ਸਿੱਖ ਨੌਜਵਾਨ ਨੇ ਬਿ੍ਟਿਸ਼ ਮਹਾਰਾਣੀ ਨੂੰ ਦਿਤੀ ਮਾਰਨ ਦੀ ਧਮਕੀ, ਗਿ੍ਫ਼ਤਾਰ
Published : Dec 28, 2021, 7:19 am IST
Updated : Dec 28, 2021, 7:19 am IST
SHARE ARTICLE
image
image

ਸਿੱਖ ਨੌਜਵਾਨ ਨੇ ਬਿ੍ਟਿਸ਼ ਮਹਾਰਾਣੀ ਨੂੰ ਦਿਤੀ ਮਾਰਨ ਦੀ ਧਮਕੀ, ਗਿ੍ਫ਼ਤਾਰ

ਸਿੱਖ ਨੌਜਵਾਨ ਨੇ ਬਿ੍ਟਿਸ਼ ਮਹਾਰਾਣੀ ਨੂੰ  ਦਿਤੀ ਮਾਰਨ ਦੀ ਧਮਕੀ, ਗਿ੍ਫ਼ਤਾਰ

ਲੰਡਨ, 27 ਦਸੰਬਰ : ਜਲਿ੍ਹਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਇਕ ਨੌਜਵਾਨ ਤੀਰ-ਕਮਾਨ ਸਮੇਤ ਬਿ੍ਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਮਹਿਲ ਵਿਚ ਦਾਖ਼ਲ ਹੋਇਆ | ਬਿ੍ਟਿਸ਼ ਮਹਾਰਾਣੀ ਐਲਿਜ਼ਾਬੈਥ ਕਿ੍ਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਹੈ | ਦਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਨੇ ਬਿਆਨ ਵਿਚ ਅਪਣਾ ਨਾਮ ਜਸਵੰਤ ਸਿੰਘ ਚੈਲ ਦਸਿਆ ਅਤੇ ਉਸ ਦੀ ਉਮਰ 19 ਸਾਲ ਹੈ | ਉਹ 1919 ਵਿਚ ਅੰਮਿ੍ਤਸਰ ਕਤਲੇਆਮ ਦਾ ਬਦਲਾ ਲੈਣ ਲਈ ਰਾਣੀ ਨੂੰ  ਮਾਰਨ ਆਇਆ ਸੀ | ਪੁਲਿਸ ਨੇ ਉਸ ਨੂੰ  ਮਾਨਸਕ ਸਿਹਤ ਐਕਟ ਤਹਿਤ ਹਿਰਾਸਤ ਵਿਚ ਲੈ ਲਿਆ ਹੈ |
'ਦਿ ਸਨ' ਦੀ ਰਿਪੋਰਟ ਮੁਤਾਬਕ ਲੰਡਨ ਪੁਲਿਸ ਉਸ ਦੀ ਮਾਨਸਕ ਸਿਹਤ ਦੀ ਜਾਂਚ ਕਰਵਾ ਰਹੀ ਹੈ | ਨੌਜਵਾਨ ਨੂੰ  ਮੈਡੀਕਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਰਖਿਆ ਗਿਆ ਹੈ | ਇਸ ਘਟਨਾ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਹਮਲਾਵਰ ਨੌਜਵਾਨ ਤੀਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ | ਨੌਜਵਾਨ ਨੇ ਕਿ੍ਸਮਿਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ 'ਤੇ ਇਕ ਵੀਡੀਓ ਅਪਲੋਡ ਕੀਤਾ ਸੀ | ਉਸ ਨੂੰ  ਵਿੰਡਸਰ ਕੈਸਲ ਦੇ ਅੰਦਰੋਂ ਹਿਰਾਸਤ ਵਿਚ ਲਿਆ ਗਿਆ ਹੈ |
ਨੌਜਵਾਨ ਹਮਲਾਵਰ ਨੇ ਆਪਣੀ ਆਵਾਜ਼ ਲੁਕਾਉਣ ਲਈ ਫ਼ਿਲਟਰ ਦੀ ਵਰਤੋਂ ਕੀਤੀ ਹੈ | ਉਸ ਨੇ ਹੁਡੀ ਅਤੇ ਇਕ ਮਾਸਕ ਪਾਇਆ ਹੋਇਆ ਸੀ | ਉਸ ਦਾ ਪਹਿਰਾਵਾ ਸਟਾਰ ਵਾਰਜ਼ ਫਿਲਮ ਤੋਂ ਪ੍ਰੇਰਿਤ ਜਾਪਦਾ ਹੈ | ਉਸ ਨੇ ਵੀਡੀਓ 'ਚ ਕਿਹਾ ਕਿ ਮੈਨੂੰ ਮੁਆਫ਼ ਕਰਨਾ | ਮੈਂ ਜੋ ਕੁਝ ਕੀਤਾ, ਉਸ ਲਈ ਮੁਆਫ਼ੀ ਚਾਹੁੰਦਾ ਹਾਂ ਅਤੇ ਜੋ ਮੈਂ ਕਰਾਂਗਾ ਉਸ ਲਈ ਵੀ ਮੁਆਫੀ ਚਾਹਾਂਗਾ | ਮੈਂ ਮਹਾਰਾਣੀ ਐਲਿਜ਼ਾਬੈਥ ਨੂੰ  ਮਾਰਨ ਦੀ ਕੋਸ਼ਿਸ਼ ਕਰਾਂਗਾ | ਇਹ 1919 ਦੇ ਜਲਿ੍ਹਆਂਵਾਲਾ ਬਾਗ ਸਾਕੇ ਵਿਚ ਮਾਰੇ ਗਏ ਲੋਕਾਂ ਦਾ ਬਦਲਾ ਹੈ |
ਨੌਜਵਾਨ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ, ਜਿਨ੍ਹਾਂ ਨੂੰ  ਜਲਿਆਂਵਾਲਾ ਬਾਗ 'ਚ ਸ਼ਹੀਦ ਕੀਤਾ ਗਿਆ ਸੀ | ਉਨ੍ਹਾਂ ਨੂੰ  ਉਨ੍ਹਾਂ ਦੀ ਨਸਲ ਕਾਰਨ ਤੰਗ ਕੀਤਾ ਗਿਆ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ | ਮੈਂ ਇਕ ਭਾਰਤੀ ਸਿੱਖ ਹਾਂ | ਮੇਰਾ ਨਾਮ ਜਸਵੰਤ ਸਿੰਘ ਚੈਲ ਹੈ | ਫ਼ਿਲਹਾਲ ਮੇਰਾ ਨਾਮ ਡਾਰਥ ਜੋਨਜ਼ ਹੈ |
ਇੱਥੇ ਦੱਸ ਦੇਈਏ ਕਿ ਜਲਿ੍ਹਆਂਵਾਲਾ ਬਾਗ ਦੇ ਸਾਕੇ ਵਿਚ ਅੰਗਰੇਜ਼ਾਂ ਵਲੋਂ 379 ਲੋਕਾਂ ਨੂੰ  ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਗਿਆ ਸੀ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ | ਇਸ ਵੀਡੀਓ ਤੋਂ ਇਲਾਵਾ ਸਨੈਪਚੈਟ 'ਤੇ ਇਕ ਸੰਦੇਸ਼ ਵੀ ਦਿਤਾ ਗਿਆ ਸੀ | ਇਸ 'ਚ ਕਿਹਾ ਗਿਆ ਸੀ ਕਿ ਜਿਨ੍ਹਾਂ ਨਾਲ ਮੈਂ ਗ਼ਲਤ ਕੀਤਾ ਹੈ ਜਾਂ ਉਨ੍ਹਾਂ ਨਾਲ ਝੂਠ ਬੋਲਿਆ ਹੈ, ਉਹ ਮੈਨੂੰ ਮੁਆਫ਼ ਕਰ ਦੇਣ |
ਨੌਜਵਾਨ ਨੇ ਕਿਹਾ ਕਿ ਜੇਕਰ ਇਹ ਸੰਦੇਸ਼ ਤੁਹਾਨੂੰ ਮਿਲ ਗਿਆ ਹੈ ਤਾਂ ਜਾਣ ਲੈਣਾ ਕਿ ਮੇਰੀ ਮੌਤ ਨੇੜੇ ਹੈ | ਕਿਰਪਾ ਕਰ ਕੇ ਇਸ ਖਬਰ ਨੂੰ  ਉਨ੍ਹਾਂ ਨਾਲ ਸਾਂਝਾ ਕਰੋ ਜੋ ਦਿਲਚਸਪੀ ਰੱਖਦੇ ਹਨ | ਪੁਲਿਸ ਨੇ ਅਜੇ ਤੱਕ ਹਮਲਾਵਰ ਦਾ ਨਾਮ ਜਾਰੀ ਨਹੀਂ ਕੀਤਾ | ਪੁਲਿਸ ਨੇ ਦਸਿਆ ਕਿ ਹਮਲਾਵਰ ਪੈਲੇਸ ਦੇ ਬਾਗ 'ਚ ਘੁੰਮਦੇ ਹੋਏ ਸੀਸੀਟੀਵੀ 'ਚ ਕੈਦ ਹੋ ਗਿਆ | ਉਹ ਬਾਹਰਲੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਸੀ | ਬਿ੍ਟਿਸ ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement