ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ- ਮਾਤਾ ਗੁਜਰ ਨੇ ਵੀ ਸ਼ਹਾਦਤ ਦਿਤੀ ਸੀ¢ ਉਨ੍ਹਾਂ ਦਸਿਆ ਕਿ
ਕਰੀਬ ਇਕ ਹਫ਼ਤੇ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਨ ਸੀ¢ ਮੈਨੂੰ ਇਥੇ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਪੂਰਵਕ ਫੁੱਲ ਭੇਂਟ ਕਰਨ ਦਾ, ਮੱਥਾ ਟੇਕਣ ਦਾ ਮÏਕਾ ਮਿਲਿਆ¢ ਇਸੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਪ੍ਰੇਰਿਤ, ਅਨੇਕਾਂ ਲੋਕ ਜ਼ਮੀਨ 'ਤੇ ਸੁੱਤੇ ਹਨ¢ ਲੋਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਵਲੋਂ ਦਿਤੀ ਸ਼ਹਾਦਤ ਨੂੰ ਬਹੁਤ ਸ਼ਰਧਾ ਨਾਲ ਯਾਦ ਕਰਦੇ ਹਾਂ¢ (ਏਜੰਸੀ)