ਹੱਥ ਟੁੱਟ ਗਿਆ ਤੇ ਟਰੱਕ ਘੜੀਸ ਕੇ ਲੈ ਗਿਆ ਫੇਰ ਵੀ Ambulance ਵਾਲੇ ਨੂੰ ਕਹਿੰਦਾ ਰਿਹਾ ਮੈਨੂੰ.....

By : GAGANDEEP

Published : Dec 28, 2020, 3:20 pm IST
Updated : Dec 28, 2020, 3:31 pm IST
SHARE ARTICLE
Lankesh Trikha and Baljinder singh
Lankesh Trikha and Baljinder singh

ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫੇਲ੍ਹ ਹੋ ਜਾਵੇ।

ਮੁਹਾਲੀ: (ਲੰਕੇਸ਼ ਤ੍ਰਿਖਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਕਈਆਂ ਦੇ ਗੰਭੀਰ ਸੱਟਾਂ ਵੱਜੀਆਂ, ਉਹਨਾਂ ਵਿਚੋਂ ਇਕ ਪਿੰਡ ਦਾਨੇਵਾਲ ਚਹਿਲਾਂਵਾ ਦਾ ਰਹਿਣ ਵਾਲਾ ਬਲਜਿੰਦਰ ਸਿੰਘ  ਦੀ ਹੈ, ਦੱਸ ਦੇਈਏ ਕਿ ਬਲਜਿੰਦਰ ਦੇ ਉਪਰੋਂ ਇਕ ਟਰੱਕ ਲੰਘ ਗਿਆ ਅਤੇ ਉਸ ਨੂੰ ਘੜੀਸ ਲੈ  ਅੱਗੇ ਲੈ ਗਿਆ ਪਰ ਕਹਿੰਦੇ ਹਨ ਮਾਰਨ ਨਾਲੋਂ ਬਚਾਉਣ ਵਾਲਾ ਜਿਆਦਾ ਤਾਕਤ ਰੱਖਦਾ ਹੈ।

photoLankesh Trikha and Baljinder singh 

ਬਲਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਸ ਦੇ ਸੱਟ ਵੱਜੀ ਤਾਂ ਉਸਦੇ ਨਾਲ ਦੇ ਸਾਥੀ ਘਬਰਾ ਗਏ ਸਨ ਪਰ ਉਸਨੇ ਹੌਸਲਾ ਨਹੀਂ ਛੱਡਿਆ, ਹਮਸਾਇਆ ਬਣੇ ਦੋਸਤ ਤਾਂ ਹਿੰਮਤ ਛੱਡ ਗਏ ਪਰ ਬਲਜਿੰਦਰ ਕਿਥੇ ਹਾਲਾਤਾਂ ਦੇ ਅੱਗੇ ਝੁੱਕਦਾ ਸੀ। ਲਹੂ ਲੁਹਾਨ, ਬਾਂਹ ਤੋਂ ਅੱਡ ਹੁੰਦੇ ਹੱਥ ਨੂੰ ਸਾਂਭਦਾ ਹੋਇਆ ਆਪਣੇ  ਦੋਸਤ ਪਾਲੇ ਨੂੰ ਕਹਿੰਦਾ ਯਾਰ ਮੇਰੇ ਹੱਥ ਥੱਲੇ ਆਪਣਾ ਹੱਥ ਧਰ ਲੈ ਪਰ ਪਾਲਾ ਤਾਂ ਆਪਣੇ ਯਾਰ ਬਲਜਿੰਦਰ ਨੂੰ ਉਹਨਾਂ ਹਾਲਾਤਾਂ ਦੇ ਵਿਚ ਦੇਖ ਕੇ ਕੰਬ ਗਿਆ ਸੀ। ਪਾਲੇ ਨੇ ਬਲਜਿੰਦਰ ਨੂੰ ਕਿਹਾ ਨਾ ਯਾਰ ਮੇਰੀ ਹਿੰਮਤ ਨਹੀਂ ਪੈਂਦੀ।

