'ਆਪ' ਦੇ ਜੇਤੂ ਉਮੀਵਾਰਾਂ ਨੂੰ ਖ਼ਰੀਦਣ ਦੀ ਕੋਸ਼ਿਸ ਕਰਕੇ BJP ਨੇ ਘਟੀਆ ਰਾਜਨੀਤੀ ਦਾ ਸਬੂਤ ਦਿੱਤਾ: ਚੱਢਾ
Published : Dec 28, 2021, 7:58 pm IST
Updated : Dec 28, 2021, 7:58 pm IST
SHARE ARTICLE
BJP proves bad politics by trying to buy AAP's winning candidates: Chadha
BJP proves bad politics by trying to buy AAP's winning candidates: Chadha

'ਆਪ' ਵਲੋਂ ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਲੈ ਕੇ ਆਪਣੇ ਕੌਂਸਲਰਾਂ ਦੇ ਮੋਬਾਈਲ ਫੋਨ ਰਿਕਾਰਡਿੰਗ ਮੋਡ 'ਤੇ ਪਾਏ ਅਤੇ ਘਰਾਂ ਦੇ ਬਾਹਰ ਲਗਾਏ ਸੀਸੀਟੀਵੀ ਕੈਮਰੇ

ਕਿਹਾ, ਭਾਜਪਾ ਦੇ ਲਾਲਚ 'ਚ ਕਾਂਗਰਸ ਵਾਲੇ ਆ ਸਕਦੇ ਹਨ 'ਆਪ' ਵਾਲੇ ਨਹੀਂ ਆਉਂਦੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਅੱਜ ਮੰਗਲਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈਕੇ ਲੰਘੇ ਦਿਨ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ ਨੂੰ ਭਾਜਪਾ ਵਲੋਂ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਰਾਘਵ ਚੱਢਾ ਨੇ ਕਿਹਾ 'ਆਪ' ਨੇ ਭਾਜਪਾ ਦੀ ਇਸ ਘਟੀਆ ਰਾਜਨੀਤੀ ਨੂੰ ਜਨਤਕ ਕਰਨ ਦੇ ਮੰਤਵ ਨਾਲ ਆਪਣੇ ਕੌਂਸਰਲਾਂ ਨੂੰ ਆਪਣੇ ਮੋਬਾਈਲ ਫ਼ੋਨ ਰਿਕਾਰਡਿੰਗ ਮੋਡ 'ਤੇ ਪਾਉਣ ਦੀ ਹਿਦਾਇਤ ਦੇ ਦਿੱਤੀ ਹੈ ਅਤੇ ਉਹਨਾਂ ਦੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਹੁਣ ਭਾਜਪਾ ਨੇ ਇਸ ਤਰਾਂ ਦੀ ਕੋਈ ਵੀ ਹਰਕਤ ਕੀਤੀ ਤਾਂ ਉਹ 'ਆਪ' ਆਪਣੇ ਕੌਂਸਲਰਾਂ ਦੀ ਮੋਬਾਈਲ ਫ਼ੋਨ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਜਨਤਕ ਕਰਕੇ ਭਾਜਪਾ ਦੀ ਇਸ 'ਗੰਦੀ' ਰਾਜਨੀਤੀ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਰਾਘਵ ਚੱਢਾ ਨੇ ਇਸ ਗੱਲ 'ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ 'ਹੋਰਸ ਟਰੇਡਿੰਗ' ਦੀ  ਇਹ ਕਰਤੂਤ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਚੰਡੀਗੜ ਭਾਜਪਾ ਦੇ ਸੀਨੀਅਰ ਲੀਡਰਾਂ ਦੀ ਅਗੁਵਾਈ ਹੇਠ ਕੀਤੀ ਗਈ। ਉਹਨਾਂ ਦੱਸਿਆ ਕਿ ਲੰਘੀ ਦੇਰ ਰਾਤ ਉਹਨਾਂ ਦੀ ਪਾਰਟੀ ਦੇ ਤਿੰਨ ਕੌਂਸਲਰਾਂ ਨਾਲ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਸੰਪਰਕ ਕਰਕੇ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ।

ਉਹਨਾਂ ਕਿਹਾ ਕਿ ਨਿਗਮ ਚੋਣਾਂ ਵਿੱਚ ਕਰਾਰੀ ਹਰ ਮਿਲਣ ਤੋਂ ਬਾਅਦ ਭਾਜਪਾ ਦੇ ਇੱਕ ਹੋਰ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਰਾਘਵ ਚੱਢਾ ਨੇ ਦੱਸਿਆ ਕਿ ਭਾਜਪਾ ਵਲੋਂ ਉਹਨਾਂ ਦੇ ਦੋ ਕੌਂਸਲਰਾਂ ਨੂੰ ਪੰਜਾਹ-ਪੰਜਾਹ ਲੱਖ ਅਤੇ ਇੱਕ ਕੌਂਸਲਰ ਨੂੰ 75 ਲੱਖ ਰੁਪਏ ਦੇਕੇ ਖ਼ਰੀਦਣ ਦਾ ਯਤਨ ਕੀਤਾ ਗਿਆ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਵਲੋਂ ਇਥੇ ਚੰਡੀਗੜ ਵਿੱਚ ਸ਼ੁਰੂ ਕੀਤੇ ਗਏ ਇਸ 'ਆਪ੍ਰੇਸ਼ਨ ਕਮਲ' ਨੂੰ ਲੈਕੇ 'ਆਪ' ਦੇ ਕੌਂਸਲਰ ਕਿਸੀ ਵੀ ਤਰਾਂ ਦੇ ਲਾਲਚ ਵਿੱਚ ਆਉਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ 'ਆਪ' ਦੇ ਕੌਂਸਲਰ ਉਸ ਮਿੱਟੀ ਦੇ ਨਹੀਂ ਬਣੇ ਜੋ ਭਾਪਜਾ ਦੇ ਇਸ ਤਰਾਂ ਦੇ ਲਾਲਚ ਜਾਂ ਕਿਸੀ ਹੋਰ ਹਥਕੰਡੇ ਵਿੱਚ ਆ ਜਾਣਗੇ।

ਰਾਘਵ ਚੱਢਾ ਦੇ ਕਿਹਾ ਚੰਡੀਗੜ੍ਹ ਨਗਰ ਨਿਗਮ ਵਿੱਚ ਹੁਣ ਤੱਕ ਕਾਂਗਰਸ ਨੇ 12 ਅਤੇ ਭਾਜਪਾ ਨੇ 13 ਸਾਲ ਹਕੂਮਤ ਕੀਤੀ ਹੈ। ਇਸ ਦੌਰਾਨ ਦੋਵੇਂ ਪਾਰਟੀਆਂ ਵਲੋਂ ਕੀਤੀ ਗਈ ਕਥਿਤ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੋਂ ਬਾਅਦ ਹੁਣ ਚੰਡੀਗੜ੍ਹ ਵਾਸੀਆਂ ਨੇ ਇੱਕ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਇਹਨਾਂ ਨਿਗਮ ਚੋਣਾਂ ਵਿੱਚ ਸਮਰਥਨ ਦਿੱਤਾ ਹੈ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਸ਼ਹਿਰ ਵਾਸੀਆਂ ਨੇ ਅਰਵਿੰਦ ਕੇਰਜੀਵਾਲ ਦੇ ਵਿਕਾਸ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਨੂੰ ਪੂਰਾ ਸਮਰਥਨ ਦੇਕੇ ਨਿਗਮ ਚੋਣਾਂ ਵਿੱਚ 'ਆਪ' ਦੇ ਰਿਕਾਰਡ 14 ਉਮੀਦਵਾਰ ਨੂੰ ਜੇਤੂ ਬਣਾਇਆ ਹੈ। 'ਆਪ' ਦੀ ਇਸ ਸਫ਼ਲਤਾ ਤੋਂ ਬਾਅਦ ਭਾਜਪਾ ਵਲੋਂ ਚੰਡੀਗੜ ਦੇ ਨਾਗਰਿਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਇਸ ਘਟੀਆਂ ਹਰਕਤ ਨਾਲ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 'ਆਪ' ਦੇ ਕੌਂਸਲਰਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਨਾਲ ਭਾਜਪਾ ਦੀ ਕੌਮੀ ਲੀਡਰਸ਼ਿਪ ਨਾਲ ਮੁਲਾਕਾਤ ਕਰਵਾਉਣ ਸਮੇਤ ਹੋਰ ਵੀ ਕਈ ਤਰਾਂ ਦੇ ਲਾਲਚ ਦਿੱਤੇ ਗਏ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਰਾਘਵ ਚੱਢਾ ਨੇ ਦੱਸਿਆ ਕਿ ਭਾਜਪਾ ਵਲੋਂ ਗੋਆ, ਅਰੁਣਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਾਂਗ ਇਥੇ ਚੰਡੀਗੜ੍ਹ ਵਿੱਚ ਵੀ ਇਹ 'ਆਪ੍ਰੇਸ਼ਨ ਕਮਲ' ਚਲਾ ਕੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿ  ਭਾਜਪਾ ਦੇ ਲਾਲਚ ਵਿੱਚ ਕਾਂਗਰਸ ਵਾਲੇ ਆ ਸਕਦੇ ਹਨ 'ਆਪ' ਵਾਲੇ ਨਹੀਂ। ਕਿਉਂਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਹੈ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਾਰਟੀ ਦਾ ਸੱਚਾ ਸਿਪਾਹੀ ਹੈ। ਉਹਨਾਂ ਕਿਹਾ ਕਿ 'ਆਪ' ਭਾਜਪਾ ਦੀ ਇਸ ਗੰਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਲੋੜ ਪੈਣ 'ਤੇ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ।

ਰਾਘਵ ਚੱਢਾ ਨੇ ਦੱਸਿਆ ਕਿ ਚੰਡੀਗੜ੍ਹ ਨਿਗਮ ਚੋਣਾਂ ਵਿੱਚ 'ਆਪ' ਦੇ ਜੇਤੂ ਉਮੀਦਵਾਰਾਂ ਨੂੰ ਹੱਲਾ ਸ਼ੇਰੀ ਦੇਣ ਅਤੇ ਇਹਨਾਂ ਚੋਣਾਂ ਵਿੱਚ ਹਾਰਨ ਵਾਲੇ ਉਮਮੀਦਵਾਰ ਦੀ ਹੌਂਸਲਾਫ਼ਜ਼ਾਈ ਲਈ 'ਆਪ' ਸਰਪ੍ਰਸਤ ਅਰਵਿੰਦ ਕੇਰਜੀਵਾਲ ਇਸੀ ਮਹੀਨੇ ਚੰਡੀਗੜ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਵਲੋਂ ਮੀਟਿੰਗ ਕਰਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਰਾਘਵ ਚੱਢਾ ਨੇ ਕਿਹਾ ਕਿ ਚੰਡੀਗੜ੍ਹ ਦੀ ਤਰਾਂ ਪੰਜਾਬ ਦੇ ਲੋਕ ਵੀ ਉਥੋਂ ਦੀਆਂ ਰਿਵਾਇਤੀ ਪਾਰਟੀਆਂ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬੇ ਸ਼ਾਸਨ ਤੋਂ ਤੰਗ ਆ ਚੁਕੇ ਹਨ। ਉਹਨਾਂ ਕਿਹਾ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ-ਭਾਜਪਾ ਨੇ ਰਾਜ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਹਨਾਂ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਚੁਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਦੇ ਬਦਲ ਦੇ ਰੂਪ ਵਿੱਚ ਦੇਖ  ਰਹੇ ਹਨ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸਦਾ ਦਿਲ ਪੰਜਾਬ ਦੀ ਖੁਸ਼ਹਾਲੀ ਲਈ ਧੜਕਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਦੇ ਕੇਵਲ ਦੋ ਜਾਂ ਚਾਰ ਵਿਧਾਇਕ ਹੀ ਰਹਿ ਜਾਣਗੇ ਬਾਕੀ ਦੇ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦਾ ਲੜ ਫੜ ਲੈਣਗੇ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਕਾਂਗਰਸ ਨੂੰ ਨਾ ਪਾਉਣ। ਉਹਨਾਂ ਕਿਹਾ ਕਿ ਇਸ ਨਾਲ ਉਹ ਆਪਣੇ ਕੀਮਤੀ ਵੋਟ ਖਰਾਬ ਹੀ ਕਰਨਗੇ,ਕਿਉਂਕਿ ਪੰਜਾਬ ਵਿਚੋਂ ਕਾਂਗਰਸ ਦਾ ਵਜੂਦ ਖਤਮ ਹੋਣ ਦੇ ਕੰਢੇ 'ਤੇ ਹੈ।

BJP proves bad politics by trying to buy AAP's winning candidates: ChadhaBJP proves bad politics by trying to buy AAP's winning candidates: Chadha

ਇਸ ਮੌਕੇ ਆਮ ਆਦਮੀ ਪਾਰਟੀ ਚੰਡੀਗੜ ਦੇ ਕੋ-ਇੰਚਾਰਜ ਪ੍ਰਦੀਪ ਛਾਬੜਾ, ਪ੍ਰਧਾਨ ਪ੍ਰੇਮ ਗਰਗ, ਚੰਡੀਗੜ ਨਿਗਮ ਚੋਣਾਂ ਲਈ ਇੰਚਾਰਜ ਚੰਦਰਮੁਖੀ ਸ਼ਰਮਾਂ ਸਮੇਤਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement