
ਕਿਹਾ- ਜਾਂ ਤਾਂ ਰੱਖਿਆ ਬਜਟ ਵਿੱਚ ਤੇਜ਼ੀ ਨਾਲ ਵਾਧਾ ਕਰੋ ਜਾਂ ਸੁਰੱਖਿਆ ਖ਼ਤਰੇ ਨੂੰ ਘਟਾਓ
ਰਾਸ਼ਟਰੀ ਸੁਰੱਖਿਆ ਯਥਾਰਥਵਾਦੀ ਪਹੁੰਚ ਦੀ ਮੰਗ ਕਰਦੀ ਹੈ : ਮਨੀਸ਼ ਤਿਵਾੜੀ
ਕਿਹਾ- ਜਾਂ ਤਾਂ ਰੱਖਿਆ ਬਜਟ ਵਿੱਚ ਤੇਜ਼ੀ ਨਾਲ ਵਾਧਾ ਕਰੋ ਜਾਂ ਸੁਰੱਖਿਆ ਖ਼ਤਰੇ ਨੂੰ ਘਟਾਓ
ਚੰਡੀਗੜ੍ਹ : ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੀ ਕਿਤਾਬ 'ਪਿਛਲੇ ਵੀਹ ਸਾਲਾਂ ਦੌਰਾਨ ਦੱਸ ਵੱਡੇ ਸਵਾਲ' ਦਾ ਅੱਜ ਰਿਲੀਜ਼ ਸਮਾਗਮ ਹੋਇਆ ਜਿਸ ਵਿੱਚ ਦੇਸ਼ ਦੀ ਅੰਦਰੂਨੀ ਸੁਰੱਖਿਆ ਬਾਰੇ ਚਰਚਾ ਕੀਤੀ ਗਈ। ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਨੀਸ਼ ਤਿਵਾੜੀ ਨੇ ਕਿਹਾ ਕਿ ਜੋ ਸਿਆਸੀ ਪਾਰਟੀਆਂ ਦੇ ਆਗੂ ਫਿਰਕੂ ਬਿਆਨਬਾਜ਼ੀ ਕਰਦੇ ਹਨ ਉਸ ਨਾਲ ਵੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਮੱਤਭੇਦ ਭੁਲਾ ਕੇ ਇੱਕ ਸੋਚ ਤਹਿਤ ਹੀ ਚੱਲਣਾ ਚਾਹੀਦਾ ਹੈ।
ਤਿਵਾੜੀ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਪਹੁੰਚ ਯਥਾਰਥ ਅਤੇ ਨਿਮਰਤਾ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਆਪਣੀ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਤੋਂ ਬਾਅਦ ਹਾਜ਼ਰੀਨਾਂ ਨੂੰ ਸੰਬੋਧਨ ਕਰਦੇ ਹੋਏ ਤਿਵਾੜੀ ਨੇ ਕਿਹਾ, “ਤੁਸੀਂ ਜਾਂ ਤਾਂ ਰੱਖਿਆ ਬਜਟ ਵਿੱਚ ਤੇਜ਼ੀ ਨਾਲ ਵਾਧਾ ਕਰੋ ਜਾਂ ਸੁਰੱਖਿਆ ਖ਼ਤਰੇ ਨੂੰ ਘਟਾਓ।”
ਦੱਸ ਦੇਈਏ ਕਿ ਇਹ ਕਿਤਾਬ ਸਾਬਕਾ ਸੈਨਾ ਮੁਖੀ ਜਨਰਲ ਵੀਪੀ ਮਲਿਕ ਦੁਆਰਾ ਇੱਕ ਸਮਾਗਮ ਵਿੱਚ ਰਿਲੀਜ਼ ਕੀਤੀ ਗਈ ਜਿਸ ਵਿੱਚ ਸ਼ਹਿਰ ਦੇ ਸਮਾਜ ਦੇ ਇੱਕ ਸਮੂਹ ਨੇ ਹਿੱਸਾ ਲਿਆ। ਚੰਡੀਗੜ੍ਹ ਸਾਹਿਤ ਸਭਾ ਵੱਲੋਂ ਰੂਪਾ ਪ੍ਰਕਾਸ਼ਨ,ਜੋ ਕਿ ਇਸ ਕਿਤਾਬ ਦੇ ਪ੍ਰਕਾਸ਼ਕ ਹਨ, ਨਾਲ ਮਿਲ ਕੇ ਇਹ ਸਮਾਗਮ ਕਰਵਾਇਆ।
National Security Demands Realistic Approach: Manish Tewari
ਰਣਨੀਤੀ ਮਾਮਲਿਆਂ ਵਿੱਚ ਮਾਹਰ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜਿਥੋਂ ਤੱਕ ਸੁਰੱਖਿਆ ਦਾ ਸਬੰਧ ਹੈ, ਭਾਰਤ ਗੰਭੀਰ ਸਥਿਤੀ ਵਿੱਚ ਸੀ। ਉਨ੍ਹਾਂ ਕਿਹਾ ਕਿ ਚੀਨ ਨਾਲ ਚਲ ਰਹੇ ਇਸ ਮੁੱਦੇ ਨੂੰ ਸੁਲਝਾਉਣਾ ਹੋਵੇਗਾ। ਇਹ ਹਿੰਸਕ ਤਰੀਕੇ ਨਾਲ ਨਹੀਂ ਸਗੋਂ ਪਿਆਰ ਅਤੇ ਨਿਮਰਤਾ ਨਾਲ ਹਲ੍ਹ ਕੀਤਾ ਜਾ ਸਕਦਾ ਹੈ। ਤਿਵਾੜੀ ਨੇ ਕਿਹਾ ਕਿ ਇਹ ਮੰਨਣ ਦੀ ਜ਼ਰੂਰਤ ਹੈ ਕਿ ਚੀਨ ਨਾਲ ਭਾਰਤ ਦੀ ਸ਼ਕਤੀ (ਸਮੀਕਰਨ) ਚੀਨ ਦੇ ਪੱਖ ਵਿੱਚ 1:5 ਹੈ।
National Security Demands Realistic Approach: Manish Tewari
ਇਸ ਮੌਕੇ 'ਤੇ ਬੋਲਦਿਆਂ ਜਨਰਲ ਮਲਿਕ ਨੇ ਕਿਹਾ ਕਿ ਭਾਰਤ ਵਿਆਪਕ ਸ਼ਕਤੀ ਦੇ ਮਾਮਲੇ ਵਿੱਚ ਚੀਨ ਦੇ ਕਿਸੇ ਵੀ ਤਰ੍ਹਾਂ ਨੇੜੇ ਨਹੀਂ ਹੈ, ਜਿਸਦਾ ਮਤਲਬ ਨਾ ਸਿਰਫ ਫ਼ੌਜੀ ਸ਼ਕਤੀ ਹੈ, ਸਗੋਂ ਆਰਥਿਕ ਸ਼ਕਤੀ ਵੀ ਹੈ। ਉਨ੍ਹਾਂ ਕਿਹਾ, ਚੀਨ ਦੀ ਨੀਅਤ ਹਮੇਸ਼ਾਂ ਖ਼ਰਾਬ ਸੀ ਅਤੇ ਉਨ੍ਹਾਂ ਨੇ ਤਿਵਾੜੀ ਨਾਲ ਸਹਿਮਤੀ ਪ੍ਰਗਟਾਈ ਕਿ ਚੀਨੀ ਸਿਰਫ ਮੁੜ ਇਕਜੁੱਟ ਹੋਣ ਲਈ ਵੱਖਰੇ ਹੋਏ ਹਨ ਅਤੇ ਭਾਰਤ ਨੂੰ ਹਮੇਸ਼ਾਂ ਚੌਕਸ ਰਹਿਣ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ ਸਾਬਕਾ ਫ਼ੌਜ ਮੁਖੀ ਨੇ ਕਿਹਾ, ਭਾਰਤ ਦਾ ਰੱਖਿਆ ਅਤੇ ਸੁਰੱਖਿਆ ਰਿਕਾਰਡ ਨਕਾਰਾਤਮਕ ਤੋਂ ਜ਼ਿਆਦਾ ਸਕਾਰਾਤਮਕ ਸੀ। ਉਨ੍ਹਾਂ ਕਿਹਾ, ਇਸ ਦਾ ਸਿਹਰਾ ਸਿਆਸਤਦਾਨਾਂ ਨੂੰ ਘੱਟ ਅਤੇ ਕਾਰਜਸ਼ੀਲ ਪੱਧਰ 'ਤੇ ਸਿਆਸੀ ਉਦੇਸ਼ ਨੂੰ ਪੂਰਾ ਕਰਨ ਵਾਲਿਆਂ ਨੂੰ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਜਨਰਲ ਮਲਿਕ ਨੇ ਸਿਆਸਤਦਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਫ਼ੌਜ ਨੂੰ ਆਪਣੀ ਰਾਜਨੀਤੀ ਤੋਂ ਦੂਰ ਰੱਖਣ।
National Security Demands Realistic Approach: Manish Tewari
ਜਨਰਲ ਮਲਿਕ ਨੇ ਕਿਤਾਬ ਵਿਚ ਤਿਵਾੜੀ ਦੀਆਂ ਟਿੱਪਣੀਆਂ ਨਾਲ ਸਹਿਮਤੀ ਜਤਾਈ ਕਿ ਭਾਰਤ ਨੂੰ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਸੀ। ਸਾਬਕਾ ਆਈਏਐਸ ਅਧਿਕਾਰੀ ਵਿਵੇਕ ਅਤਰੇ ਵਲੋਂ ਇਹ ਕਿਤਾਬ ਲੋਕਾਂ ਦੇ ਰੂਬਰੂ ਕੀਤੀ ਗਈ। ਦੱਸ ਦੇਈਏ ਕਿ ਭਰੇ ਇੱਕ ਚੰਗੇ ਲੇਖਕ ਅਤੇ ਇੱਕ ਪ੍ਰੇਰਣਾਦਾਇਕ ਬੁਲਾਰੇ ਵੀ ਹਨ।