photoLankesh Trikha and Baljinder singh 

ਸਗੋਂ ਉਹ ਉਹਨਾਂ ਨੂੰ ਹੌਸਲਾ ਦੇ ਰਿਹਾ ਸੀ।   ਬਲਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਵੀ ਮੈਂ ਜਲਦੀ ਠੀਕ ਹੋ ਜਾਵਾਂ ਤੇ ਫਿਰ ਦਿੱਲੀ ਜਾਵਾਂ। ਬਲਜਿੰਦਰ  ਦੀ ਮਾਂ ਨੇ ਦੱਸਿਆ ਕਿ ਬਲਜਿੰਦਰ ਹੁਣ ਵੀ ਦਿੱਲੀ ਜਾਂ ਨੂੰ ਤਿਆਰ ਹੈ ਉਸ ਅੰਦਰ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੈ।  ਬਲਜਿੰਦਰ ਦੇ ਮਾਤਾ ਜੀ ਸ਼ੁਕਰ ਮਨਾਉਂਦੇ ਹੈ ਉਸ ਘੜੀ ਦਾ ਜਿਸ ਵੇਹਲੇ ਬਲਜਿੰਦਰ ਦੇ ਠੀਕ ਸਾਹਮਣੇ ਮੌਤ ਆਣ ਖਲੋਤੀ ਪਰ ਮਾਂ ਦੀਆਂ ਦੁਆਵਾਂ ਨੇ ਪੁੱਤਰ ਨੂੰ ਤੱਤੀ  ਵਾਅ ਨਾ ਲਗਨ ਦਿੱਤੀ। ਬਲਜਿੰਦਰ ਨੇ ਦੱਸਿਆ ਕਿ ਜੇ ਜਾਨ ਚਲੀ ਵੀ ਜਾਂਦੀ ਤਾਂ ਕੋਈ ਦੁੱਖ ਨਹੀਂ ਹੋਣੀ ਸੀ ਸਗੋਂ  ਆਉਣ ਵਾਲੀਂ ਪੀੜੀਆ ਯਾਦ ਰੱਖਦੀਆਂ  ਕਿਉਂਕਿ  ਬਹੁਤ ਸਾਰੇ ਵੀਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ।  ਉਹਨਾਂ ਕਿਹਾ ਕਿ ਜੇ ਥਾਣੇ ਅੱਗੋਂ ਦੀ ਲੰਘੀਏ ਤਾਂ ਵੀ ਉਥੇ ਮੱਥਾ ਟੇਕ ਕੇ ਜਾਈਦਾ ਵੀ ਰੱਬਾ ਇਥੇ ਨਾ ਕਦੇ ਵਾਹ ਪਵਾਈਏ ਪਰ ਸਰਕਾਰ ਅੱਤਵਾਦੀ ਕਹਿ ਰਹੀ ਹੈ।  ਇਹ ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫੇਲ੍ਹ ਹੋ ਜਾਵੇ।

photoLankesh Trikha and Baljinder singh 's Friend

 ਉਹਨਾਂ ਕਿਹਾ ਕਿ ਹਿੰਦੂ  ਹੀ ਰਾਸ਼ਟਰਪਤੀ ਹੈ , ਹਿੰਦੂ ਹੀ ਪ੍ਰਧਾਨਮੰਤਰੀ ਹੈ ਪਰ ਇਹਨਾਂ ਨੇ ਨਾਅਰਾ ਦੇ ਦਿੱਤਾ ਵੀ  ਹਿੰਦੂ ਖਤਰੇ ਵਿਚ ਹੈ  ਸਾਡੇ ਨਾਲ ਤਾਂ ਹਿੰਦੂ ਵੀਰ  ਹਨ ਫਿਰ ਹਿੰਦੂਆਂ ਨੂੰ ਕਿਥੋਂ ਖਤਰਾ ਹੈ।  ਉਹਨਾਂ ਕਿਹਾ  ਸਾਡੇ 25 ਬੰਦੇ ਸ਼ਹੀਦ ਹੋ ਗਏ ਫਿਰ ਵੀ ਪ੍ਰਧਾਨਮੰਤਰੀ ਟੱਸ ਤੋਂ ਮੱਸ ਨਹੀਂ ਹੋ ਰਿਹਾ। ਬਲਜਿੰਦਰ ਨੂੰ ਜਦੋਂ  ਅਸੀਂ ਕਿਹਾ ਕੇ ਮਿੱਤਰਾ ਤੂੰ ਤਾਂ ਹੀਰੋ ਹੈ ਇਸ ਸੰਘਰਸ਼ ਦਾ ਹਸਦਾ ਹੋਇਆ ਕਹਿਣ ਲੱਗਾ ਕੇ ਹੀਰੋ ਮੈਂ ਨਹੀਂ ਜਤਿੰਦਰ ਤੇ ਧੰਨਾ ਸਿੰਘ ਹਨ ਜਿੰਨਾ ਦੀ ਜਾਣ ਚਲੀ ਗਈ।  ਸਰਕਾਰਾਂ ਵੀ ਕਮਾਲ ਕਰ ਦੀਆਂ ਹਨ ਕੋਈ ਹੱਕ ਮੰਗੇ ਤਾਂ ਉਸਨੂੰ ਖਾਲਿਸਤਾਨੀ ਜਾਂ ਅੱਤਵਾਦੀ ਕਹਿ ਦੇਣ ਗੀਆਂ ਪਰ ਜਤਿੰਦਰ ਲੰਬਾ ਸੋਚ ਕੇ ਗਿਆ ਸੀ ਜਿਵੇਂ ਮੌਤ ਨੂੰ ਜੱਫੀ ਪਾ ਕੇ ਹੀ ਮੁੜੇਗਾ।

Baljinder singh's motherBaljinder singh's mother

ਹਮ ਇੰਤਜ਼ਾਰ ਨਹੀਂ ਕਰ ਸਕਤੇ  ਏਕ ਜਵਾਨ ਕੇ ਠੀਕ ਹੋਣੇ ਕਾ" ਇਹ ਬੋਲ ਹਨ ਉਸ ਰੱਬ ਰੂਪੀ ਡਾਕਟਰ ਦੇ ਜੋ  ਬਲਜਿੰਦਰ ਦਾ ਇਲਾਜ ਕਰ ਰਹੇ ਹਨ। ਡਾਕਟਰਾਂ ਦੀ ਮਾਹਰ ਟੀਮ ਬਲਜਿੰਦਰ ਦੇ ਲਈ ਮਿਹਨਤ ਕਰਦੀ ਪਈ ਹੈ। ਢਿੱਡ ਨੂੰ ਚੀਰਾ ਦੇ ਕੇ ਬਲਜਿੰਦਰ ਦੇ ਹੱਥ ਨੂੰ ਢਿੱਡ ਦੇ ਨਾਲ ਜੋੜ ਦਿੱਤਾ ਹੈ ਤਾਂਕਿ ਬਲਜਿੰਦਰ ਦੇ ਹੱਥ ਤੇ ਚਰਬੀ ਚੜ ਜਾਵੇ। ਬਲਜਿੰਦਰ ਆਪਣੇ ਇਲਾਜ ਦੀ ਗੱਲ ਕਰ ਰਿਹਾ ਸੀ ਮੈਂ ਤੇ ਬਲਜਿੰਦਰ ਦੇ ਮਾਤਾ ਜੀ ਕੋਲ ਬੈਠ ਕੇ ਬਲਜਿੰਦਰ ਦੀਆਂ ਗੱਲਾਂ ਨੂੰ ਸੁਣ ਰਹੇ ਸੀ ਬਲਜਿੰਦਰ ਦੀਆਂ ਗੱਲਾਂ ਸੁਣਦੇ ਸੁਣਦੇ ਮੇਰੇ ਲੂ ਕੰਡੇ ਖੜੇ ਹੁੰਦੇ ਗਏ ਤੇ ਕੋਲ ਬੈਠੇ ਮਾਤਾ ਜੀ ਦੇ ਦਿਲ ਤੇ ਕੀ ਬੀਤ ਰਹੀ ਸੀ ਮੈਂ ਉਹਨਾਂ ਕੋਲੋਂ ਸਵਾਲ ਕਰ ਲਿਆ।

photoLankesh Trikha and Baljinder singh 

ਬਲਜਿੰਦਰ ਦੀ ਜ਼ਿੱਦ ਦਾ ਅਹਿਸਾਸ ਮੈਨੂੰ ਉਸ ਵੇਹਲੇ ਹੋਇਆ ਜਦੋ ਬਲਜਿੰਦਰ ਨੇ ਮੈਨੂੰ ਕਿਹਾ ਕੇ ਵੀਰੇ ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈਂ ਮੈਂ ਸੋਚਿਆ ਬਲਜਿੰਦਰ ਦੇ ਸਰਾਣੇ ਬੈਠ ਜਾਵਾਂਗਾ ਪਰ ਜਨਾਬ ਨੇ  ਜ਼ਿੱਦ ਫੜ ਲਈ ਕੇ ਜੇ ਫੋਟੋ ਕਰਵਾਉਣੀ ਹੈਂ ਤਾਂ ਮੰਜੇ ਤੋਂ ਖੜੇ ਹੋਂਕੇ ਹੀ ਕਰਵਾਉਣੀ ਹੈਂ ਮੈਂ ਘਬਰਾ ਗਿਆ ਸੀ ਕਿਓਂਕਿ ਬਲਜਿੰਦਰ ਦੀ ਹਾਲਤ ਦੇਖ ਕੇ ਮੈਂ ਪਹਿਲੇ ਹੀ ਸੋਚਾਂ ਦੇ ਵਿਚ ਡੁਬਿਆ ਹੋਇਆ ਸੀ ਪਰ ਨਹੀਂ ਬਲਜਿੰਦਰ ਦੇ ਅੱਗੇ ਮੇਰੀ ਇੱਕ ਨਾ ਚਲੀ। ਸਾਡਾ ਸ਼ੇਰ ਬਲਜਿੰਦਰ ਉੱਠ ਖੜਿਆ ਤੇ ਮੈਂ ਇਸ ਯੋਧੇ ਦੇ ਨਾਲ ਫੋਟੋ ਖਿਚਵਾਉਣ ਦੇ ਵਿਚ ਮਾਣ ਮਹਿਸੂਸ ਕਰ ਰਿਹਾ ਸੀ।

                                       ਨਾ ਅਜ਼ਮਾ ਤੂੰ ਸਬਰ ਸਾਡਾ 
                                     ਹੁਣ ਆਰ ਤੇ ਜਾਂ ਫੇਰ ਪਾਰ ਹੋਊ
                                    ਖੇਤਾਂ ਦੇ ਪੁੱਤ ਨਿਕਲੇ ਸੜਕਾਂ ਤੇ 
                                    ਇਸ ਸੰਘਰਸ਼ ਦਾ ਬੱਸ ਜਿੱਤ ਹੀ ਸਾਰ ਹੋਂ 
                                      ਅਸੀਂ ਜੰਮੇ ਹੀ ਜੰਗਾਂ ਚ ਲੜਨ ਲਈ 
                                        ਤੂੰ ਕਿਥੇ ਸਾਨੂੰ ਦੱਬ ਲਏਂਗਾ 
                                     ਮਿੱਟੀ ਨਾਲ ਮਿੱਟੀ ਹੋਣ ਵਾਲਿਆਂ ਨੂੰ  
                                       ਤੇਰਾ ਭੁਲੇਖਾ ਹੈਂ ਤੂੰ ਨੱਪ ਲਏਂਗਾ

ਮੈਂ ਸਵਾਲ ਕੀਤਾ ਬਲਜਿੰਦਰ ਨੂੰ ਕੇ ਮਿੱਤਰਾ ਠੀਕ ਹੋਣ ਤੋਂ ਬਾਅਦ ਪਹਿਲੀ ਚੀਜ਼ ਕੀ ਕਰੇਂਗਾ .. ਤਾਂ ਬਲਜਿੰਦਰ ਨੇ ਕਿਹਾ ਕੇ ਜਤਿੰਦਰ ਤੇ ਬਾਬੇ ਧੰਨੇ ਦੇ ਘਰ ਜਾਵਾਂਗਾ ਜਿੰਨਾ ਨੇ ਇਸ ਅੰਦੋਲਨ ਦੌਰਾਨ ਜਾਨ ਗਵਾ ਲਈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement