
ਜਜ਼ਬੇ ਨੂੰ ਸਲਾਮ : ਮਾਂ ਘਰ ਬਿਮਾਰ ਖ਼ੁਦ ਵੀ ਵ੍ਹੀਲ ਚੇਅਰ ਉਤੇ ਪਰ ਫੇਰ ਵੀ ਧਰਨੇ ਵਿਚ ਸ਼ਾਮਲ ਹੋ ਕੇ ਪਾ ਰਹੇ ਅਪਣਾ ਯੋਗਦਾਨ
ਨਵੀਂ ਦਿੱਲੀ, 27 ਦਸੰਬਰ (ਚਰਨਜੀਤ ਸਿੰਘ ਸੁਰਖਾਬ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ¢ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ¢ ਸਪੋਕਸਮੈਨ ਦੇ ਪੱਤਰਕਾਰ ਵਲੋਂ ਦਿੱਲੀ ਵ੍ਹੀਲ ਚੇਅਰ ਉਤੇ ਆਏ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ¢ ਉਨ੍ਹਾਂ ਨੇ ਕਿਹਾ ਕਿ ਉਹ 25 ਤਾਰੀਕ ਦੇ ਇਥੇ ਆਏ ਹੋਏ ਹਨ¢ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖ਼ੁਸ਼ੀ ਹੋਈ ਹੈ, ਨÏਜਵਾਨਾਂ ਵਿਚ ਏਕਤਾ ਵੇਖਣ ਨੂੰ ਮਿਲੀ ਹੈ ਜੋ ਪਹਿਲਾਂ ਵੱਖੋ-ਵੱਖਰੇ ਸਨ | ਉਹ ਲੋਕ ਹੁਣ ਇਕੱਠੇ ਹੋ ਗਏ¢ ਲੋਕਾਂ ਵਿਚ ਬਹੁਤ ਏਕਤਾ ਬਹੁਤ ਹੈ¢ ਉਨ੍ਹਾਂ ਕਿਹਾ ਕਿ ਅਸੀ ਕਿਸੇ ਦੇ ਹੱਕਾਂ ਲਈ ਨਹੀਂ ਆਏ ਸਗੋਂ ਅਪਣੇ ਹੱਕਾਂ ਲਈ ਆਏ ਹਾਂ¢
ਉਥੇ ਦੂਜੇ ਪਾਸੇ ਵਾਕਰ ਉਤੇ ਆਏ ਰੁਲਦਾ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ 5 ਦਿਨ ਹੋ ਗਏ ਆਇਆ ਨੂੰ ਉਨ੍ਹਾਂ ਕਿਹਾ ਕਿ ਉਹ ਇਕੱਲੇ ਜ਼ਰੂਰ ਆਏ ਹਨ ਪਰ ਹÏਸਲਾ ਨਾਲ ਲੈ ਕੇ ਆਏ ਹਨ, ਉਹ ਚਾਹ ਦਾ ਕੰਮ ਕਰਦੇ ਹਨ ਅਤੇ ਹੁਣ ਕੰਮ ਦੀ ਪਰਵਾਹ ਨਹੀਂ ਕਰਦੇ¢ ਉਨ੍ਹਾਂ ਕਿਹਾ ਕਿ ਮੈਂ ਘਰ ਦਾ ਮੋਢੀ ਹਾਂ ਘਰ ਵਿਚ ਘਰੇਲੂ ਮਸਲਾ ਚੱਲ ਰਿਹਾ ਹੈ ਮੈਨੂੰ ਫ਼ੋਨ ਵੀ ਆਉਂਦੇ ਹਨ ਕਿ ਵਾਪਸ ਆ ਜਾੳ ੁਪਰ ਮੈਂ ਸਾਫ਼ ਮਨਾ ਕਰ ਦਿਤਾ¢ ਉਨ੍ਹਾਂ ਕਿਹਾ ਕਿ ਘਰ ਦਾ ਮਸਲਾ ਤਾਂ ਹੋ ਜਾਵੇਗਾ ਹੱਲ, ਪਹਿਲਾਂ ਮੋਦੀ ਦਾ ਤਾਂ ਨਬੇੜ ਲਈਏ¢ ਕਿਸਾਨ ਨੇ ਕਿਹਾ ਕਿ ਇਸ ਵਿਚ ਨਿਰੋਲ ਕਿਸਾਨ, ਨਿਰੋਲ ਮਜ਼ਦੂਰ ਹਨ¢ ਉਨ੍ਹਾਂ ਕਿਹਾ ਕਿ ਹਜੇ ਤਕ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਸਟੇਜ ਉਤੇ ਬੋਲਣ ਦੀ ਆਗਿਆ ਨਹੀਂ ਦਿਤੀ ਗਈ¢ ਨÏਜਵਾਨ ਨੇ ਗੱਲਬਾਤ ਦÏਰਾਨ ਦਸਿਆ ਕਿ ਸਾਡੇ ਦਾਦਿਆਂ ਨੇ 47 ਵੇਖੀ, ਪਿਉ ਨੇ 84 ਵੇਖੀ, ਸਾਡੇ ਹਿੱਸੇ 2020 ਆਈ ਪਰ ਅਸੀ 2020 ਵੇਖਣੀ ਨਹੀਂ ਵਿਖਾਉਣੀ ਹੈ ਹਰ ਵਾਰ ਅਸੀਂ ਕਿਉਂ ਵੇਖੀਏ¢
tv news photo 1