ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਮਾਮਲਾ: PGI ਅਤੇ GMCH-32 ਨੂੰ ਨੋਟਿਸ ਜਾਰੀ
Published : Dec 28, 2022, 4:39 pm IST
Updated : Dec 28, 2022, 4:39 pm IST
SHARE ARTICLE
Notice issued to PGI and GMCH-32
Notice issued to PGI and GMCH-32

ਇਸ ਦੇ ਨਾਲ ਹੀ ਇਹ ਨੋਟਿਸ ਦੋ ਵਿਦਿਅਕ ਸੰਸਥਾਵਾਂ ਅਤੇ 4 ਹਾਊਸਿੰਗ ਸੁਸਾਇਟੀਆਂ ਸਮੇਤ ਇਕ ਮਾਰਕੀਟ ਕਮੇਟੀ ਨੂੰ ਦਿੱਤਾ ਗਿਆ ਹੈ।

 

ਚੰਡੀਗੜ੍ਹ: ਨਗਰ ਨਿਗਮ ਨੇ ਚੰਡੀਗੜ੍ਹ ਦੇ ਦੋ ਵੱਡੇ ਹਸਪਤਾਲਾਂ ਪੀਜੀਆਈ ਅਤੇ ਜੀਐਮਸੀਐਚ-32 ਨੂੰ ਚੇਤਾਵਨੀ ਦਿੱਤੀ ਹੈ। ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਇਹਨਾਂ ਹਸਪਤਾਲਾਂ ਨੂੰ ਜੁਰਮਾਨਾ ਅਤੇ ਅਪਰਾਧਿਕ ਕਾਰਵਾਈ ਹੋ ਸਕਦੀ ਹੈ। ਨਿਗਮ ਨੇ ਦੋਵਾਂ ਹਸਪਤਾਲਾਂ ਨੂੰ ਅੰਤਿਮ ਨੋਟਿਸ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਹ ਨੋਟਿਸ ਦੋ ਵਿਦਿਅਕ ਸੰਸਥਾਵਾਂ ਅਤੇ 4 ਹਾਊਸਿੰਗ ਸੁਸਾਇਟੀਆਂ ਸਮੇਤ ਇਕ ਮਾਰਕੀਟ ਕਮੇਟੀ ਨੂੰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Year Ender 2022: ਇਸ ਸਾਲ ਬਾਲੀਵੁੱਡ ’ਤੇ ਭਾਰੀ ਰਹੀਆਂ ਦੱਖਣੀ ਫਿਲਮਾਂ, ਇਹਨਾਂ ਫਿਲਮਾਂ ਨੇ ਕੀਤੀ ਰਿਕਾਰਡ ਤੋੜ ਕਮਾਈ 

ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨਾ ਅਤੇ ਪ੍ਰਸ਼ਾਸਨਿਕ ਚਾਰਜਿਜ਼ ਵੀ ਵਸੂਲੇ ਜਾ ਸਕਦੇ ਹਨ। ਇਸ ਦੇ ਨਾਲ ਹੀ ਵਾਤਾਵਰਨ ਸੁਰੱਖਿਆ ਐਕਟ, 1986 ਦੀ ਧਾਰਾ 15 ਤਹਿਤ ਐਫਆਈਆਰ ਦਰਜ ਕਰਨ ਦੇ ਹੁਕਮ ਵੀ ਜਾਰੀ ਕੀਤੇ ਜਾ ਸਕਦੇ ਹਨ। ਨਿਗਮ ਦਾ ਕਹਿਣਾ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੇ ਨਿਯਮ 4(7) ਦੀ ਪਾਲਣਾ ਨਾ ਕਰਨ 'ਤੇ ਪ੍ਰਤੀ ਮਹੀਨਾ 20,000 ਰੁਪਏ ਦਾ ਜੁਰਮਾਨਾ ਅਤੇ ਪ੍ਰਬੰਧਕੀ ਖਰਚੇ ਲਗਾਏ ਜਾਣਗੇ। ਦੂਜੇ ਪਾਸੇ ਬਾਕੀ ਬਚਦਾ ਕੂੜਾ ਨਿਗਮ ਨੂੰ ਨਾ ਪਹੁੰਚਾਉਣ ਦੀ ਸੂਰਤ ਵਿੱਚ 2000 ਰੁਪਏ ਪ੍ਰਤੀ ਦਿਨ ਜੁਰਮਾਨਾ ਕੀਤਾ ਜਾਵੇਗਾ। ਨਿਗਮ ਨੇ ਇਹਨਾਂ ਸੰਸਥਾਵਾਂ ਨੂੰ ਇਸ ਨੂੰ ਅੰਤਿਮ ਨੋਟਿਸ ਮੰਨ ਕੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: ਕਾਂਗਰਸ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ, 'ਭਾਰਤ ਜੋੜੋ ਯਾਤਰਾ' ਦੀ ਸੁਰੱਖਿਆ ’ਚ ਕੁਤਾਹੀ ਹੋਣ ਦਾ ਕੀਤਾ ਦਾਅਵਾ

ਪੀਜੀਆਈ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਤੋਂ ਇਲਾਵਾ ਪੰਜਾਬ ਯੂਨੀਵਰਸਿਟੀ (ਪੀਯੂ), ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ), ਸੈਕਟਰ 50 ਦੀ ਬੀਐਸਐਨਐਲ ਸੁਸਾਇਟੀ ਅਤੇ ਪ੍ਰੋਗਰੈਸਿਵ ਸੁਸਾਇਟੀ, ਸੈਕਟਰ 48 ਦੀ ਕੇਂਦਰੀ ਵਿਹਾਰ ਸੁਸਾਇਟੀ ਅਤੇ ਸੈਕਟਰ 49 ਦੀ ਪੁਸ਼ਪਕ ਸੁਸਾਇਟੀ ਅਤੇ ਮਾਰਕੀਟ ਕਮੇਟੀ ਸੈਕਟਰ 26 ਨੂੰ ਇਹ ਨੋਟਿਸ ਭੇਜੇ ਗਏ ਹਨ। ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਇਹ ਵੱਡੇ ਬਲਕ ਵੇਸਟ ਜਨਰੇਟਰ (BWGs) ਹਨ।

ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਕਾਰਵਾਈ, 10 ਕਿਲੋ ਹੈਰੋਇਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ

ਨਿਗਮ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਹੋ ਸਕੇ ਕੂੜੇ ਦੀ ਪ੍ਰੋਸੈਸਿੰਗ, ਟ੍ਰੀਟਮੈਂਟ ਅਤੇ ਕੰਪੋਸਟਿੰਗ ਜਾਂ ਬਾਇਓਮੀਥੇਨੇਸ਼ਨ ਰਾਹੀਂ ਆਪਣੇ ਖੇਤਰ ਵਿਚ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਕੀ ਬਚਦਾ ਕੂੜਾ ਨਿਗਮ ਵੱਲੋਂ ਨਿਯੁਕਤ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ। ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਨਿਗਮ ਦੇ ਫੀਲਡ ਸੁਪਰਵਾਈਜ਼ਰੀ ਸਟਾਫ਼ ਨੇ ਨਿਰੀਖਣ ਕੀਤਾ ਸੀ। ਇਹ ਪਾਇਆ ਗਿਆ ਕਿ ਵਿਧਾਨਿਕ ਵਿਵਸਥਾਵਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹਨਾਂ ਸੰਸਥਾਵਾਂ ਵੱਲੋਂ ਨਿਯਮਾਂ ਅਨੁਸਾਰ ਕੂੜੇ ਦੀ ਪ੍ਰੋਸੈਸਿੰਗ ਵੀ ਨਹੀਂ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ SWM ਨਿਯਮਾਂ 2016 ਦੀ ਪਾਲਣਾ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement