
ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਚੰਡੀਗੜ੍ਹ-ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੱਧੂ ਮੁੜ ਤੋਂ ਚਰਚਾ ਵਿੱਚ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਵੱਲੋਂ ਖੰਡਾ ਸਾਹਿਬ ਤੇ ਏਕ ਓਂਕਾਰ ਦੇ ਨਿਸ਼ਾਨ ਵਾਲੀ ਸ਼ਾਲ ਲਈ ਜਿਸ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਨਵਜੋਤ ਸਿੱਧੂ ਦੀ ਇਸ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਹੋ ਰਹੀ ਹੈ। ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Diesel prices are the most critical indicator for Agriculture input costs ... Govt. De-Regulated diesel to give windfall benefits to Reliance ... In 2020, Excise Duty & Retail Price of Diesel increased by 41%, but MSP of Wheat increased by 2.6% & Rice by 2.9% ... #Doublestandards pic.twitter.com/QwYuEa9Ngm
— Navjot Singh Sidhu (@sherryontopp) December 27, 2020
ਇਸ ਖਿਲਾਫ ਸਿੱਖ ਸੰਗਤ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਸਿਆਸਤਦਾਨ ਵੱਲੋਂ ਅਜਿਹੀ ਹਰਕਤ ਕਰਨਾ ਸੋਭਾ ਨਹੀਂ ਦਿੰਦਾ। ਗੌਰਤਲਬ ਹੈ ਕਿ ਬੀਤੇ ਦਿਨੀ ਨਵਜੋਤ ਸਿੱਧੂ ਏਕ ਓਂਕਾਰ ਤੇ ਖੰਡਾ ਸਾਹਿਬ ਦੇ ਨਿਸ਼ਾਨ ਵਾਲੀ ਸ਼ਾਲ ਲੈਕੇ ਇਕ ਜਨਸਭਾ 'ਚ ਪਹੁੰਚੇ ਸਨ।