
ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਆਸਟ੍ਰੇਲੀਆਈ ਸ਼ਖ਼ਸ ਨੂੰ ਪਿਆ ਮਹਿੰਗਾ
ਸਾਲ 9999 ਤਕ ਦੇਸ਼ ਛੱਡਣ 'ਤੇ ਪਾਬੰਦੀ
ਤੇਲ ਅਵੀਵ/ਸਿਡਨੀ, 27 ਦਸੰਬਰ : ਆਸਟ੍ਰੇਲੀਆ ਦੇ ਇਕ ਸ਼ਖਸ ਲਈ ਤਲਾਕ ਲੈਣਾ ਵੱਡੀ ਮੁਸੀਬਤ ਬਣ ਗਿਆ ਹੈ | ਇਜ਼ਰਾਈਲ ਦੇ ਇਕ ਅਨੋਖੇ ਤਲਾਕ ਕਾਨੂੰਨ ਕਾਰਨ ਇਸ ਆਸਟ੍ਰੇਲੀਆਈ ਸ਼ਖਸ ਦੇ ਹੁਣ ਸਾਲ 9999 ਤੱਕ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿਤੀ ਗਈ ਹੈ | ਇਸ ਸ਼ਖਸ ਦਾ ਨਾਮ ਨੋਮ ਹੁਪਰਟ (44) ਹੈ | ਇਕ ਸਥਾਨਕ ਅਦਾਲਤ ਨੇ 2013 ਵਿਚ ਨੋਮ ਹੁਪਰਟ ਨੂੰ Tਸਟੇ-ਆਫ-ਐਗਜ਼ਿਟ'' ਜਾਰੀ ਕੀਤਾ ਸੀ, ਜਿਸ ਵਿਚ ਉਸ ਨੂੰ 31 ਦਸੰਬਰ, 9999 ਤਕ ਦੇਸ਼ ਛੱਡਣ ਤੋਂ ਰੋਕ ਦਿਤਾ ਗਿਆ ਸੀ ਜਾਂ ਜਦੋਂ ਤਕ ਉਹ ਭਵਿੱਖ ਵਿਚ ਬਾਲ ਸਹਾਇਤਾ ਭੁਗਤਾਨਾਂ ਵਿਚ 3 ਮਿਲੀਅਨ ਡਾਲਰ (18 ਕਰੋੜ 19 ਲੱਖ ਰੁਪਏ) ਤੋਂ ਵੱਧ ਦਾ ਭੁਗਤਾਨ ਨਹੀਂ ਕਰਦਾ | ਨੋਮ ਹੁਪਰਟ ਸਾਲ 2012 ਵਿਚ ਇਜ਼ਰਾਈਲ ਆਇਆ ਸੀ ਤਾਂ ਜੋ ਉਹ ਆਪਣੇ ਬੱਚੇ ਦੇ ਕਰੀਬ ਰਹਿ ਸਕੇ | ਇਸ ਤੋਂ ਇਕ ਸਾਲ ਪਹਿਲਾਂ ਹੀ ਉਸ ਦੀ ਸਾਬਕਾ ਪਤਨੀ ਇਜਰਾਈਲ ਆ ਕੇ ਰਹਿਣ ਲੱਗ ਪਈ ਸੀ | ਨੋਮ ਦੇ ਉੱਥੇ ਪਹੁੰਚਣ ਤੋਂ ਬਾਅਦ ਸਾਬਕਾ ਪਤਨੀ ਨੇ ਇਜਰਾਈਲ ਦੀ ਇਕ ਅਦਾਲਤ ਵਿਚ ਤਲਾਕ ਦਾ ਮੁਕੱਦਮਾ ਦਾਇਰ ਕੀਤਾ ਸੀ | ਸਾਲ 2013 ਵਿਚ ਇਜਰਾਈਲ ਦੀ ਅਦਾਲਤ ਨੇ ਨੋਮ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿਤੀ | ਅਦਾਲਤ ਨੇ ਤਰਕ ਦਿਤਾ ਸੀ ਕਿ ਨੋਮ ਨੂੰ ਹਰ ਮਹੀਨੇ 5 ਹਜ਼ਾਰ ਇਜਰਾਇਲੀ ਮੁਦਰਾ ਦੇ ਰੂਪ ਵਿਚ ਚੁਕਾਉਣੀ ਹੋਵੇਗੀ |