ਵਿਧਾਇਕਾ ਮਾਣੂੰਕੇ ਸਦਕਾ ਸ਼ਹੀਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਨੂੰ ਪੰਜ ਵੈਂਟੀਲੇਟਰ ਭੇਂਟ
Published : Dec 28, 2022, 7:46 pm IST
Updated : Dec 28, 2022, 7:46 pm IST
SHARE ARTICLE
Five ventilators were presented to the civil hospital on the occasion of Martyrdom Day for the sake of MLA Manunke
Five ventilators were presented to the civil hospital on the occasion of Martyrdom Day for the sake of MLA Manunke

ਹਸਪਤਾਲ ਵਿੱਚ ਐਮਰਜੈਂਸੀ ਮੌਕੇ ਬੱਚਿਆਂ ਨੂੰ ਮਿਲੇਗੀ ਵੱਡੀ ਰਾਹਤ

 

ਜਗਰਾਉਂ  - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਇੰਡੀਆ ਕੋਵਿਡ ਐਸ.ਓ.ਐਸ. ਸੰਸਥਾ ਵੱਲੋਂ ਜੱਚਾ-ਬੱਚਾ ਸਿਵਲ ਹਸਪਤਾਲ ਜਗਰਾਉਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਪੰਜ ਨਾਨ ਇੰਨਵੈਂਸ ਵੈਂਟੀਲੇਟਰ ਕਿੱਟ ਸੀ-ਪਾਈਪ ਸੈਟ ਭੇਂਟ ਕੀਤੇ ਗਏ ਹਨ, ਜੋ ਵੈਂਟੀਲੇਟਰ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਅਤੇ ਐਮਰਜੈਂਸੀ ਮੌਕੇ ਬੱਚਿਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ। ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਇੰਡੀਆ ਕੋਵਿਡ ਐਸ.ਓ.ਐਸ. ਸੰਸਥਾ ਦੇ ਹਰਪ੍ਰੀਤ ਸਿੰਘ ਉਬਰਾਏ ਅਤੇ ਰਵਿੰਦਰ ਸਿੰਘ ਉਬਰਾਏ ਨਾਲ ਰਾਬਤਾ ਕਰਕੇ ਸਿਵਲ ਹਸਪਤਾਲ ਲਈ ਸੀ-ਪਾਈਪ ਸੈਟ ਭੇਂਟ ਕਰਨ ਲਈ ਕਿਹਾ, ਜੋ ਉਹਨਾਂ ਵੱਲੋਂ ਅੱਜ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 'ਤੇ ਭੇਂਟ ਕੀਤੇ।

ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਸੰਸਥਾ ਅਤੇ ਉਬਰਾਏ ਭਰਾਵਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਿਵਲ ਹਸਪਤਾਲ ਜਗਰਾਉਂ ਅਤੇ ਜੱਚਾ-ਬੱਚਾ ਹਸਪਤਾਲ ਵਿੱਚ ਲੋਕਾਂ ਨੂੰ ਅਤਿ ਅਧੁਨਿਕ ਅਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਅਤੇ ਪੰਜਾਬ ਸਰਕਾਰ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਬਚਨਵੱਧ ਹੈ। ਇਸ ਮੌਕੇ ਸਿਵਲ ਹਸਪਤਾਲ ਜਗਰਾਉਂ ਦੇ ਐਸ.ਐਮ.ਓ.ਡਾ.ਪੁਨੀਤ ਸਿੱਧੂ ਨੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਹਾਰਟ ਦੇ ਮਰੀਜ਼ਾਂ ਨੂੰ ਐਮਰਜੈਂਸੀ ਮੌਕੇ ਲੱਗਣ ਵਾਲਾ 28 ਹਜ਼ਾਰ ਰੁਪਏ ਦੀ ਕੀਮਤ ਵਾਲਾ ਟੀਕਾ ਸਿਵਲ ਹਸਪਤਾਲ ਜਗਰਾਉਂ ਵਿਖੇ ਮੁਫ਼ਤ ਲਗਾਇਆ ਜਾਂਦਾ ਹੈ।

ਡਾ.ਪੁਨੀਤ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਡਲਿਵਰੀ ਕੇਸ ਦੇ ਮਰੀਜ਼ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੈਫਰ ਕੀਤਾ ਜਾਂਦਾ ਹੈ, ਤਾਂ ਜੇਕਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਵੀ ਡਲਿਵਰੀ ਕੇਸ ਦੇ ਮਰੀਜ਼ ਦਾ ਇਲਾਜ਼ ਵੀ ਉਪਲੱਬਧ ਨਹੀਂ ਹੁੰਦਾ ਤਾਂ ਉਸ ਮਰੀਜ਼ ਨੂੰ ਸੀ.ਐਮ.ਸੀ.ਹਸਪਤਾਲ ਲੁਧਿਆਣਾ ਵਿਖੇ ਰੈਫ਼ਰ ਕੀਤਾ ਜਾਂਦਾ ਹੈ, ਜਿਥੇ ਕਿ ਪੰਜਾਬ ਸਰਕਾਰ ਵੱਲੋਂ ਹੋਏ ਸਮਝੌਤੇ ਅਨੁਸਾਰ ਡਲਿਵਰੀ ਕੇਸ ਦੇ ਮਰੀਜ਼ਾਂ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਉਬਰਾਏ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਨਿੱਕੇ ਬੱਚਿਆਂ ਲਈ ਪੰਜ ਨਾਨ ਇੰਨਵੈਂਸ ਵੈਂਟੀਲੇਟਰ ਸੈਟ ਦਾਨ ਕਰਕੇ ਮਾਨਸਿਕ ਸਕੂਨ ਮਿਲਿਆ ਹੈ।

ਇਹਨਾਂ ਸੀ-ਪਾਈਪ ਵੈਂਟੀਲੇਟਰਾਂ ਨਾਲ ਬਹੁਤ ਸਾਰੀਆਂ ਕੀਮਤੀ ਜ਼ਾਨਾਂ ਬਚਾਈਆਂ ਜਾ ਸਕਦੀਆਂ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਉਬਰਾਏ ਵੱਲੋਂ ਪਿਛਲੇ ਦਿਨੀ ਸਿਵਲ ਹਸਪਤਾਲ ਵਾਸਤੇ ਦਵਾਈਆਂ ਵੀ ਦਾਨ ਕੀਤੀਆਂ ਗਈਆਂ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਡਾ.ਈਸ਼ਾ ਢੀਂਗਰਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਰਾਜ ਭਾਰਦਵਾਜ, ਸਾਜਨ ਮਲਹੋਤਰਾ, ਡਾ.ਅਸ਼ਵਨੀ ਸ਼ਰਮਾਂ, ਡਾ.ਮਨਦੀਪ ਸਿੰਘ ਸਰਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਕਾਕਾ ਕੋਠੇ ਅੱਠ ਚੱਕ, ਡੋਗਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement